

ਹੁਣ ਤਾਂ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਦਿਨਾਂ ਵਿਚ ਹੀ ਫ਼ਸਲ ਕੱਢ ਕੇ ਮੰਡੀ ਵੇਚ ਦਿੱਤੀ ਜਾਂਦੀ ਹੈ।
ਪਹਿਲੇ ਸਮਿਆਂ ਵਿਚ ਵਿਆਹਾਂ ਵਿਚ ਨਾਨਕੇ ਮੇਲ ਦੀ ਟੌਹਰ ਹੁੰਦੀ ਸੀ। ਨਾਨਕੀਆਂ ਜਾਗੋ ਕੱਢਦੀਆਂ ਹੁੰਦੀਆਂ ਸਨ, ਛੱਜ ਕੁੱਟਦੀਆਂ ਹੁੰਦੀਆਂ ਸਨ। ਗਿੱਧੇ ਵਿਚ ਵੀ ਨਾਨਕੀਆਂ ਦੀ ਸਰਦਾਰੀ ਹੁੰਦੀ ਸੀ। ਜੇਕਰ ਨਾਨਕੀਆਂ ਕਿਸੇ ਕੰਮ ਵਿਚ ਢਿੱਲ ਮੱਠ ਕਰਦੀਆਂ ਹੁੰਦੀਆਂ ਸਨ ਤਾਂ ਦਾਦਕੀਆਂ ਕੁੱਪ ਦੀ ਬੋਲੀ ਪਾ ਕੇ ਉਨ੍ਹਾਂ ਨੂੰ ਉਕਸਾਉਂਦੀਆਂ ਹੁੰਦੀਆਂ ਸਨ, ਤੇਜ਼ ਕਰਦੀਆਂ ਹੁੰਦੀਆਂ ਸਨ –
ਨਾਨਕੀਆਂ ਦਾ ਕੁੱਪ ਬੰਨ੍ਹ ਦਿਉ,
ਪੀਲੀ ਮਿੱਟੀ ਦਾ ਫੇਰ ਦਿਉ ਪੋਚਾ।
ਹੁਣ ਮੈਂ ਤੁਹਾਨੂੰ ਕੁੱਪ ਕਿਵੇਂ ਬੰਨ੍ਹੇ ਜਾਂਦੇ ਸਨ, ਉਸ ਬਾਰੇ ਦੱਸਣ ਜਾ ਰਿਹਾ ਹਾਂ। ਪਹਿਲਾਂ ਕੁੱਪ ਮੰਜਿਆਂ ਨਾਲ ਬੰਨ੍ਹੇ ਜਾਂਦੇ ਸਨ। ਇਹ ਕੁੱਪ ਆਮ ਤੌਰ 'ਤੇ ਛੇ ਮੰਜਿਆਂ ਨਾਲ ਬਣਾਏ ਜਾਂਦੇ ਸਨ। ਏਸ ਤਰ੍ਹਾਂ ਛੇ ਨੁੱਕਰਾ ਕੁੱਪ ਬਣ ਜਾਂਦਾ ਸੀ। ਧਰਤੀ ਉਪਰ ਜਿੰਨੀ ਥਾਂ ਵਿਚ ਕੁੱਪ ਬੰਨ੍ਹਣਾ ਹੁੰਦਾ ਸੀ, ਉਨੀ ਥਾਂ ਵਿਚਕਾਰ ਛੱਡ ਕੇ ਆਲੇ- ਦੁਆਲੇ ਛੇ ਮੰਜਿਆਂ ਨੂੰ ਬਾਹੀਆਂ ਦੇ ਲੋਟ ਖੜਾ ਕਰ ਲੈਂਦੇ ਸਨ। ਮੰਜਿਆਂ ਦੇ ਪਾਵੇ ਬਾਹਰਲੇ ਪਾਸੇ ਹੁੰਦੇ ਸਨ, ਪਿਛਾਂ ਅੰਦਰਲੇ ਪਾਸੇ। ਇਨ੍ਹਾਂ ਮੰਜਿਆਂ ਦੇ ਪਾਵਿਆਂ ਦੇ ਨਾਲ ਦੀ ਰੱਸੇ ਦੇ ਦੋ ਗੇੜ ਦਿੱਤੇ ਜਾਂਦੇ ਸਨ। ਇਹ ਰੱਸਿਆਂ ਦੇ ਗੇੜ ਹੀ ਤੂੜੀ ਨੂੰ ਮੰਜਿਆਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ। ਮੰਜਿਆਂ ਦੇ ਵਿਚਾਲੇ ਤੂੜੀ ਸਿੱਟੀ ਜਾਂਦੇ ਸਨ, ਨਾਲ ਦੀ ਨਾਲ ਤੂੜੀ ਨੂੰ ਪੈਰਾਂ ਨਾਲ ਦੱਬੀ ਜਾਂਦੇ ਸਨ। ਜਦ ਤੁੜੀ ਮੰਜਿਆਂ ਦੇ ਬਰਾਬਰ ਆ ਜਾਂਦੀ ਸੀ, ਤਾਂ ਮੰਜਿਆਂ ਦੇ ਰੱਸੇ ਖੋਲ੍ਹ ਕੇ ਉਨ੍ਹਾਂ ਛੇ ਮੰਜਿਆਂ ਨੂੰ ਫੇਰ ਪਹਿਲਾਂ ਦੀ ਤਰ੍ਹਾਂ ਉਪਰ ਕਰਕੇ ਰੱਖ ਦਿੰਦੇ ਸਨ। ਉਨ੍ਹਾਂ ਦੁਆਲੇ ਫੇਰ ਰੱਸਿਆਂ ਦੇ ਦੋ ਗੇੜ ਦਿੱਤੇ ਜਾਂਦੇ ਸਨ। ਇਨ੍ਹਾਂ ਦੁਵਾਰੇ ਰੱਖੋ ਮੰਜਿਆਂ ਵਿਚ ਫੇਰ ਤੂੜੀ ਸਿੱਟੀ ਜਾਂਦੇ ਸਨ, ਨਾਲ ਦੀ ਨਾਲ ਦੱਬੀ ਜਾਂਦੇ ਸਨ । ਏਸੇ ਤਰ੍ਹਾਂ ਫੇਰ ਤੀਜੀ ਵੇਰ ਮੰਜੇ ਉਪਰ ਕਰਕੇ ਰੱਖ ਲੈਂਦੇ ਸਨ। ਮੰਜਿਆਂ ਦੇ ਦੁਆਲੇ ਫੇਰ ਰੱਸੋ ਪਾਏ ਜਾਂਦੇ ਸਨ। ਤੁੜੀ ਫੇਰ ਸਿੱਟੀ ਜਾਂਦੀ ਸੀ ਤੇ ਦੱਬੀ ਜਾਂਦੀ ਸੀ। ਕੁੱਪ ਬਣਾਉਣ ਤੋਂ ਬਾਅਦ ਮੰਜੇ ਲਾਹ ਦਿੱਤੇ ਜਾਂਦੇ ਸਨ। ਫੇਰ ਕੁੱਪ ਦੇ ਉਪਰਲੇ ਪਾਸੇ ਸਲਵਾੜ ਕੁੱਪ ਤੋਂ ਬਾਹਰ ਤਕ ਪਾ ਦਿੰਦੇ ਸਨ। ਸਲਵਾੜ ਉਪਰ ਮਿੱਟੀ ਪਾ ਕੇ ਉਸ ਨੂੰ ਲਿੱਪ ਦਿੰਦੇ ਸਨ । ਲਿੱਪਣ ਨਾਲ ਬਾਰਸ਼ ਦਾ ਪਾਣੀ ਕੁੱਪ ਵਿਚ ਨਹੀਂ ਪੈਂਦਾ ਸੀ। ਸਾਈਡਾਂ ਤੇ ਵਧਿਆ ਹੋਇਆ ਸਲਵਾੜ ਬਾਛੜ ਨੂੰ ਰੋਕਦਾ ਹੁੰਦਾ ਸੀ। ਲੋੜ ਅਨੁਸਾਰ ਫੇਰ ਤੂੜੀ ਨੂੰ ਧਰਤੀ ਦੇ ਲੇਵਲ ਤੋਂ ਇਕ ਸਾਈਡ ਤੋਂ ਕੱਢਦੇ ਰਹਿੰਦੇ ਸਨ। ਏਸ ਤਰ੍ਹਾਂ ਮੰਜਿਆਂ ਨਾਲ ਕੁੱਪ ਬਣਦੇ ਸਨ।
ਮੰਜਿਆਂ ਤੋਂ ਬਾਅਦ ਸਲਵਾੜ ਦੇ ਕਾਨਿਆਂ ਨਾਲ, ਕਪਾਹ ਦੀਆਂ ਛਿੜੀਆਂ