Back ArrowLogo
Info
Profile

ਆਵਤ ਪਾਉਣੀ

ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਪਹਿਲਾਂ ਸਾਰੀ ਦੀ ਸਾਰੀ ਹੱਥੀਂ ਕੀਤੀ ਜਾਂਦੀ ਸੀ। ਇਸ ਲਈ ਇਕ ਨੀਯਤ ਸਮੇਂ ਵਿਚ ਖੇਤਾਂ ਨੂੰ ਵਾਹ ਕੇ ਬੀਜਣਾ ਪੈਂਦਾ ਸੀ। ਜਿਸ ਕਰ ਕੇ ਨੀਯਤ ਸਮੇਂ ਅੰਦਰ ਮਨੁੱਖੀ ਬਲ ਤੇ ਪਸ਼ੂਆਂ/ਬਲਦਾਂ ਦੀ ਜ਼ਿਆਦਾ ਲੋੜ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਲੋਕਾਂ ਦਾ ਆਪਸ ਵਿਚ ਬਹੁਤ ਪਿਆਰ ਸੀ, ਭਾਈਚਾਰਾ ਸੀ। ਪਰ ਫੇਰ ਵੀ ਕਈ ਪਰਿਵਾਰ ਨੀਯਤ ਸਮੇਂ ਅੰਦਰ ਨਾ ਜ਼ਮੀਨ ਵਾਹ ਸਕਦੇ ਸਨ, ਨਾ ਬੀਜ ਸਕਦੇ ਸਨ, ਨਾ ਹੀ ਫ਼ਸਲ ਵੱਢ ਸਕਦੇ ਸਨ, ਨਾ ਹੀ ਫ਼ਸਲ ਕੱਢ ਸਕਦੇ ਸਨ, ਜਿਸ ਕਰ ਕੇ ਆਵਤ ਪਾਉਣ ਦਾ ਰਿਵਾਜ ਸ਼ੁਰੂ ਹੋਇਆ।

Page Image

ਆਵਤ ਦਾ ਸ਼ਬਦੀ ਅਰਥ ਹੈ ਆਉਣਾ, ਆਗਮਨ। ਇਸ ਲਈ ਜਦ ਕੋਈ ਪਰਿਵਾਰ ਆਪਣੇ ਭਾਈਚਾਰੇ ਵਿਚੋਂ, ਪਿੰਡ ਵਿਚੋਂ ਅਤੇ ਰਿਸ਼ਤੇਦਾਰੀ ਵਿਚੋਂ ਆਵਤ ਪਾਉਂਦਾ ਸੀ ਤਾਂ ਉਨ੍ਹਾਂ ਦਾ ਬਹੁਤ ਆਗਮਨ ਕੀਤਾ ਜਾਂਦਾ ਸੀ, ਸੇਵਾ ਕੀਤੀ ਜਾਂਦੀ ਸੀ। ਉਸ ਸਮੇਂ ਦੀ ਸੇਵਾ ਵਿਚ ਸ਼ੱਕਰ, ਘੀ, ਕੜਾਹ, ਖੀਰ, ਸੇਵੀਆਂ, ਦੁੱਧ, ਦਹੀਂ ਹੁੰਦੇ ਸਨ। ਆਮ ਤੌਰ ਤੇ ਜਿਨ੍ਹਾਂ ਪਰਿਵਾਰਾਂ ਕੋਲ ਜ਼ਮੀਨ ਜ਼ਿਆਦਾ ਹੁੰਦੀ ਸੀ, ਉਹ ਪਰਿਵਾਰ ਹੀ ਕਈ ਵੇਰ ਵੇਲੇ ਸਿਰ ਵਾਹੀ ਕਰਨ, ਬੀਜਣ ਤੇ ਫ਼ਸਲ ਵੱਢਣ ਤੋਂ ਖੁੰਝ ਜਾਂਦੇ ਸਨ, ਉਹ ਹੀ ਆਵਤ ਪਾਉਂਦੇ ਹੁੰਦੇ ਸਨ। ਜਿਨ੍ਹਾਂ ਪਰਿਵਾਰਾਂ ਵਿਚ ਕੋਈ ਅਚਨਚੇਤ ਮੌਤ ਹੋ ਜਾਂਦੀ ਸੀ, ਬਲਦ ਦੀ ਮੌਤ ਹੋ ਜਾਂਦੀ ਸੀ, ਉਸ ਪਰਿਵਾਰ ਦੀ ਵੀ ਪਿੰਡ ਦੇ ਸਨੇਹੀ ਤੇ ਰਿਸ਼ਤੇਦਾਰ ਆਵਤ ਪਾ ਕੇ ਕੰਮ ਕਰਵਾਉਂਦੇ ਸਨ। ਆਵਤ ਨੂੰ ਸਹਿਕਾਰਤਾ ਦਾ ਮੁਢਲਾ ਰੂਪ ਕਿਹਾ ਜਾ ਸਕਦਾ ਹੈ। ਉਨ੍ਹਾਂ ਸਮਿਆਂ ਵਿਚ ਫ਼ਸਲ ਨੂੰ ਫਲ੍ਹਿਆਂ ਨਾਲ ਗਾਹ ਕੇ ਦਾਣੇ ਕੱਢੇ ਜਾਂਦੇ ਸਨ।

317 / 361
Previous
Next