

ਬੰਨ੍ਹੀਆਂ ਹੁੰਦੀਆਂ ਸਨ। ਇਨ੍ਹਾਂ ਲੱਕੜਾਂ ਉਪਰ ਦੀ ਹੀ ਤਾਣਾ ਤਣਿਆ ਜਾਂਦਾ ਸੀ। ਏਸ ਤਣੇ ਹੋਏ ਤਾਣੇ ਉਪਰ ਘੋੜੀ ਰੱਖੀ ਜਾਂਦੀ ਸੀ। ਏਸ ਘੋੜੀ ਦੀ ਮੱਦਦ ਨਾਲ ਪੱਟੀ ਬਣਾਈ ਜਾਂਦੀ ਸੀ। ਪੱਟੀ ਦੀ ਬੁਣਾਈ ਇੰਨ ਬਿੰਨ ਦਰੀਆਂ ਦੀ ਬੁਣਾਈ ਦੀ ਤਰ੍ਹਾਂ ਹੁੰਦੀ ਸੀ। ਪੱਟੀ ਬੁਣਨ ਤੋਂ ਬਾਅਦ ਪੱਟੀ ਨੂੰ ਅੱਡੇ ਦੇ ਸਿਰੇ ਦੇ ਤਾਣਿਆਂ ਨੂੰ ਕੱਟ ਕੇ ਅੱਡੇ ਤੋਂ ਉਤਾਰ ਲੈਂਦੇ ਸਨ। ਪੱਟੀ ਦੇ ਚਾਰੇ ਪਾਸਿਆਂ ਨਾਲ ਰੱਸਾ ਲਾ ਕੇ ਰੱਸੇ ਨੂੰ ਪੱਟੀ ਨਾਲ ਚੰਗੀ ਤਰ੍ਹਾਂ ਰੱਸੀ ਨਾਲ ਨਗਦ ਦਿੱਤਾ ਜਾਂਦਾ ਸੀ। ਇਸ ਨਾਲ ਪੱਟੀ ਦੀਆਂ ਸਾਈਡਾਂ ਹੋਰ ਮਜ਼ਬੂਤ ਬਣ ਜਾਂਦੀਆਂ ਸਨ।
ਹੁਣ ਪੰਜਾਬ ਵਿਚ ਕੋਈ ਵੀ ਪੱਟੀ ਨਹੀਂ ਬੁਣਦਾ। ਨਾ ਹੀ ਖੇਤੀ ਦੇ ਕੰਮਾਂ ਵਿਚ ਪੱਟੀਆਂ ਦੀ ਲੋੜ ਪੈਂਦੀ ਹੈ। ਫ਼ਸਲਾਂ ਹੁਣ ਹਰਵੈਸਟਿੰਗ ਕੰਬਾਈਨਾਂ ਜਾਂ ਥਰੈਸ਼ਰਾਂ ਨਾਲ ਕੱਢੀਆਂ ਜਾਂਦੀਆਂ ਹਨ। ਟਰਾਲੀਆਂ ਵਿਚ ਭਰ ਕੇ ਸਿੱਧੀਆਂ ਮੰਡੀ ਵਿਚ ਵੇਚਣ ਲਈ ਲੈ ਜਾਂਦੇ ਹਨ। ਬੋਹਲ ਹੁਣ ਬਣਦੇ ਹੀ ਨਹੀਂ ਹਨ। ਗੱਡਿਆਂ ਦੀ ਥਾਂ ਹੁਣ ਟਰਾਲੀਆਂ ਨੇ ਲੈ ਲਈ ਹੈ। ਤੂੜੀ ਵੀ ਟਰਾਲੀਆਂ ਨਾਲ ਢੋਈ ਜਾਂਦੀ ਹੈ। ਟਰਾਲੀ ਦੇ ਵਿੱਢ ਨਾਲ, ਜੇ ਲੋੜ ਪਵੇ ਤਾਂ ਜਿਮੀਂਦਾਰ ਖਾਦ ਦੀਆਂ ਖਾਲੀ ਬੋਰੀਆਂ ਜੋੜ ਕੇ ਲਾ ਲੈਂਦੇ ਹਨ।
ਵਿਆਹ ਤੇ ਹੋਰ ਸਮਾਗਮਾਂ ਵਿਚ ਹੁਣ ਕੁਰਸੀਆਂ ਤੇ ਸੋਫਾਸੈੱਟਾਂ ਦੀ ਵਰਤੋਂ ਹੁੰਦੀ ਹੈ। ਹੇਠਾਂ ਵਿਛਾਉਣ ਲਈ ਦਰੀਆਂ ਹੁਣ ਗੁਰਦਵਾਰਿਆਂ ਜਾਂ ਟੈਂਟ ਵਾਲਿਆਂ ਤੋਂ ਮਿਲ ਜਾਂਦੀਆਂ ਹਨ। ਹੁਣ ਨਾ ਖੇਤੀ ਦੇ ਕੰਮਾਂ ਵਿਚ ਤੇ ਨਾ ਘਰਾਂ ਵਿਚ ਪੱਟੀਆਂ ਦੀ ਕਿਤੇ ਵਰਤੋਂ ਹੁੰਦੀ ਹੈ। ਹੁਣ ਪੱਟੀ/ਪੱਖਲੀ ਨਾਂ ਦੀ ਵਸਤ ਪੰਜਾਬ ਵਿਚੋਂ ਬਿਲਕੁਲ ਅਲੋਪ ਹੋ ਗਈ ਹੈ।
0
ਤੂੜੀ ਦੇ ਕੁੱਪ/ਮੂਸਲ
ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਭਾਰਤ ਦੀ ਆਰਥਿਕਤਾ ਖੇਤੀ ਦੁਆਲੇ ਘੁੰਮਦੀ ਹੈ। ਭਾਰਤ ਪਿੰਡਾਂ ਦਾ ਦੇਸ਼ ਹੈ। ਭਾਰਤੀ ਦੀ 70 ਪ੍ਰਤੀਸ਼ਤ ਆਬਾਦੀ ਹੁਣ ਵੀ ਪਿੰਡਾਂ ਵਿਚ ਵਸਦੀ ਹੈ। ਪਹਿਲੇ ਸਮਿਆਂ ਵਿਚ ਜਦ ਪੰਜਾਬ ਦੀ ਵਸੋਂ ਝੌਂਪੜੀਆਂ ਤੇ ਕੱਚੀ ਮਿੱਟੀ ਦੇ ਛੋਟੇ ਛੋਟੇ ਬਣੇ ਘਰਾਂ ਵਿਚ ਰਹਿੰਦੀ ਹੁੰਦੀ ਸੀ, ਉਸ ਸਮੇਂ ਮੋਟੇ ਅਨਾਜ ਜੁਆਰ, ਬਾਜਰਾ, ਛੋਲੇ, ਜੋ, ਕਣਕ, ਮੋਠ, ਮੂੰਗੀ ਖਾਣ ਜੋਗੇ ਹੀ ਹੁੰਦੇ ਸਨ। ਜਿਵੇਂ ਜਿਵੇਂ ਖੇਤੀ ਲਈ ਪਾਣੀ ਦਾ ਪ੍ਰਬੰਧ ਖੂਹਾਂ, ਨਹਿਰਾਂ ਰਾਹੀਂ ਹੋਣ ਲੱਗਿਆ ਤਾਂ ਮੱਕੀ, ਕਣਕ ਅਤੇ ਕਪਾਹ ਦੀਆਂ ਜ਼ਿਆਦਾ ਫ਼ਸਲਾਂ ਹੋਣ ਲੱਗੀਆਂ।
ਕਣਕ, ਜੌਂ, ਛੋਲਿਆਂ ਦੀਆਂ ਫ਼ਸਲਾਂ ਨੂੰ ਉਨ੍ਹਾਂ ਸਮਿਆਂ ਵਿਚ ਵੱਢ ਕੇ ਖੇਤ ਵਿਚ ਹੀ ਖਲ੍ਹੀਆਂ ਵਿਚ ਲਾ ਦਿੱਤਾ ਜਾਂਦਾ ਸੀ। ਜਦ ਖਲ੍ਹੀਆਂ ਵਿਚ ਲੱਗੀਆਂ ਇਹ