

ਲਟਕਾ ਦਿੰਦੇ ਸਨ। ਖੇਤਾਂ ਵਿਚੋਂ ਚੁਗੇ ਕਪਾਹ, ਨਰਮੇ ਦੀਆਂ ਪੰਡਾਂ ਨੂੰ ਤਿੰਗੜ ਵਿਚ ਬੰਨ੍ਹ ਕੇ ਊਠ ਦੇ ਉਪਰ ਦੋਵੇਂ ਪਾਸੇ ਲੱਦ ਕੇ ਲਿਆਉਂਦੇ ਹੁੰਦੇ ਸਨ। ਬਰਸੀਨ ਵੱਢ ਕੇ ਵੀ ਤਿੰਗੜ ਵਿਚ ਬੰਨ੍ਹ ਕੇ ਲਿਆਉਂਦੇ ਸਨ। ਪਹਿਲੇ ਸਮਿਆਂ ਵਿਚ ਕਪਾਹਾਂ ਵਿਚ ਪਸ਼ੂਆਂ ਲਈ ਗਾਜਰਾਂ ਬੀਜਦੇ ਸਨ। ਗਾਜਰਾਂ ਨੂੰ ਸੇਜਿਆ ਸਮੇਤ ਪੱਟ ਕੇ ਤਿੰਗੜ ਵਿਚ ਬੰਨ੍ਹ ਕੇ ਊਂਠਾਂ ਰਾਹੀਂ ਢੋਹਿਆ ਜਾਂਦਾ ਸੀ। ਖੇਤਾਂ ਵਿਚੋਂ ਜੋ ਹੋਰ ਕੱਖ, ਪੱਠਾ, ਖੱਬਲ ਆਦਿ ਨਿਕਲਦਾ ਸੀ, ਉਹ ਵੀ ਤਿੰਗੜ ਤਿੰਗੜੀਆਂ ਨਾਲ ਢਹਿਆ ਜਾਂਦਾ ਸੀ। ਗੱਲ ਕੀ, ਪਹਿਲੇ ਸਮਿਆਂ ਵਿਚ ਤਿੰਗੜ ਦੀ ਹਰ ਰੋਜ਼ ਵਰਤੋਂ ਹੁੰਦੀ ਸੀ।

ਕਈ ਤਿੰਗੜ ਵੱਡੇ ਆਕਾਰ ਦੇ ਬਣਾਏ ਜਾਂਦੇ ਸਨ । ਜਿਨ੍ਹਾਂ ਦੀ ਲੰਬਾਈ 16/ 18 ਫੁੱਟ ਤੱਕ ਤੇ ਚੌੜਾਈ 10/12 ਫੁੱਟ ਤੱਕ ਹੁੰਦੀ ਸੀ। ਇਨ੍ਹਾਂ ਤਿੰਗੜਾਂ ਨੂੰ ਤੂੜੀ ਦੀਆਂ ਧੜਾਂ ਤੇ ਦੇਣ ਲਈ ਵਰਤਿਆ ਜਾਂਦਾ ਸੀ ਤਾਂ ਜੋ ਤੇਜ ਨ੍ਹੇਰੀ ਵਿਚ ਤੂੜੀ ਉੱਡ ਨਾ ਜਾਵੇ।
ਅਸਮਾਨ ਵਿਚ ਇਕ ਜ਼ਿਆਦਾ ਚਮਕਣ ਵਾਲੇ ਤਿੰਨ ਤਾਰਿਆਂ ਦਾ ਸਮੂਹ ਹੈ, ਜਿਸ ਨੂੰ ਤਿੰਗੜ/ਤਿੰਗੜੀ ਕਹਿੰਦੇ ਹਨ। ਇਨ੍ਹਾਂ ਤਿੰਨਾਂ ਤਾਰਿਆਂ ਦੀ ਚਾਲ ਨੂੰ ਵੇਖ ਕੇ ਹੀ ਪਹਿਲੇ ਸਮਿਆਂ ਵਿਚ ਟਾਈਮ ਦਾ ਪਤਾ ਲਾਇਆ ਜਾਂਦਾ ਸੀ। ਆਮ ਤੌਰ ਤੇ ਇਨ੍ਹਾਂ ਤਿੰਗੜ ਤਾਰਿਆਂ ਨੂੰ ਵੇਖ ਕੇ ਹੀ ਪਹਿਰ ਦੇ ਤੜਕੇ ਉਠ ਕੇ ਲੋਕ ਖੇਤਾਂ ਵਿਚ ਹਲ ਵਾਹੁਣ ਤੇ ਖੂਹ ਚਲਾਉਣ ਲਈ ਉਠਦੇ ਸਨ। ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਘੜੀਆਂ ਅਤੇ ਘੰਟੇ (ਟਾਈਮ ਪੀਸ) ਅਜੇ ਨਹੀਂ ਪਹੁੰਚੇ ਸਨ।