Back ArrowLogo
Info
Profile

ਫ਼ਸਲਾਂ ਸੁੱਕ ਜਾਂਦੀਆਂ ਸਨ, ਫੇਰ ਇਨ੍ਹਾਂ ਨੂੰ ਗੱਡਿਆਂ ਰਾਹੀਂ ਢੋ ਕੇ ਪਿੰਡਾਂ ਦੇ ਨੇੜੇ ਪਈਆਂ ਸ਼ਾਮਲਾਟ ਜ਼ਮੀਨਾਂ ਵਿਚ ਜਾਂ ਪਿੰਡ ਦੇ ਨੇੜੇ ਪਈਆਂ ਆਪਣੀਆਂ ਜ਼ਮੀਨਾਂ ਵਿਚ ਪਿੜ ਲਾ ਲੈਂਦੇ ਸਨ । ਸਾਰੀ ਫ਼ਸਲ ਨੂੰ ਇਕ ਥਾਂ 'ਕੱਠਾ ਕਰ ਕੇ ਦਾਣੇ ਕੱਢਣ ਨੂੰ ਪਿੜ ਪਾਉਣਾ ਕਹਿੰਦੇ ਸਨ। ਕਣਕ ਨੂੰ ਫੇਰ ਫਲਿਆਂ ਨਾਲ ਗਾਹਿਆ ਜਾਂਦਾ ਸੀ। ਗਾਹੀ ਹੋਈ ਫ਼ਸਲ ਦੀਆਂ ਧੜਾਂ ਲਾਈਆਂ ਜਾਂਦੀਆਂ ਸਨ । ਧੜਾਂ ਨੂੰ ਤੰਗਲੀਆਂ ਨਾਲ ਉਡਾ ਕੇ ਦਾਣੇ ਅੱਡ ਅਤੇ ਤੂੜੀ ਅੱਡ ਕੀਤੀ ਜਾਂਦੀ ਸੀ।

Page Image

ਛੋਟੇ ਛੋਟੇ ਘਰ ਹੋਣ ਕਰ ਕੇ ਘਰਾਂ ਵਿਚ ਸਾਰੀ ਤੂੜੀ ਰੱਖਣ ਨੂੰ ਥਾਂ ਨਹੀਂ ਹੁੰਦੀ ਸੀ। ਏਸ ਲਈ ਥੋੜ੍ਹੀ ਜਿਹੀ ਤੂੜੀ ਘਰ ਰੱਖ ਕੇ ਬਾਕੀ ਦੀ ਤੂੜੀ ਦੇ ਕੁੱਪ ਜਾਂ ਤਾਂ ਘਰਾਂ ਦੇ ਵਿਹੜਿਆਂ ਵਿਚ ਜਾਂ ਪਿੜਾਂ ਵਾਲੀ ਥਾਂ ਹੀ ਬੰਨ੍ਹ ਦਿੱਤੇ ਜਾਂਦੇ ਸਨ। ਫੇਰ ਲੋੜ ਅਨੁਸਾਰ ਇਨ੍ਹਾਂ ਕੁੱਪਾਂ ਵਿਚੋਂ ਤੂੜੀ ਕੱਢ ਕੇ ਵਰਤਦੇ ਰਹਿੰਦੇ ਸਨ। ਹਾੜੀ ਦੀ ਫ਼ਸਲ ਕੱਢਕੇ, ਵੇਚ ਕੇ, ਸ਼ਾਹੂਕਾਰ ਦਾ ਕਰਜ਼ਾ ਨਬੇੜ ਕੇ, ਨੰਬਰਦਾਰਾਂ ਨੂੰ ਮਾਮਲਾ ਭਰ ਕੇ, ਤੁੜੀ ਨੂੰ ਸਾਂਭ ਕੇ, ਨਵੇਂ ਕੱਪੜੇ ਸੁਆ ਕੇ ਜੱਟ ਉਨ੍ਹਾਂ ਸਮਿਆਂ ਵਿਚ ਮੇਲਾ ਵੇਖਣ ਜਾਂਦੇ ਹੁੰਦੇ ਸਨ। ਜਿਸ ਸੰਬੰਧੀ ਸਾਡੇ ਕਵੀ ਧਨੀ ਰਾਮ ਚਾਤ੍ਰਿਕ ਨੇ ਬਹੁਤ ਸੋਹਣਾ ਵਰਨਣ ਕੀਤਾ ਹੈ –

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਕਛੇ ਮਾਰ ਵੰਝਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

311 / 361
Previous
Next