Back ArrowLogo
Info
Profile

ਹਨ। ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਹੁਣ ਇਕ ਅਜਿਹੀ ਮਸ਼ੀਨ ਦੀ ਕਾਢ ਕੱਢੀ ਹੈ, ਜਿਹੜੀ ਵੱਖ-ਵੱਖ ਕਿਸਮ ਦੀ ਆਵਾਜ਼ ਕੱਢ ਕੇ ਫ਼ਸਲਾਂ ਵਿਚ ਬੈਠੇ ਪੰਛੀਆਂ ਨੂੰ ਉਡਾ ਦਿੰਦੀ ਹੈ।

ਸਾਡੀਆਂ ਫ਼ਸਲਾਂ ਦੀ ਰਾਖੀ ਕਰਨ ਵਾਲੇ ਇਹ ਨਿੱਕੇ ਜਿਹੇ ਖੇਤੀ ਸੰਦ ਸਾਡੀ ਅੱਜ ਦੀ ਖੇਤੀ ਵਿਚੋਂ ਬਿਲਕੁਲ ਅਲੋਪ ਹੋ ਗਏ ਹਨ।

0

ਪੱਟੀ/ਪੱਖਲੀ

ਪੱਟੀ ਨੂੰ ਕਈ ਇਲਾਕਿਆਂ ਵਿਚ ਪੱਖਲੀ ਵੀ ਕਹਿੰਦੇ ਸਨ। ਇਹ ਖੇਤੀ ਦੇ ਕੰਮਾਂ ਵਿਚ ਕੰਮ ਆਉਣ ਵਾਲੀਆਂ ਵਸਤਾਂ ਵਿਚੋਂ ਇਕ ਵਸਤ ਹੁੰਦੀ ਸੀ। ਪਹਿਲੇ ਸਮਿਆਂ ਵਿਚ ਖੇਤੀ ਕਰਨ ਵਾਲੇ ਤਕਰੀਬਨ ਹਰ ਪਰਿਵਾਰ ਕੋਲ ਇਕ ਪੱਟੀ ਜ਼ਰੂਰ ਹੁੰਦੀ ਸੀ। ਪੱਟੀ ਆਮ ਤੌਰ 'ਤੇ 7 ਕੁ ਫੁੱਟ ਚੌੜੀ ਅਤੇ 12/13 ਫੁੱਟ ਲੰਮੀ ਹੁੰਦੀ ਸੀ। ਪੱਟੀ ਸਣ ਦੀ ਰੱਸੀ ਦੀ ਬਣੀ ਹੁੰਦੀ ਸੀ। ਜੇ ਕਿਸੇ ਦੇ ਸੱਟ ਲੱਗੇ, ਉਪਰੇਸ਼ਨ ਕੀਤਾ ਜਾਵੇ, ਉਸ ਉਪਰ ਜੋ ਕੱਪੜਾ ਬੰਨਿਆ ਜਾਂਦਾ ਹੈ, ਉਸ ਨੂੰ ਵੀ ਪੱਟੀ ਕਿਹਾ ਜਾਂਦਾ ਹੈ। ਸਿਰ ਦੇ ਵਾਲਾਂ ਦੀਆਂ ਵੀ ਪਹਿਲੇ ਸਮਿਆਂ ਵਿਚ ਪੱਟੀਆਂ ਗੁੰਦੀਆਂ ਜਾਂਦੀਆਂ ਸਨ। ਜਦ ਬਾਬਰ ਨੇ ਪੰਜਾਬ 'ਤੇ ਹਮਲਾ ਕੀਤਾ ਸੀ, ਇੱਥੋਂ ਦੀਆਂ ਧੀਆਂ, ਭੈਣਾਂ, ਮਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ, ਉਸ ਸਮੇਂ ਬਾਬੇ ਨਾਨਕ ਨੇ ਬਾਬਰਬਾਣੀ ਵਿਚ ਕਿਹਾ ਸੀ-

ਜਿਨ ਸਿਰ ਸੋਹਨਿ ਪਟੀਆਂ ਮਾਂਗੀ ਪਾਇ ਸੰਧੂਰ॥

ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚ ਆਵੈ ਧੂੜਿ॥

ਮਹਲਾ ਅੰਦਰਿ ਹੋਦੀਆ ਹੁਣ ਬਹਿਣ ਨ ਮਿਲਨਿ ਹਦੂਰਿ॥

ਆਦੇਸੁ ਬਾਬਾ ਆਦੇਸੁ॥

ਆਦਿ ਪੁਰਖ ਤੇਰਾ ਅੰਤ ਨ ਪਾਇਆ

ਕਰਿ ਕਰਿ ਵੇਖਹਿ ਵੇਸ॥

ਪੱਟੀਆਂ ਤੋਂ ਪਹਿਲੇ ਸਮਿਆਂ ਵਿਚ ਕਈ ਕਿਸਮ ਦੇ ਕੰਮ ਲਏ ਜਾਂਦੇ ਸਨ। ਜਦ ਛੋਲਿਆਂ, ਮੂੰਗੀ, ਮੋਠ, ਮਾਹਾਂ, ਸਰ੍ਹੋਂ, ਤਾਰਾਮੀਰਾ ਦੀਆਂ ਖਲ੍ਹੀਆਂ ਨੂੰ ਪਿੜਾਂ ਵਿਚ ਢੋਣਾ ਹੁੰਦਾ ਸੀ ਤਾਂ ਗੱਡੇ ਦੇ ਵਿੱਢ ਵਿਚ ਪੱਟੀਆਂ ਲਾਈਆਂ ਜਾਂਦੀਆਂ ਸਨ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਦਾਣੇ ਢੋਣ ਸਮੇਂ ਰਾਹਾਂ ਵਿਚ ਨਾ ਕਿਰਨ। ਜਦ ਫ਼ਸਲਾਂ ਨੂੰ ਗਾਹ ਕੇ ਤੇ ਉਡਾ ਕੇ ਤੁੜੀ ਅੱਡ ਤੇ ਦਾਣੇ ਅੱਡ ਕਰ ਲਏ ਜਾਂਦੇ ਸਨ ਤਾਂ ਤੁੜੀ ਨੂੰ ਉਡਣ ਤੋਂ ਬਚਾਉਣ ਲਈ ਪੱਟੀਆਂ ਨੂੰ ਤੂੜੀ ਉਪਰ ਦਿੱਤਾ ਜਾਂਦਾ ਸੀ। ਤੁੜੀ ਨੂੰ ਜਦ ਘਰੀਂ ਢੋਣਾ ਹੁੰਦਾ ਸੀ, ਉਸ ਸਮੇਂ ਵੀ ਗੱਡੇ ਦੇ ਵਿੱਢ ਵਿਚ ਪੱਟੀਆਂ ਲਾ ਕੇ ਢੋਂਦੇ

308 / 361
Previous
Next