Back ArrowLogo
Info
Profile

ਪਾ ਕੇ ਛੱਤ ਬਣਾ ਲੈਂਦੇ ਸਨ।

ਖੇਤਾਂ ਵਿਚ ਡਰਨਾ ਗੱਡ ਕੇ ਵੀ ਫਸਲਾਂ ਦੀ ਰਾਖੀ ਕੀਤੀ ਜਾਂਦੀ ਸੀ। ਸੋਟੀਆਂ ਨਾਲ ਬੰਦੇ ਦਾ ਰੂਪ ਬਣਾ ਕੇ ਉਸ ਉਪਰ ਬੰਦੇ ਦੇ ਕੱਪੜੇ ਪਾ ਕੇ ਬਣਾਏ ਸਾਂਗ ਨੂੰ ਡਰਨਾ ਕਹਿੰਦੇ ਸਨ। ਲਗਦੇ ਹੱਥ ਡਰਨੇ ਸਬੰਧੀ ਇਕ ਲੋਕਗੀਤ ਵੀ ਸੁਣੋ-

ਕਾਨਾ ਕਾਨਾ ਕਾਨਾ,

ਪਤਲੇ ਜੇ ਲੱਕ ਵਾਲੀਏ,

ਤੇਰਾ ਗੱਡ ਦਿਆਂ ਖੇਤ ਵਿਚ ਡਰਨਾ।

ਨਾਲੋ ਆਪਣੀ ਕਣਕ ਬਚੂ,

ਨਾਲੇ ਡਰਦਾ ਮਿਰਗ ਨਹੀਂ ਵੜਨਾ।

ਤੋਰ ਕੁਆਰੀ ਦੀ,

ਸਿੱਖ ਲੈ ਹੀਰਿਆ ਹਰਨਾ।

ਮਨ੍ਹੇ ਉਪਰ ਬੈਠ ਕੇ ਰਾਖਾ ਫ਼ਸਲਾਂ ਦੀ ਰਾਖੀ ਕਰਦਾ ਹੁੰਦਾ ਸੀ। ਮਨਾ ਫਸਲਾਂ ਨਾਲੋਂ ਉੱਚਾ ਹੋਣ ਕਰਕੇ ਫ਼ਸਲਾਂ ਵਿਚ ਪਸ਼ੂ, ਪੰਛੀਆਂ ਦੇ ਵੜਣ ਦਾ ਪਤਾ ਲੱਗ ਜਾਂਦਾ ਸੀ। ਪਸ਼ੂਆਂ ਨੂੰ ਤਾਂ ਫ਼ਸਲ ਵਿਚੋਂ ਡਾਂਗ, ਸੋਟੀਆਂ ਨਾਲ ਕੁੱਟ ਕੇ ਕੱਢ ਦਿੱਤਾ ਜਾਂਦਾ ਸੀ। ਪੰਛੀਆਂ ਨੂੰ ਗੁਲੇਲ ਜਾਂ ਗੋਪੀਏ ਦੀ ਵਰਤੋਂ ਕਰਕੇ ਉਡਾ ਦਿੱਤਾ ਜਾਂਦਾ ਸੀ। ਪੰਛੀਆਂ ਨੂੰ ਕਈ ਵੇਰ ਪੀਪਾ ਖੜਕਾ ਕੇ, ਟਿੰਡ ਖੜਕਾ ਕੇ, ਕਈ ਵੇਰ ਤੋਪੜੇ ਨਾਲ ਭੜਾਕੇ ਚਲਾ ਕੇ, ਕਈ ਵੇਰ ਹੱਥਾਂ ਨਾਲ ਤਾਲੀ ਵਜਾ ਕੇ, ਕਈ ਵੇਰ ਮੂੰਹ ਨਾਲ ਕਈ ਕਿਸਮ ਦੀਆਂ ਆਵਾਜ਼ਾਂ ਕੱਢ ਕੇ ਵੀ ਪੰਛੀਆਂ ਨੂੰ ਉਡਾ ਦਿੱਤਾ ਜਾਂਦਾ ਸੀ। ਗੋਪੀਏ ਨਾਲ ਬਾਜਰੇ ਦੇ ਖੇਤ ਦੀ ਰਾਖੀ ਕਰਕੇ ਇਕ ਰਾਖੇ ਸਬੰਧੀ ਲੋਕ ਗੀਤ ਸੁਣੋ-

ਖੇਤ ਤਾਂ ਆਪਣਾ ਡਬਰਿਆਂ ਖਾ ਲਿਆ,

ਮੇਰਾ ਕਾਲਜਾ ਧੜਕੇ।

ਸਾਰੇ ਜ਼ੋਰ ਦੀ ਮਾਰਾਂ ਗੋਪੀਆ,

ਹੇਠ ਤੂਤ ਦੇ ਖੜ ਕੇ।

ਸੋਹਣੀਏ ਹੀਰੇ ਨੀ,

ਦੇ ਦੇ ਬਾਜਰਾ ਮਲ ਕੇ।

X        X       X       X

ਮਾਹੀ ਮੇਰੇ ਦਾ ਪੱਕਿਆ ਬਾਜਰਾ,

ਤੁਰ ਪਈ ਗੋਪੀਆ ਫੜ ਕੇ।

ਖੇਤ 'ਚ ਜਾ ਕੇ ਹਾਕਰ ਮਾਰੀ,

305 / 361
Previous
Next