Back ArrowLogo
Info
Profile

ਪਿੱਛੇ ਨੂੰ ਖਿੱਚਿਆ ਜਾਂਦਾ ਸੀ। ਪਿੱਛੇ ਖਿੱਚਣ ਤੋਂ ਪਿਛੋਂ ਜਿਨ੍ਹਾਂ ਪੰਛੀਆਂ ਵੱਲ ਗੁਲੇਲ ਨੂੰ ਚਲਾਉਣਾ ਹੁੰਦਾ ਸੀ, ਉਸ ਵੱਲ ਸੇਧ ਕਰਕੇ ਗੁਲੇਲ ਚਲਾ ਦਿੱਤੀ ਜਾਂਦੀ ਸੀ। ਪੰਛੀ ਬਾਜਰੇ/ਜੁਆਰ ਦੇ ਸਿੱਟਿਆਂ ਨੂੰ ਖਾਣ ਲਈ ਛਿੱਟਿਆਂ ਉਪਰ ਬੈਠੇ ਹੁੰਦੇ ਸਨ। ਗੁਲੇਲ ਵਿਚ ਪਾਈ ਠੀਕਰੀ/ਰੋੜਾ ਪੰਛੀਆਂ ਨੂੰ ਲੱਗਦਾ ਸੀ, ਜਿਸ ਨਾਲ ਪੰਛੀ/ ਪੰਛੀਆਂ ਦੇ ਖੇਤ ਵਿਚ ਬੈਠੇ ਝੁੰਡ ਉੱਡ ਜਾਂਦੇ ਸਨ। ਫ਼ਸਲਾਂ ਵਿਚ ਪੰਛੀਆਂ ਦੀ ਆਮ ਤੌਰ ਤੇ ਝੁੰਡਾਂ ਦੇ ਝੁੰਡ ਆ ਕੇ ਬੈਠਦੇ ਹੁੰਦੇ ਸਨ। ਗੁਲੇਲ ਚਲਾਉਣ ਨਾਲ ਕਈ ਵੇਰ ਕਈ ਪੰਛੀ ਮਰ ਵੀ ਜਾਂਦੇ ਸਨ। ਕਈ ਵੇਰ ਸ਼ਿਕਾਰੀ ਗੁਲੇਲ ਨਾਲ ਛੋਟੇ ਪੰਛੀਆਂ ਦਾ ਸ਼ਿਕਾਰ ਵੀ ਕਰ ਲੈਂਦੇ ਸਨ। ਮੀਟ ਬਣਾ ਕੇ ਖਾ ਲੈਂਦੇ ਸਨ।

ਗੋਪੀਆ ਬਣਾਉਣ ਲਈ 3/3 ਕੁ ਫੁੱਟ ਦੀਆਂ ਦੇ ਰੱਸੀਆਂ ਲਈਆਂ ਜਾਂਦੀਆਂ ਸਨ। ਇਕ 8 ਕੁ ਇੰਚ ਲੰਮੀ 4 ਕੁ ਇੰਚ ਚੌੜੀ ਚੰਮ ਦੀ ਟੁਕੜੀ ਜੁੱਤੀਆਂ ਬਣਾਉਣ ਵਾਲੇ ਹਰੀਜਨ ਤੋਂ ਲੈ ਲੈਂਦੇ ਸਨ। ਏਸ ਟੁਕੜੀ ਦੇ ਵਿਚਾਲੇ 1/2 ਇੰਚ ਗਲੀ ਕਢਾਈ ਜਾਂਦੀ ਸੀ। ਟੁਕੜੇ ਦੇ ਦੋਵੇਂ ਪਾਸਿਆਂ ਦੇ ਕਿਨਾਰਿਆਂ ਦੇ ਵਿਚਕਾਰ ਇਕ ਇਕ ਮੇਰੀ ਕੀਤੀ ਜਾਂਦੀ ਸੀ। ਇਨ੍ਹਾਂ ਮੋਰੀਆਂ ਵਿਚ ਰੱਸੀਆਂ ਦੇ ਇਕ ਸਿਰੇ ਨੂੰ ਬੰਨ੍ਹਿਆ ਜਾਂਦਾ ਸੀ। ਰੱਸੀ ਦੇ ਦੂਸਰੇ ਸਿਰਿਆਂ ਵਿਚੋਂ ਇਕ ਰੱਸੀ ਦੇ ਸਿਰੇ ਨੂੰ ਗੰਢ ਮਾਰ ਦਿੱਤੀ ਜਾਂਦੀ ਸੀ। ਦੂਸਰੀ ਰੱਸੀ ਦਾ ਸਿਰਾ ਬਗੈਰ ਗੰਢ ਤੋਂ ਰੱਖਿਆ ਜਾਂਦਾ ਸੀ। ਚੰਮ ਦੇ ਟੁਕੜੇ ਦੇ ਵਿਚਾਲੇ ਕੱਢੀ ਮੇਰੀ ਉਪਰ ਠੀਕਰੀ/ਛੋਟਾ ਰੋੜਾ ਰੱਖਿਆ ਜਾਂਦਾ ਸੀ। ਰੱਸੀ ਦੇ ਸਿਰਿਆਂ ਨੂੰ ਸੱਜੇ ਹੱਥ ਵਿਚ ਫੜ੍ਹ ਕੇ ਚੰਗੀ ਤਰ੍ਹਾਂ ਗੋਪੀਏ ਨੂੰ ਘੁੰਮਾ ਕੇ ਜਿੱਥੇ ਫ਼ਸਲ ਉਪਰ ਪੰਛੀ ਬੈਠੇ ਹੁੰਦੇ ਸਨ, ਉਸ ਹਿੱਸੇ ਵੱਲ ਸੋਧ ਕਰ ਕੇ ਠੀਕਰੀ/ਰੋੜੇ ਨੂੰ ਛੱਡਣ ਲਈ ਬਗ਼ੈਰ ਗੰਢ ਦਿੱਤੀ ਰੱਸੀ ਦੇ ਸਿਰੇ ਨੂੰ ਛੱਡ ਦਿੱਤਾ ਜਾਂਦਾਸ ਹੈ। ਰੱਸੀ ਛੱਡਣ ਨਾਲ ਠੀਕਰੀ/ਰੋੜਾ ਗੋਪੀਏ ਵਿਚੋਂ ਨਿਕਲ ਕੇ ਪੰਛੀਆਂ ਦੇ ਝੁੰਡ ਵਿਚ ਵੱਜਦਾ ਸੀ, ਜਿਸ ਨਾਲ ਪੰਛੀ ਉੱਡ ਜਾਂਦੇ ਸਨ। ਗੋਪੀਆ ਚਲਾਉਣ ਵਾਲੇ ਦੇ ਹੱਥ ਵਿਚ ਰਹਿ ਜਾਂਦਾ ਸੀ। ਏਸ ਤਰ੍ਹਾਂ ਗੋਪੀਆ ਬਣਦਾ ਸੀ ਤੇ ਗੋਪੀਏ ਦੀ ਵਰਤੋਂ ਕੀਤੀ ਜਾਂਦੀ ਸੀ। ਗੋਪੀਏ ਵਿਚ ਕਈ ਵੇਰ ਚੰਮ ਦੀ ਟੁਕੜੀ ਦੀ ਥਾਂ ਚੰਮ ਜਿੰਨੀ ਲੰਮੀ ਚੌੜੀ ਬਰੀਕ ਤਿੰਗੜੀ ਜਿਹੀ ਬੁਣ ਕੇ, ਜਿਸ ਵਿਚੋਂ ਰੋੜਾ ਨਾ ਡਿੱਗੇ, ਵੀ ਨਾਲ ਗੋਪੀਆ ਬਣਾ ਲਿਆ ਜਾਂਦਾ ਸੀ।

ਹੁਣ ਨਾ ਗੁਲੇਲਾਂ ਰਹੀਆਂ ਹਨ ਅਤੇ ਨਾ ਹੀ ਗੋਪੀਏ। ਹੁਣ ਫ਼ਸਲਾਂ ਦੀ ਰਾਖੀ ਲਈ ਚਿੱਟੇ ਰੰਗ ਦੇ ਚਮਕਦੇ ਰਿਬਨ ਫ਼ਸਲਾਂ ਦੇ ਚਾਰ ਚੁਫੇਰੇ ਬੰਨ੍ਹ ਦਿੱਤੇ ਜਾਂਦੇ ਹਨ। ਇਨ੍ਹਾਂ ਚਮਕਦੇ ਰਿਬਨਾਂ ਦੇ ਹਿੱਲਣ ਨਾਲ ਪੈਂਦੀ ਲਿਸ਼ਕੋਰ ਨਾਲ ਪੰਛੀ ਡਰਦੇ ਫ਼ਸਲਾਂ ਵਿਚ ਨਹੀਂ ਵੜਦੇ। ਪੰਛੀਆਂ ਨੂੰ ਫ਼ਸਲਾਂ ਵਿਚੋਂ ਉਡਾਉਣ ਲਈ ਥੋੜ੍ਹੇ ਥੋੜ੍ਹੇ ਸਮੇਂ ਪਿਛੋਂ ਭੜਾਕਿਆਂ ਦੀ ਆਵਾਜ਼ ਪੈਦਾ ਕਰਨ ਵਾਲੀਆਂ ਮਸ਼ੀਨਾਂ ਵੀ ਮਿਲਦੀਆਂ

307 / 361
Previous
Next