

ਛੱਲੀਆਂ ਦੇ ਟਾਂਡੇ ਦਾ ਉਪਰਲਾ ਹਿੱਸਾ ਪਤਲਾ ਹੁੰਦਾ ਜਾਂਦਾ ਸੀ। ਜਿਥੇ ਮੱਕੀ ਦੇ ਟਾਂਡੇ ਦਾ ਛਿੱਟਾ ਨਿਕਲਦਾ ਹੁੰਦਾ ਸੀ, ਉਹ ਬਿਲਕੁਲ ਹੀ ਪਤਲਾ ਹੁੰਦਾ ਸੀ। ਏਸ ਕਰ ਕੇ ਮੱਕੀ ਦੇ ਮੁਹਾਰਿਆਂ ਦਾ ਹੇਠਾਂ ਤੋਂ 3/4 ਕੁ ਫੁੱਟ ਦਾ ਹਿੱਸਾ ਜ਼ਿਆਦਾ ਭਾਰਾ ਹੁੰਦਾ ਸੀ ਤੇ ਉਸ ਤੋਂ ਉਪਰ ਮੁਟਾਈ ਘਟਦੀ ਜਾਂਦੀ ਹੁੰਦੀ ਸੀ। ਮੱਕੀ ਦੇ ਮੁਹਾਰਿਆਂ ਦੀ ਛੇਪ ਵੀ ਲੱਗਭੱਗ ਪਾਥੀਆਂ ਦੇ ਲੱਗੇ ਗੁਹਾਰਿਆਂ ਵਰਗੀ ਹੀ ਹੁੰਦੀ ਸੀ।

ਕਣਕ ਬੀਜਣ ਤੋਂ ਬਾਅਦ ਇਨ੍ਹਾਂ ਮੁਹਾਰਿਆਂ ਵਿਚ ਲੱਗੀ ਮੱਕੀ ਨੂੰ ਭੁੰਗਿਆ ਜਾਂਦਾ ਸੀ। ਮੱਕੀ ਦੀਆਂ ਛੱਲੀਆਂ ਨੂੰ ਪਰਦੇ ਵਿਚੋਂ ਕੱਢਣ ਨੂੰ ਮੱਕੀ ਡੁੰਗਣਾ ਕਹਿੰਦੇ ਸਨ। ਮੱਕੀ ਦੀਆਂ ਛੱਲੀਆਂ ਨੂੰ ਹੱਥਾਂ ਨਾਲ ਪਰਦੇ ਵਿਚੋਂ ਵਾਰ ਵਾਰ ਕੱਢਣ ਨਾਲ ਹੱਥਾਂ ਦੇ ਗੂੰਠੇ ਤੇ ਉਂਗਲੀਆਂ ਦੁਖਣ ਲਗ ਜਾਂਦੀਆਂ ਸਨ। ਏਸ ਲਈ ਪਰਦਿਆਂ ਨੂੰ ਖੋਲ੍ਹਣ ਲਈ ਬਾਂਸ ਦੀ ਲੱਕੜ ਦੀਆਂ ਜਾਂ ਦੂਸਰੀ ਕਿਸੇ ਲੱਕੜ ਦੀਆਂ ਤਿੱਖੀਆਂ ਛੇ ਕੁ ਇੰਚ ਦੀਆਂ ਕਿੱਲੀਆਂ ਬਣਾਈਆਂ ਹੁੰਦੀਆਂ ਸਨ। ਇਨ੍ਹਾਂ ਕਿੱਲੀਆਂ ਨੂੰ ਮੱਕੀ ਦੇ ਟਾਂਡਿਆਂ ਵਿਚ ਡਿੱਗਣ ਤੋਂ ਬਚਾਉਣ ਲਈ ਇਨ੍ਹਾਂ ਦੇ ਸਿਰਿਆਂ ਵਿਚ ਰੱਸੀਆਂ ਪਾਈਆਂ ਹੁੰਦੀਆਂ ਸਨ। ਇਹ ਰੱਸੀ ਮੱਕੀ ਡੁੰਗਣ ਵਾਲੇ ਆਪਣੇ ਹੱਥ ਵਿਚ ਪਾ ਲੈਂਦੇ ਸਨ। ਛੱਲੀਆਂ ਡੁੰਗਣ ਤੋਂ ਪਿਛੋਂ ਘਰ ਲੈ ਜਾਂਦੇ ਸਨ। ਜਦ ਸਾਰੀ ਮੱਕੀ ਡੂੰਗੀ ਜਾਂਦੀ ਸੀ ਤਾਂ ਛੱਲੀਆਂ ਨੂੰ ਸੋਟਿਆਂ ਨਾਲ ਕੁੱਟ ਕੇ ਦਾਣੇ ਕੱਢ ਲਏ ਜਾਂਦੇ ਸਨ। ਬਾਕੀ ਰਹੇ ਗੁੱਲ ਅੱਗ ਬਾਲਣ ਦੇ ਕੰਮ ਆਉਂਦੇ ਸਨ। ਡੂੰਗੀ ਮੱਕੀ ਦੇ ਟਾਂਡਿਆਂ ਦਾ ਟੋਕਾ ਕਰ ਕੇ ਪਸ਼ੂਆਂ ਨੂੰ ਪਾ ਦਿੱਤਾ ਜਾਂਦਾ ਸੀ। ਏਸ ਟੋਕੇ ਵਿਚ ਹਰਾ ਰਲਾ ਕੇ ਵੀ ਵਰਤ ਲਿਆ ਜਾਂਦਾ ਸੀ।
1965-70 ਤੱਕ ਮੱਕੀ ਪੰਜਾਬ ਦੀ ਮੁੱਖ ਫ਼ਸਲ ਰਹੀ ਹੈ। ਦੇਸੀ ਮੱਕੀ ਤੋਂ ਪਿਛੋਂ ਦੋਗਲੀ ਮੱਕੀ ਬੀਜੀ ਜਾਣ ਲੱਗੀ ਸੀ। ਏਸ ਦੀਆਂ ਛੱਲੀਆਂ ਵੀ ਵੱਡੀਆਂ ਹੁੰਦੀਆਂ