Back ArrowLogo
Info
Profile

ਸਾਰੀਆਂ ਜ਼ਮੀਨਾਂ ਹੀ ਮਾਰੂ ਹੁੰਦੀਆਂ ਸਨ। ਪਿੰਡ ਦੇ ਨਾਲ ਜਿਹੜੇ ਖੇਤ ਹੁੰਦੇ ਸਨ, ਉਨ੍ਹਾਂ ਖੇਤਾਂ ਵਿਚ ਬੀਜੀਆਂ ਫ਼ਸਲਾਂ ਦਾ ਪਸ਼ੂ ਬਹੁਤ ਉਜਾੜਾ ਕਰਦੇ ਸਨ। ਏਸ ਲਈ ਇਨ੍ਹਾਂ ਖੇਤਾਂ ਦੀ ਜਿਹੜੀ ਬਾਹੀ ਪਹੇ, ਪਹੀ, ਰਾਹ, ਡੰਡੀ ਨਾਲ ਲੱਗਦੀ ਹੁੰਦੀ ਸੀ, ਉਸ ਬਾਹੀ ਤੇ ਬੜੀਆਂ ਬੜੀਆਂ ਭੜੀਹਾਂ ਪਾਈਆਂ ਜਾਂਦੀਆਂ ਸਨ। ਇਨ੍ਹਾਂ ਭੜੀਹਾਂ ਦੇ ਉਪਰ ਫਰਮਾਂਹ ਦੇ ਰੁੱਖ ਆਮ ਤੋਰ 'ਤੇ ਲਾਏ ਹੁੰਦੇ ਸਨ। ਉਂਜ ਵੀ ਗ਼ੈਰ- ਆਬਾਦ ਖੇਤਾਂ ਵਿਚ ਲੱਗੇ ਹੁੰਦੇ ਸਨ। ਫਰਮਾਂਹ ਦੀ ਲੱਕੜੀ ਬਿਲਡਿੰਗਾਂ ਵਿਚ ਕੰਮ ਆਉਂਦੀ ਸੀ।

ਹੁਣ ਫਰਮਾਂਹ ਦਾ ਰੁੱਖ ਪੰਜਾਬ ਵਿਚੋਂ ਬਿਲਕੁਲ ਹੀ ਅਲੋਪ ਹੋ ਗਿਆ ਹੈ। ਅੱਜ ਪੰਜਾਬ ਵਿਚ ਤੁਹਾਨੂੰ ਕਿਸੇ ਵੀ ਖੇਤ ਵਿਚ ਪਿੱਪਲ, ਬਰੋਟਾ, ਨਿੰਮ, ਟਾਹਲੀ, ਬੇਰੀ, ਕਿੱਕਰ, ਤੂਤ, ਜੰਡ, ਲਸੂੜੇ, ਫਰਮਾਂਹ, ਕਰੀਰ ਆਦਿ ਦੇ ਰੁੱਖ ਨਹੀਂ ਮਿਲਣਗੇ। ਰੁੱਖਾਂ ਦੀ ਅਣਹੋਂਦ ਨੇ ਪੰਜਾਬ ਦੇ ਰੰਗਲੇ ਵਾਤਾਵਰਨ ਵਿਚ ਅਸਾਵਾਂਪਣ ਪੈਦਾ ਕੀਤਾ ਹੋਇਆ ਹੈ, ਜਿਹੜਾ ਪੰਜਾਬ ਦੀ ਖੇਤੀਬਾੜੀ ਤੇ ਵੀ ਭਾਰੂ ਹੋ ਰਿਹਾ ਹੈ।

0

ਖਰਬੂਜ਼ੇ, ਕਕੜੀਆਂ, ਮਤੀਰੇ, ਚਿੱਭੜ

ਆਜ਼ਾਦੀ ਤੋਂ ਪਹਿਲਾਂ ਹਰ ਜ਼ਿਮੀਂਦਾਰ ਆਪਣੇ ਖੇਤ ਵਿਚ ਲੋੜ ਜੋਗੇ ਖ਼ਰਬੂਜ਼ੇ, ਕੱਕੜੀਆਂ, ਮਤੀਰੇ ਦੀਆਂ ਵੇਲਾਂ ਜ਼ਰੂਰ ਲਾਉਂਦਾ ਸੀ। ਮਤੀਰਿਆਂ ਨੂੰ ਤਰਬੂਜ਼ ਵੀ ਕਿਹਾ ਜਾਂਦਾ ਹੈ। ਕਕੜੀਆਂ ਨੂੰ ਕਈ ਇਲਾਕਿਆਂ ਵਿਚ ਖੱਖੜੀਆਂ, ਤਰਾਂ ਵੀ ਕਹਿੰਦੇ ਹਨ। ਕਈ ਜ਼ਿਮੀਂਦਾਰ ਕਪਾਹਾਂ ਵਿਚ ਫੁੱਟਾਂ ਦੀਆਂ ਵੇਲਾਂ ਵੀ ਲਾ ਲੈਂਦੇ ਸਨ। 'ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ', ਸ਼ਾਇਦ ਇਹ ਅਖਾਣ ਉਸ ਸਮੇਂ ਦਾ ਹੀ ਹੋਵੇ। ਉਨ੍ਹਾਂ ਸਮਿਆਂ ਵਿਚ ਹਰ ਘਰ ਲੋੜ ਅਨੁਸਾਰ ਸਬਜ਼ੀਆਂ ਵੀ ਬੀਜਦਾ ਸੀ। ਬੇਰੀਆਂ, ਵਣ ਖੇਤਾਂ ਵਿਚ ਆਮ ਹੁਦੇ ਸਨ। ਗ਼ੈਰ-ਆਬਾਦ ਜ਼ਮੀਨਾਂ ਵਿਚ ਮਲ੍ਹੇ, ਝਾੜ ਬੇਰੀਆਂ ਆਪਣੇ ਆਪ ਹੋ ਜਾਂਦੇ ਸਨ। ਖ਼ਰਬੂਜ਼ੇ, ਕਕੜੀਆਂ, ਮਤੀਰੇ, ਬੇਰ, ਪੀਲਾਂ, ਚਿੱਭੜ ਉਨ੍ਹਾਂ ਸਮਿਆਂ ਦੇ ਪਿੰਡ ਵਾਲਿਆਂ ਦੇ ਫਲ ਹੁੰਦੇ ਸਨ।

ਉਨ੍ਹਾਂ ਸਮਿਆਂ ਵਿਚ ਲੋਕਾਂ ਦੇ ਆਪਸ ਵਿਚ ਪਿਆਰ ਬਹੁਤ ਸੀ। ਜਿਹੜਾ ਪਰਿਵਾਰ ਖ਼ਰਬੂਜ਼ੇ, ਕਕੜੀਆਂ, ਮਤੀਰੇ ਨਹੀਂ ਬੀਜਦਾ ਸੀ, ਉਨ੍ਹਾਂ ਦੇ ਗੁਆਂਢੀ ਉਨ੍ਹਾਂ ਨੂੰ ਦੇ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਇਕ ਦੂਜੇ ਦੇ ਘਰੋਂ ਦਾਲ ਸਬਜ਼ੀ ਲੈਣ ਦਾ ਤਾਂ ਨਿੱਤ ਦਾ ਵਰਤਾਰਾ ਸੀ। ਕਈ ਵੇਲੇ ਕੁਵੇਲੇ ਖ਼ਰਬੂਜ਼ਿਆਂ ਦੀ ਚੋਰੀ ਵੀ ਕਰ ਲੈਂਦੇ ਸਨ, ਫੜੇ ਜਾਂਦੇ ਸਨ। ਉਨ੍ਹਾਂ ਦੀ ਥੋੜ੍ਹੀ ਜਿਹੀ ਝਾੜ ਝੰਬ ਕਰਕੇ ਛੱਡ ਦਿੱਤਾ ਜਾਂਦਾ ਸੀ। ਏਸੇ ਕਰਕੇ ਕਿਹਾ ਜਾਂਦਾ ਸੀ, 'ਖ਼ਰਬੂਜ਼ਿਆਂ ਦੇ ਚੋਰਾਂ ਨੂੰ ਲੱਤ- ਮੁੱਕਾ ਹੀ ਕਾਫ਼ੀ ਹੈ'। ਖ਼ਰਬੂਜ਼ਿਆਂ ਸਬੰਧੀ ਇਕ ਹੋਰ ਅਖਾਣ ਹੈ -

321 / 361
Previous
Next