Back ArrowLogo
Info
Profile

ਹੁੰਦੀ ਸੀ। ਮੁੰਡਾ ਜੰਮਣ ਤੇ ਸਰੀਂਹ ਦੀਆਂ ਟਾਹਣੀਆਂ ਨੂੰ ਹੀ ਖੰਮਣੀ ਵਿਚ ਪਰ ਕੋ ਘਰ ਦੇ ਦਰਵਾਜ਼ੇ ਤੇ ਲਟਕਾਇਆ ਜਾਂਦਾ ਸੀ। ਸਰੀਂਹ ਦੀ ਲੱਕੜ ਜ਼ਿਆਦਾ ਕੰਮ ਦੀ ਨਹੀਂ ਹੁੰਦੀ ਸੀ। ਸਰੀਂਹ ਦਾ ਰੁੱਖ ਵੀ ਤੁਹਾਨੂੰ ਹੁਣ ਕਿਤੇ ਹੀ ਮਿਲੇਗਾ।

Page Image

ਰਿੰਡ : ਜਿਥੇ ਕੋਈ ਵੀ ਰੁੱਖ ਨਹੀਂ ਹੋ ਸਕਦਾ ਸੀ ਜਾਂ ਲੱਗ ਨਹੀਂ ਸਕਦਾ ਸੀ, ਉਥੇ ਰਿੰਡ ਦਾ ਰੁੱਖ ਹੋ ਜਾਂਦਾ ਸੀ। ਏਸੇ ਕਰਕੇ ਕਈਆਂ ਏਰੀਆਂ ਵਿਚ ਰਿੰਡ ਦੇ ਰੁੱਖ ਦੀ ਪ੍ਰਧਾਨਤਾ ਹੁੰਦੀ ਸੀ। ਇਹ ਮਾਰੂ ਤੇ ਰੇਤਲੇ ਇਲਾਕਿਆਂ ਦਾ ਰੁੱਖ ਮੰਨਿਆ ਜਾਂਦਾ ਸੀ। ਖੇਤਾਂ ਦੇ ਨਾਲ ਜਿਥੇ ਭੜੀਹਾਂ ਪਾਈਆਂ ਹੁੰਦੀਆਂ ਸਨ, ਉਥੇ ਰਿੰਡ ਦੇ ਰੁੱਖ ਆਮ ਲਾਏ ਜਾਂਦੇ ਸਨ। ਰਿੰਡ ਦਾ ਫਲ ਜਦ ਪੱਕ ਜਾਂਦਾ ਸੀ ਤਾਂ ਇਸ ਦੀਆਂ ਡੋਡੀਆਂ ਨੂੰ ਤੋੜ ਕੇ ਤੇਲ ਕਢਾਇਆ ਜਾਂਦਾ ਸੀ। ਇਸ ਤੇਲ ਨਾਲ ਪਿੰਡਾਂ ਦੀਆਂ ਜਨਾਨੀਆਂ ਕਪੜੇ ਧੋਣ ਵਾਲਾ ਸਾਬਣ ਆਪ ਵੀ ਤਿਆਰ ਕਰ ਲੈਂਦੀਆਂ ਸਨ। ਰਿੰਡ ਦੇ ਤੇਲ ਤੋਂ ਟਾਈਪ ਰਾਈਟਰਾਂ ਦੀ ਸਿਆਹੀ ਤਿਆਰ ਕੀਤੀ ਜਾਂਦੀ ਹੈ। ਰਿੰਡ ਸਬੰਧੀ ਇਕ ਅਖਾਣ ਵੀ ਹੈ –

'ਜੀਹਦੇ ਘਰ ਵਿਚ ਬੂਟਾ ਰਿੰਡ ਦਾ,

ਉਹਦਾ ਨਾਂ ਗੁਲਾਬ ਦੀਨ'

ਹੁਣ ਰੋਡ ਦਾ ਰੁੱਖ ਖੇਤਾਂ ਵਿਚ ਤਾਂ ਨਹੀਂ ਮਿਲਦਾ, ਪਰ ਨਹਿਰਾਂ ਦੀਆਂ ਪਟੜੀਆਂ ਦੇ ਨਾਲ ਪਈਆਂ ਗ਼ੈਰ-ਆਬਾਦ ਜ਼ਮੀਨਾਂ ਵਿਚ ਜ਼ਰੂਰ ਮਿਲ ਜਾਂਦੇ ਹਨ।

ਫਰਮਾਂਹ : ਫਰਮਾਂਹ ਦਾ ਰੁੱਖ ਰੇਤਲੇ ਤੇ ਮਾਰੂ ਇਲਾਕੇ ਵਿਚ ਹੁੰਦਾ ਸੀ। ਪਹਿਲਾਂ

320 / 361
Previous
Next