

ਸਿਖਰ ਮਨ੍ਹੇ ਤੇ ਚੜ੍ਹ ਕੇ।
ਉਤਰਦੀ ਦੇ ਆਈਆਂ ਝਰੀਟਾਂ,
ਚੁੰਨੀ ਪਾਟ ਗਈ ਅੜ ਕੇ।
ਵੇ ਟੁਰ ਪ੍ਰਦੇਸ ਗਿਉਂ,
ਦਿਲ ਮੇਰੇ ਵਿਚ ਵਸ ਕੇ।
ਸਾਡੇ ਸਮਾਜ ਵਿਚ ਦਿਉਰ, ਭਰਜਾਈ ਦਾ ਲਾਡਲਾ ਰਿਹਾ ਹੈ। ਇਹ ਰਿਸ਼ਤਾ ਨੋਕ ਝੋਕ ਵਾਲਾ, ਹਾਸੇ ਮਜ਼ਾਕ ਵਾਲਾ ਵੀ ਹੈ। ਦਿਉਰ, ਭਰਜਾਈ ਦੀਆਂ ਬੁੱਤੀਆਂ ਵੀ ਪੂਰੀਆਂ ਕਰਦਾ ਹੈ। ਲੋੜ ਪੈਣ ਤੇ ਭਰਜਾਈ ਦੇ ਹੱਕ ਲਈ ਦਿਉਰ ਆਪਣੀ ਮਾਂ ਨਾਲ ਲੜਾਈ ਵੀ ਲੜ ਲੈਂਦਾ ਹੈ। ਜੇ ਦਿਉਰ ਆਪਣੀ ਭਰਜਾਈ ਨੂੰ ਬਾਜਰੇ ਦੀ ਰਾਖੀ ਕਰਨ ਲਈ ਕਹਿੰਦਾ ਹੈ ਤਾਂ ਭਰਜਾਈ ਆਪਣੇ ਹਾਰ ਸ਼ਿੰਗਾਰ ਦਾ ਵਾਸਤਾ ਪਾ ਕੇ ਦਿਉਰ ਦੇ ਬਾਜਰੇ ਦੀ ਰਾਖੀ ਕਰਨ ਤੋਂ ਮੁਨਕਰ ਹੋ ਜਾਂਦੀ ਹੈ ਤੇ ਕਹਿੰਦੀ ਹੈ-
ਤੇਰੇ ਬਾਜਰੇ ਦੀ ਰਾਖੀ ਦਿਉਰਾ, ਮੈਂ ਨਾ ਬਹਿੰਦੀ ਵੇ।
ਜੇ ਮੈਂ ਤਾੜੀ ਮਾਰ ਉਡਾਵਾਂ, ਮੇਰੀ ਮਹਿੰਦੀ ਲਹਿੰਦੀ ਵੇ।
ਜੇ ਮੈਂ ਚੁਟਕੀ ਮਾਰ ਉਡਾਵਾਂ, ਮੇਰੀ ਮੁੰਦਰੀ ਲਹਿੰਦੀ ਵੇ।
ਜੇ ਮੈਂ ਸੀਟੀ ਮਾਰ ਉਡਾਵਾਂ, ਮੇਰੀ ਸੁਰਖੀ ਲਹਿੰਦੀ ਵੇ।
ਜੇ ਮੈਂ ਚੁੰਨੀ ਨਾਲ ਉਡਾਵਾਂ, ਲਾਲ ਕਿਨਾਰੀ ਲਹਿੰਦੀ ਵੇ।
ਜੇ ਮੈਂ ਅੱਡੀ ਮਾਰ ਉਡਾਵਾਂ, ਮੇਰੀ ਝਾਂਜਰ ਲਹਿੰਦੀ ਵੇ।
ਤੇਰੇ ਬਾਜਰੇ ਦੀ ਰਾਖੀ ਦਿਉਰਾ, ਮੈਂ ਨਾ ਬਹਿੰਦੀ ਵੇ।
ਹੁਣ ਮੈਂ ਤੁਹਾਨੂੰ ਗੁਲੇਲ ਤੇ ਗੋਪੀਆ ਕਿਵੇਂ ਬਣਾਏ ਜਾਂਦੇ ਸਨ, ਕਿਵੇਂ ਵਰਤੋਂ ਵਿਚ ਲਿਆਏ ਜਾਂਦੇ ਸਨ, ਉਹ ਦੱਸਣ ਲੱਗਿਆ ਹਾਂ।
ਗੁਲੇਲ ਬਣਾਉਣ ਲਈ ਇਕ ਲਕੜੀ ਦੀ ਫੁੱਟ ਕੁ ਲੰਬੀ ਸੋਟੀ, ਜਿਸ ਦਾ ਉਪਰਲਾ ਅੱਧਾ ਕੁ ਹਿੱਸਾ ਦੁਸਾਂਗੜ ਹੁੰਦਾ ਸੀ ਤੇ ਦੁਸਾਂਗੜ ਤੋਂ ਹੇਠਾਂ ਇਕ ਬਣ ਜਾਂਦੀ ਸੀ, ਲਈ ਜਾਂਦੀ ਸੀ। ਦੁਸਾਂਗੜ ਦੇ ਦੋਵੇਂ ਉਪਰਲੇ ਸਿਰਿਆਂ ਨਾਲ ਥੋੜ੍ਹੇ ਜਿਹੇ ਵਾਂਢੇ ਪਾਏ ਹੁੰਦੇ ਸਨ। ਇਨ੍ਹਾਂ ਵਾਢਿਆਂ ਨਾਲ ਸਾਈਕਲ ਦੀ ਪੁਰਾਣੀ ਟਿਊਬ ਨੂੰ ਪਾੜ ਕੇ ਇਕ ਫੁੱਟ ਕੁ ਲੰਬੀ ਤੇ ਤਿੰਨ ਕੁ ਇੰਚ ਚੌੜੀ ਵੱਧਰੀ ਪਤਲੀ ਰੱਸੀ ਨਾਲ ਚੰਗੀ ਤਰ੍ਹਾਂ ਬੰਨ ਦਿੱਤੀ ਜਾਂਦੀ ਸੀ । ਏਸ ਤਰ੍ਹਾਂ ਗੁਲੇਲ ਬਣਦੀ ਸੀ। ਗੁਲੇਲ ਨੂੰ ਕਈ ਇਲਾਕਿਆਂ ਵਿਚ ਗੁਲੇਲਾ ਵੀ ਕਹਿੰਦੇ ਸਨ। ਗੁਲੇਲ ਨੂੰ ਚਲਾਉਣ ਲਈ ਖੱਬੇ ਹੱਥ ਦੀ ਮੁੱਠੀ ਵਿਚ ਗੁਲੇਲ ਦੇ ਹੇਠਲੇ ਹਿੱਸੇ ਨੂੰ ਚੰਗੀ ਤਰ੍ਹਾਂ ਫੜਿਆ ਜਾਂਦਾ ਸੀ । ਰਬੜ ਦੀ ਵੱਧਰੀ ਦੇ ਵਿਚਾਲੇ ਠੀਕਰੀ/ਰੋੜਾ ਰੱਖਿਆ ਜਾਂਦਾ ਸੀ। ਰੋੜਾ ਰੱਖੀ ਥਾਂ ਤੋਂ ਵੱਧਰੀ ਨੂੰ ਸੱਜੇ ਹੱਥ ਦੇ ਅੰਗੂਠੇ ਤੇ ਅੰਗੂਠੇ ਦੇ ਨਾਲ ਦੀ ਉਂਗਲ ਦੀ ਦਾਬ ਨਾਲ ਚੰਗੀ ਤਰ੍ਹਾਂ