Back ArrowLogo
Info
Profile

ਸਨ। ਦਾਣੇ ਦੇ ਬੋਹਲਾਂ ਨੂੰ ਵੀ ਪੱਟੀਆਂ ਲੱਗੇ ਗੱਡੇ ਨਾਲ ਢੋਇਆ ਜਾਂਦਾ ਸੀ। ਫ਼ਸਲ ਨੂੰ ਮੰਡੀ ਵੇਚਣ ਜਾਣ ਸਮੇਂ ਵੀ ਪੱਟੀਆਂ ਲੱਗੇ ਗੱਡੇ ਵਿਚ ਲੈ ਕੇ ਜਾਂਦੇ ਸਨ।

Page Image

ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਵਿਚ ਬੈਠਣ ਸਮੇਂ ਵੀ ਪੱਟੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਮੈਂ ਤੁਹਾਨੂੰ ਪੱਟੀਆਂ ਕਿਵੇਂ ਬਣਾਈਆਂ ਜਾਂਦੀਆਂ ਸਨ, ਇਹ ਦੱਸਣ ਜਾ ਰਿਹਾ ਹਾਂ।

ਪੱਟੀ ਬਣਾਉਣ ਲਈ ਪਹਿਲਾਂ ਗਰਨਿਆਂ ਵਿਚੋਂ ਸਣ ਕੱਢੀ ਜਾਂਦੀ ਸੀ। ਸਣ ਦੀਆਂ ਜੂੜੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਜੂੜੀਆਂ ਨੂੰ ਪਾਣੀ ਵਿਚ ਭਿਉਂ ਕੇ ਥਾਪੀ ਨਾਲ ਕੁੱਟ ਕੇ ਮੈਲ ਕੱਢੀ ਜਾਂਦੀ ਸੀ। ਫੇਰ ਸਣ ਨੂੰ ਸੁਕਾਇਆ ਜਾਂਦਾ ਸੀ । ਸੁੱਕੀ ਹੋਈ ਸਣ ਨੂੰ ਛੋਟੇ ਜਿਹੇ ਕੱਪੜੇ ਵਿਚ ਵਲ੍ਹੇਟ ਕੇ ਰੱਸੀ ਬਣਾਉਣ ਵਾਲਾ ਵਿਅਕਤੀ ਆਪਣੇ ਮੋਢੇ ਉਪਰ ਰੱਖ ਲੈਂਦਾ ਸੀ। ਮੋਢੇ ਰੱਖੀ ਸਣ ਵਿਚੋਂ ਢਾਈਆਂ ਲੈ ਕੇ ਢੇਰਨੇ ਨਾਲ ਵੱਟ ਵੱਟ ਕੇ ਗੋਲੇ ਬਣਾ ਲੈਂਦੇ ਸਨ। ਅੱਜ ਦੀ ਪੀੜ੍ਹੀ ਢੇਰਨਾ ਕਿਸ ਨੂੰ ਕਹਿੰਦੇ ਸਨ, ਇਹ ਵੀ ਨਹੀਂ ਜਾਣਦੀ। ਮਧਾਣੀ ਲੋਟ ਛੋਟੀਆਂ ਜਿਹੀਆਂ ਕਿੱਲੀਆਂ/ਗੁੱਲੀਆਂ ਦੇ ਬਣਾਏ ਸੰਦ ਨੂੰ ਢੇਰਨਾ ਕਹਿੰਦੇ ਸਨ। ਸਣ ਨੂੰ ਚਰਖੇ ਤੇ ਮੋਟੇ ਤਕਲੇ ਨਾਲ ਕੱਤ ਕੇ ਗਲੋਟੇ ਬਣਾ ਲੈਂਦੇ ਸਨ। ਇਨ੍ਹਾਂ ਵੱਟੀਆਂ ਰੱਸੀਆਂ ਨਾਲ ਹੀ ਪੱਟੀਆਂ ਬਣਾਈਆਂ ਜਾਂਦੀਆਂ ਸਨ। ਪੱਟੀਆਂ ਆਮ ਤੌਰ 'ਤੇ ਮੁਸਲਮਾਨ ਜੁਲਾਹੇ ਬਣਾਉਂਦੇ ਸਨ।

ਪੱਟੀ ਬਣਾਉਣ ਲਈ ਅੱਡਾ ਉਸ ਤਰ੍ਹਾਂ ਦਾ ਹੀ ਬਣਾਇਆ ਜਾਂਦਾ ਸੀ, ਜਿਸ ਤਰ੍ਹਾ ਦਾ ਦਰੀਆਂ ਬੁਣਨ ਵਾਲਾ ਅੱਡਾ ਹੁੰਦਾ ਸੀ। ਪਰ ਇਹ ਅੱਡਾ ਲੰਬਾਈ ਅਤੇ ਚੌੜਾਈ ਵਿਚ ਵੱਡਾ ਹੁੰਦਾ ਸੀ। ਧਰਤੀ ਵਿਚ ਚਾਰ ਕੀਲੇ ਆਹਮੋ-ਸਾਹਮਣੇ ਗੱਡੇ ਜਾਂਦੇ ਸਨ। ਇਨ੍ਹਾਂ ਦੀ ਇਕ ਪਾਸੇ ਤੋਂ 14/15 ਫੁੱਟ ਦੂਰੀ ਹੁੰਦੀ ਸੀ ਤੇ 8/9 ਫੁੱਟ ਚੌੜੇ ਹੁੰਦੇ ਸਨ। ਚੌੜੇ ਲੋਟ ਵਾਲੇ ਕੀਲਿਆਂ ਨਾਲ ਦੇ ਲੱਕੜਾਂ ਰੱਸੀਆਂ ਨਾਲ

309 / 361
Previous
Next