

ਹਲ, ਪੰਜਾਲੀ
ਕੋਈ ਸਮਾਂ ਸੀ, ਜਦ ਖੇਤੀ ਸਭ ਤੋਂ ਉੱਤਮ ਗਿਣੀ ਜਾਂਦੀ ਸੀ-
ਹਲ ਰਾਜਾ, ਹੱਟੀ ਰਾਣੀ,
ਹੋਰ ਸਭ ਕਿੱਤੇ,
ਦੋਜ਼ਖ਼ ਦੀ ਨਿਸ਼ਾਨੀ।
ਉਸ ਸਮੇਂ ਹਲ ਤੇ ਪੰਜਾਲੀ ਤੋਂ ਬਿਨਾਂ ਜ਼ਮੀਨ ਨੂੰ ਵਾਹੁਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਖੇਤੀ ਕਰਨ ਦੇ ਮੁੱਢਲੇ ਸੰਦਾਂ ਵਿਚ ਹਲ, ਪੰਜਾਲੀ, ਦਾਤੀ, ਖੁਰਪਾ ਅਤੇ ਕਹੀ ਸਨ। ਉਸ ਸਮੇਂ ਜ਼ਮੀਨਾਂ ਦੀ ਮਲਕੀਅਤ ਰਾਜਿਆਂ, ਨਵਾਬਾਂ ਦੀ ਹੁੰਦੀ ਸੀ, ਜਿਨ੍ਹਾਂ ਨੂੰ ਦਾਣਿਆਂ ਅਤੇ ਤੂੜੀ ਦਾ ਕੁਝ ਨੀਯਤ ਹਿੱਸਾ ਦਿੱਤਾ ਜਾਂਦਾ ਸੀ। ਜਦ ਜ਼ਮੀਨ ਦੀ ਮਲਕੀਅਤ ਜ਼ਿਮੀਂਦਾਰਾਂ ਦੀ ਹੋ ਗਈ ਤਾਂ ਜਿਮੀਂਦਾਰ ਜ਼ਮੀਨਾਂ ਦਾ ਮਾਮਲਾ ਨਕਦੀ ਰੂਪ ਵਿਚ ਦੇਣ ਲੱਗੇ। ਉਨ੍ਹਾਂ ਸਮਿਆਂ ਵਿਚ ਫਸਲਾਂ ਦੇ ਝਾੜ ਘੱਟ ਹੁੰਦੇ ਸਨ। ਫ਼ਸਲਾਂ ਦਾ ਭਾਅ ਵੀ ਘੱਟ ਮਿਲਦਾ ਸੀ। ਕਈ ਵੇਰ ਸਾਰੀ ਫ਼ਸਲ ਵਿਕ ਜਾਂਦੀ ਸੀ, ਮਾਮਲਾ ਤਾਰਨ ਲਈ ਹਲ ਪੰਜਾਲੀ ਦੀ ਕੁਰਕੀ ਵੀ ਹੋ ਜਾਂਦੀ ਸੀ-
ਹਲ ਪੰਜਾਲੀ ਦੀ ਹੋ ਗਈ ਕੁਰਕੀ,
ਵੇਚ ਕੇ ਖਾ ਲਿਆ ਬੀ।
ਮਾਮਲਾ ਨਹੀਂ ਤਰਿਆ
ਵਾਹੀ ਦਾ ਲਾਹਾ ਕੀ?

ਬੇਰਾਂ ਨੂੰ ਖਾਣ ਲਈ ਤੁਰੀਆਂ ਹੀ ਰਹਿੰਦੀਆਂ ਸਨ। ਹੁਣ ਕਿਸੇ ਦੀ ਨਾ ਨਿੱਜੀ ਜ਼ਮੀਨ ਤੇ ਨਾ ਹੀ ਪਿੰਡਾਂ ਦੀ ਕੋਈ ਸਾਂਝੀ ਜ਼ਮੀਨ ਗ਼ੈਰ-ਆਬਾਦ ਹੈ। ਇਸ ਲਈ ਪਿੰਡਾਂ ਵਿਚੋਂ ਇਹ ਝਾੜੀਆਂ ਬਿਲਕੁਲ ਖ਼ਤਮ ਹੋ ਗਈਆਂ ਹਨ। ਨਹਿਰਾਂ ਦੇ ਨਾਲ ਤੇ ਸੜਕਾਂ ਦੇ ਨਾਲ ਇਹ ਝਾੜੀਆਂ ਖੜੀਆਂ ਜ਼ਰੂਰ ਮਿਲ ਜਾਂਦੀਆਂ ਹਨ, ਪਰ ਇਨ੍ਹਾਂ ਦੇ ਬੇਰ ਸ਼ਾਇਦ ਹੀ ਕੋਈ ਤੋੜਦਾ ਹੋਵੇ।
ਲਸੂੜਾ : ਪਿੰਡਾਂ ਵਿਚ ਪਹਿਲੇ ਸਮਿਆਂ ਵਿਚ ਲਸੂੜੇ ਦੇ ਦਰਖ਼ਤ ਵੀ ਆਮ ਹੁੰਦੇ ਸਨ। ਪੇਂਡੂ ਫਲਾਂ ਵਿਚ ਲਸੂੜੇ ਦਾ ਫਲ ਵੀ ਇਕ ਫਲ ਹੁੰਦਾ ਸੀ। ਪਰ ਲਸੂੜੇ ਦੇ ਫਲ ਨੂੰ ਖਾਣ ਸਮੇਂ ਹੱਥ ਅਤੇ ਬੁੱਲ੍ਹ ਲਸੂੜੇ ਦੀ ਲੇਸ ਨਾਲ ਭਰ ਜਾਂਦੇ ਸਨ। ਲਸੂੜੇ ਦੀ ਲੇਸ ਸਬੰਧੀ ਅਖਾਣ ਹੈ –
'ਲੇਸ ਲਸੂੜੇ ਦੀ, ਆਕੜ ਚੂੜੇ ਦੀ।
ਲਸੂੜੇ ਦੇ ਫਲ ਦੀ ਕਈ ਦਵਾਈਆਂ ਵਿਚ ਵਰਤੋਂ ਵੀ ਹੁੰਦੀ ਸੀ। ਲਸੂੜੇ ਦੇ ਰੁੱਖ ਦੋ ਕਿਸਮ ਦੇ ਹੁੰਦੇ ਸਨ। ਇਕ ਲਸੂੜੇ ਦਾ ਫਲ ਅਖਰੋਟ ਜਿੱਡਾ ਹੁੰਦਾ ਸੀ। ਇਕ ਲਸੂੜੇ ਦੀਆਂ ਲਸੂੜੀਆਂ ਮਸਾਂ ਰੀਠੇ ਕੁ ਜਿੱਡੀਆਂ ਹੁੰਦੀਆਂ ਸਨ। ਲਸੂੜੀਆਂ ਸਬੰਧੀ ਇਕ ਲੋਕਗੀਤ ਹੈ-
ਕੋਠੇ ਮਗਰ ਲਸੂੜੀਆਂ ਵੇ,
ਦਿਨੇ ਲੜਦਾ ਤੇ ਰਾਤੀਂ ਗੱਲਾਂ ਗੂੜੀਆਂ ਵੇ।
ਹੁਣ ਲਸੂੜੇ ਦਾ ਰੁੱਖ ਤੁਹਾਨੂੰ ਪੰਜਾਬ ਦੇ ਕਿਸੇ ਖੇਤ ਵਿਚ ਵੀ ਨਹੀਂ ਮਿਲੇਗਾ।
ਸਰੀਂਹ : ਸਰੀਂਦ ਦਾ ਰੁੱਖ ਵੀ ਆਮ ਹੁੰਦਾ ਸੀ। ਇਹ ਸਾਂਝੀਆਂ ਥਾਵਾਂ, ਖੂਹਾਂ ਤੇ ਪਸ਼ੂ ਬੰਨ੍ਹਣ ਵਾਲੀਆਂ ਥਾਵਾਂ ਵਿਚ ਲੱਗਿਆ ਹੁੰਦਾ ਸੀ। ਸਰੀਂਹ ਦੀ ਛਾਂ ਵੀ ਸੰਘਣੀ