Back ArrowLogo
Info
Profile

ਗਿੱਦੜ ਰੱਜ ਖ਼ਰਬੂਜ਼ਿਆਂ ਤਾਈਂ

ਥੁਕ ਥੁਕ ਠੇਡੇ ਮਾਰੇ।

ਭੁੱਖ ਲੱਗੀ ਤੇ ਚੁੰਮੇ ਚੱਟੇ,

ਅਖੇ ਮਿੱਠੇ ਸਾਰੇ ।

Page Image

ਲੋੜ ਵੇਲੇ ਹਰ ਚੀਜ਼ ਚੰਗੀ ਲੱਗਣ ਸਮੇਂ ਇਹ ਅਖਾਣ ਵਰਤਿਆ ਜਾਂਦਾ ਹੈ।

ਪਹਿਲੇ ਸਮਿਆਂ ਵਿਚ ਜਦ ਪਿੰਡਾਂ ਦੀਆਂ ਦੁਕਾਨਾਂ ਤੋਂ ਕੋਈ ਚੀਜ਼, ਵਸਤ, ਸੌਦਾ ਖਰੀਦਣ ਜਾਂਦਾ ਸੀ ਤਾਂ ਹੱਟ-ਬਾਣੀਏ ਉਸ ਨੂੰ ਸੱਦਾ ਦੇਣ ਤੋਂ ਬਾਅਦ ਰੂੰਗਾ ਦਿੰਦੇ ਹੁੰਦੇ ਸਨ। ਸ਼ਾਇਦ ਪਿੰਡਾਂ ਵਿਚ ਹੁਣ ਵੀ ਇਹ ਰਿਵਾਜ ਚਲਦਾ ਹੋਵੇ। ਰੂੰਗੇ ਵਿਚ ਆਮ ਤੌਰ ਤੇ ਥੋੜ੍ਹੀਆਂ ਜਿਹੀਆਂ ਮਿੱਠੀਆਂ ਖਿਲਾਂ ਜਾਂ ਪਕੌੜੀਆਂ ਖਾਣ ਲਈ ਮੁਫ਼ਤ ਦਿੱਤੀਆਂ ਜਾਂਦੀਆਂ ਸਨ। ਏਸੇ ਤਰ੍ਹਾਂ ਹੀ ਜ਼ਿਮੀਂਦਾਰਾਂ ਨੂੰ ਚਿੱਭੜ ਖੇਤਾਂ ਵਿਚੋਂ ਰੂੰਗੇ ਦੀ ਤਰ੍ਹਾਂ ਮੁਫ਼ਤ ਹੀ ਮਿਲ ਜਾਂਦੇ ਸਨ। ਇਨ੍ਹਾਂ ਦੀਆਂ ਵੇਲਾਂ ਨੂੰ ਬੀਜਿਆ ਨਹੀਂ ਜਾਂਦਾ ਸੀ। ਇਹ ਆਪਣੇ ਆਪ ਹੀ ਖੇਤਾਂ ਵਿਚ ਹੋ ਜਾਂਦੀਆਂ ਸਨ।

ਪਹਿਲਾਂ ਸਾਰੀ ਖੇਤੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਕੋਈ ਕੋਈ ਖੂਹ ਹੁੰਦਾ ਸੀ, ਜਿਸ ਨਾਲ ਥੋੜ੍ਹੀ ਜਿਹੀ ਜ਼ਮੀਨ ਨੂੰ ਹੀ ਪਾਣੀ ਲੱਗਦਾ ਹੁੰਦਾ ਸੀ। ਖੂਹ ਵੀ ਕਈ ਕਈ ਪਰਿਵਾਰ ਰਲ ਕੇ ਲਾਉਂਦੇ ਸਨ। ਬਹੁਤੀਆਂ ਜ਼ਮੀਨਾਂ ਵਿਚ ਆਮ ਤੌਰ ਤੇ ਇਕ ਹੀ ਫ਼ਸਲ ਹੁੰਦੀ ਸੀ। ਬਹੁਤ ਸਾਰੀਆਂ ਜ਼ਮੀਨਾਂ ਅਜੇ ਬੇਆਬਾਦ ਹੀ ਪਈਆਂ ਸਨ। ਇਨ੍ਹਾਂ ਬੇ-ਆਬਾਦ ਜ਼ਮੀਨਾਂ ਵਿਚ ਹੀ ਚਿੱਭੜਾਂ ਦੀਆਂ ਵੇਲਾਂ ਹੁੰਦੀਆਂ ਸਨ। ਮੂੰਗੀ, ਮੋਠ, ਮਾਹਾਂ ਦੀਆਂ ਬੀਜੀਆਂ ਦਾਲਾਂ, ਹੋਰ ਫ਼ਸਲਾਂ ਵਿਚ ਵੀ ਚਿੱਭੜਾਂ ਦੀਆਂ ਵੇਲਾਂ

322 / 361
Previous
Next