

ਅਤੇ ਏਸੇ ਤਰ੍ਹਾਂ ਦੇ ਹੋਰ ਛੋਟੇ ਜਾਨਵਰ ਕਰਦੇ ਹੁੰਦੇ ਸਨ । ਜੰਗਲੀ ਪਸ਼ੂ ਅਤੇ ਅਵਾਰਾ ਪਸ਼ੂ ਵੀ ਨੁਕਸਾਨ ਕਰ ਜਾਂਦੇ ਸਨ। ਮੁੱਖ ਫ਼ਸਲ ਉਨ੍ਹਾਂ ਸਮਿਆਂ ਵਿਚ ਬਾਜਰੇ ਦੀ ਹੁੰਦੀ ਸੀ। ਜੁਆਰ ਵੀ ਬੀਜੀ ਜਾਂਦੀ ਸੀ।

ਜਿਹੜੇ ਖੇਤ ਪਿੰਡ ਦੇ ਨੇੜੇ ਤੇ ਮੁੱਖ ਰਾਹਾਂ ਉਤੇ ਹੁੰਦੇ ਸਨ, ਉਨ੍ਹਾਂ ਖੇਤਾਂ ਦੀ ਆਵਾਰਾ ਪਸ਼ੂਆਂ ਤੋਂ ਰਾਖੀ ਜਾਂ ਤਾਂ ਬੜੀਆਂ ਬੜੀਆਂ ਭੜੀਹਾਂ ਪਾ ਕੇ ਕੀਤੀ ਜਾਂਦੀ ਸੀ ਜਾਂ ਬੇਰੀ, ਕਿੱਕਰ, ਜੰਡ ਆਦਿ ਦੀਆ ਝਿੰਗਾਂ ਦੀ ਵਾੜ ਕਰਕੇ ਕੀਤੀ ਜਾਂਦੀ ਸੀ। ਚਿੜੀਆਂ, ਜਨੌਰਾਂ ਤੋਂ ਫ਼ਸਲ ਦੀ ਰਾਖੀ ਲਈ ਬੀਜੀ ਫ਼ਸਲ ਦੇ ਵਿਚਾਲੇ ਮਨ੍ਹੇ ਬਣਾਏ ਜਾਂਦੇ ਸਨ। ਮਨ੍ਹੇ ਨੂੰ ਕਈ ਇਲਾਕਿਆਂ ਵਿਚ ਮਚਾਨ ਵੀ ਕਹਿੰਦੇ ਸਨ। ਅੱਜ ਦੀ ਪੀੜ੍ਹੀ ਮਨ੍ਹੇ ਕੀ ਹੁੰਦੇ ਸਨ? ਕਿਵੇਂ ਬਣਾਏ ਜਾਂਦੇ ਸਨ? ਇਹ ਵੀ ਨਹੀਂ ਜਾਣਦੀ। ਮਨ੍ਹਾ ਬਣਾਉਣ ਲਈ 10 ਕੁ ਫੁੱਟ ਲੰਮੀਆਂ ਲੱਕੜਾਂ, 8 ਕੁ ਫੁੱਟ ਇਕ ਦੂਜੇ ਤੋਂ ਫ਼ਾਸਲਾ ਛੱਡ ਕੇ ਚਾਰ ਕੋਨਿਆਂ 'ਤੇ ਗੱਡੀਆਂ ਜਾਂਦੀਆਂ ਸਨ। ਇਹ ਇਕ ਕਿਸਮ ਦਾ ਮੰਜੇ ਦੀ ਚੁਗਾਠ ਦਾ ਉੱਚਾ ਤੇ ਬੜਾ ਰੂਪ ਬਣ ਜਾਂਦਾ ਸੀ। ਏਸ ਬਣੇ ਫਰੇਮ ਉਪਰ ਥੋੜ੍ਹੇ ਥੋੜ੍ਹੇ ਫ਼ਾਸਲੇ ਤੇ ਕੁਝ ਹੋਰ ਲੱਕੜਾਂ ਬੰਨ੍ਹੀਆਂ ਜਾਂਦੀਆਂ ਸਨ। ਫੇਰ ਇਨ੍ਹਾਂ ਬੰਨ੍ਹੀਆਂ ਲੱਕੜਾਂ ਉਪਰ ਸਲਵਾੜ ਜਾਂ ਕਾਹੀ ਪਾ ਦਿੱਤੀ ਜਾਂਦੀ ਸੀ। ਏਸ ਤਰ੍ਹਾਂ ਮਨ੍ਹਾ ਬਣਦਾ ਸੀ। ਮਨ੍ਹੇ ਉਪਰ ਬੈਠਣ ਲਈ ਆਮ ਤੌਰ ਤੇ ਜੂਟ ਦੇ ਬਾਰਦਾਣੇ ਦੀਆਂ ਖਾਲੀ ਬੋਰੀਆਂ ਵਿਛਾਈਆਂ ਜਾਂਦੀਆਂ ਸਨ । ਧੁੱਪ ਤੋਂ ਬਚਣ ਲਈ ਮਨ੍ਹਿਆਂ ਉਪਰ ਆਮ ਤੌਰ ਤੇ ਤੂਤ ਦੀਆਂ ਛਿਟੀਆਂ ਨੂੰ ਗੁਲਾਈ ਵਿਚ ਬੰਨ੍ਹ ਕੇ ਉਸ ਉਪਰ ਕਪੜਾ