

ਤਿੰਗੜ ਬਣਾਉਣ ਲਈ ਪਹਿਲਾਂ ਸਣ ਦੀ ਰੱਸੀ ਵੱਟੀ ਜਾਂਦੀ ਸੀ। ਵੱਟੀ ਰੱਸੀ ਦੇ ਲੱਛੇ ਬਣਾਏ ਜਾਂਦੇ ਸਨ। ਬਣੇ ਲੱਛਿਆਂ ਨੂੰ ਪਾਣੀ ਵਿਚ ਭਿਉਂ ਕੇ ਥਾਪੀ ਨਾਲ ਚੰਗੀ ਤਰ੍ਹਾਂ ਕੁੱਟ ਕੇ ਮੈਲ ਕੱਢੀ ਜਾਂਦੀ ਸੀ। ਥਾਪੀ ਨਾਲ ਰੱਸੀ ਨੂੰ ਕੁੱਟਣ ਨੂੰ ਰੱਸੀ ਚਿੱਪਣਾ ਕਹਿੰਦੇ ਸਨ। ਚਿੱਪੀ ਹੋਈ ਗਿੱਲੀ ਰੱਸੀ ਨੂੰ ਫੇਰ ਵੱਟ ਚਾੜ੍ਹਿਆ ਜਾਂਦਾ ਸੀ। ਵੱਟ ਚੜ੍ਹੀ ਰੱਸੀ ਨੂੰ ਕਪੜੇ ਨਾਲ ਸੂਤਾ ਫੇਰ ਕੇ ਪਾਣੀ ਕੱਢਿਆ ਜਾਂਦਾ ਸੀ। ਫੇਰ ਏਸ ਰੱਸੀ ਨੂੰ ਧੁੱਪੇ ਬੰਨ੍ਹ ਕੇ ਸੁਕਾਇਆ ਜਾਂਦਾ ਸੀ।
ਸੁੱਕੀ ਹੋਈ ਰੱਸੀ ਨੂੰ ਦੋ ਬੰਦੇ ਦੋ ਸਿਰਿਆਂ ਤੋਂ ਫੜ ਕੇ ਵੱਟ ਚਾੜ੍ਹੀ ਜਾਂਦੇ ਸਨ। ਤੀਸਰਾ ਬੰਦਾ ਤਿੰਗੜ ਦੇ ਜਿੰਨੇ ਜਿੰਨੇ ਇੰਚ ਦੇ ਛੇਕਦਾਰ ਡੱਬ ਬਣਾਉਣੇ ਹੁੰਦੇ ਸਨ, ਉਹ ਬਣਾਈ ਜਾਂਦਾ ਸੀ। ਏਸ ਤਰ੍ਹਾਂ ਤਿੰਗੜ ਬੁਣ ਕੇ ਮੁਕੰਮਲ ਕੀਤਾ ਜਾਂਦਾ ਸੀ। ਫੇਰ ਚਾਰੇ ਕੋਨਿਆਂ ਤੇ 2/3 ਕੁ ਫੁੱਟ ਪਤਲੇ ਰੱਸੇ ਬੰਨ੍ਹੇ ਜਾਂਦੇ ਸਨ। ਕਈ ਵੇਰ ਤਿੰਗੜ ਦੇ ਦੋ ਸਿਰਿਆਂ ਤੇ ਰੱਸੇ ਬੰਨ੍ਹੇ ਜਾਂਦੇ ਸਨ ਤੇ ਬਾਕੀ ਦੇ ਦੋ ਸਿਰਿਆਂ ਨਾਲ ਲੱਕੜ ਦੀ ਇਕ 120 ਡਿਗਰੀ ਤੱਕ ਮੁੜੀ ਹੋਈ ਗੁੱਲੀ ਬੰਨ੍ਹੀ ਜਾਂਦੀ ਸੀ। ਕਈ ਤਿੰਗੜਾਂ ਨਾਲ ਲੱਕੜ ਦੀਆਂ ਰੀਲਾਂ ਬੰਨ੍ਹੀਆਂ ਹੁੰਦੀਆਂ ਸਨ। ਇਨ੍ਹਾਂ ਲੱਕੜ ਦੀਆਂ ਰੀਲਾਂ/ਗੁੱਲੀਆਂ ਨਾਲ ਪੱਠਿਆਂ ਨੂੰ ਤਿੰਗੜਾਂ ਵਿਚ ਬੰਨ੍ਹਣਾ ਵੀ ਸੌਖਾ ਹੁੰਦਾ ਸੀ ਤੇ ਖੋਲ੍ਹਣਾ ਵੀ ਸੌਖਾ ਹੁੰਦਾ ਸੀ। ਇਹ ਸੀ ਤਿੰਗੜ ਦੀ ਬਣਤਰ।
ਹੁਣ ਊਠ ਹੀ ਪੰਜਾਬ ਵਿਚੋਂ ਅਲੋਪ ਹੋ ਗਏ ਹਨ। ਏਸ ਲਈ ਊਂਠਾਂ ਤੇ ਤਿੰਗੜ ਨਾਲ ਪੱਠੇ ਢੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੱਠੇ ਹੁਣ ਜ਼ਿਮੀਂਦਾਰ ਜਾਂ ਤਾਂ ਇਕ ਬਲਦ ਵਾਲੀ ਰੇੜ੍ਹੀ ਨਾਲ ਢੋਂਦੇ ਹਨ ਜਾਂ ਟਰੈਕਟਰ ਟਰਾਲੀਆਂ ਨਾਲ। ਨਰਮਾ, ਕਪਾਹ ਦੀ ਢੁਆਈ ਵੀ ਟਰੈਕਟਰ ਟਰਾਲੀਆਂ ਨਾਲ ਕੀਤੀ ਜਾਂਦੀ ਹੈ। ਹੁਣ ਤਿੰਗੜ ਨਾਂ ਦੀ ਖੇਤੀ ਵਸਤ ਪੰਜਾਬ ਵਿਚੋਂ ਲੋਪ ਹੋ ਗਈ ਹੈ।
0
ਗੁਲੇਲ-ਗੋਪੀਆ
ਸ਼ੁਰੂ ਵਿਚ ਜਦ ਜੰਗਲ ਪੱਟ ਕੇ ਜ਼ਮੀਨਾਂ ਆਬਾਦ ਕੀਤੀਆਂ ਜਾ ਰਹੀਆਂ ਸਨ, ਉਸ ਸਮੇਂ ਖੇਤੀ ਮੁੱਢਲੇ ਦੌਰ ਵਿਚ ਸੀ। ਥੋੜ੍ਹੀ ਜ਼ਮੀਨ ਆਬਾਦ ਹੋਣ ਕਰਕੇ ਥੋੜ੍ਹੀਆਂ ਥੋੜ੍ਹੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਸਨ। ਆਬਾਦੀ ਵੀ ਉਸ ਸਮੇਂ ਥੋੜ੍ਹੀ ਸੀ। ਖੇਤੀ ਉਸ ਸਮੇਂ ਸਾਰੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਜੇਕਰ ਬਾਰਸ਼ਾਂ ਵੇਲੇ ਸਿਰ ਹੋ ਜਾਂਦੀਆਂ ਸਨ ਤਾਂ ਖਾਣ ਜੋਗੇ ਦਾਣੇ ਹੋ ਜਾਂਦੇ ਸਨ। ਜੇਕਰ ਵੇਲੇ ਸਿਰ ਬਾਰਸ਼ ਨਹੀਂ ਹੁੰਦੀ ਸੀ, ਤਾਂ ਕਾਲ ਪੈ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਫ਼ਸਲਾਂ ਦੀ ਜੰਗਲੀ ਜਾਨਵਰਾਂ, ਪਸ਼ੂ, ਪੰਛੀਆਂ ਤੋਂ ਰਾਖੀ ਕੀਤੀ ਜਾਂਦੀ ਸੀ। ਫ਼ਸਲਾਂ ਦਾ ਜ਼ਿਆਦਾ ਨੁਕਸਾਨ ਆਮ ਤੌਰ 'ਤੇ ਛੋਟੇ ਪੰਛੀ ਜਿਵੇਂ ਚਿੜੀਆਂ, ਤੋਤੇ, ਗੁਟਾਰਾਂ, ਕਾਂ, ਕਬੂਤਰ