Back ArrowLogo
Info
Profile

ਹੋ ਜਾਂਦੀਆਂ ਸਨ। ਕਪਾਹ ਦੀ ਫ਼ਸਲ ਵਿਚ ਵੀ ਹੋ ਜਾਂਦੀਆਂ ਸਨ। ਚਿੱਭੜਾਂ ਦੀ ਚਟਣੀ ਬਣਾਉਣ ਦਾ ਆਮ ਰਿਵਾਜ ਸੀ। ਕਦੇ ਕਦਾਈਂ ਸਬਜ਼ੀ ਵੀ ਬਣਾ ਲੈਂਦੇ ਸਨ। ਪੱਕੇ ਹੋਏ ਚਿੱਭੜ ਖਾਣ ਨੂੰ ਵੀ ਬਹੁਤ ਸੁਆਦ ਹੁੰਦੇ ਸਨ। ਪੱਕੇ ਹੋਏ ਚਿੱਭੜਾਂ ਨੂੰ ਕਿਰੇ ਹੋਏ ਚਿੱਭੜ ਕਿਹਾ ਜਾਂਦਾ ਸੀ।

ਜਦ ਸਾਉਣੀ ਦੀਆਂ ਫ਼ਸਲਾਂ ਵੱਢਦੇ ਸਨ ਤਾਂ ਬਹੁਤ ਸਾਰੇ ਚਿੱਭੜ ਸਾਉਣੀ ਵੱਢਣ ਵਾਲਿਆਂ ਨੂੰ ਮਿਲ ਜਾਂਦੇ ਸਨ। ਉਹ ਖਾ ਵੀ ਲੈਂਦੇ ਸਨ, ਗੀਝਿਆਂ ਵਿਚ ਪਾ ਕੇ ਘਰੀਂ ਲੈ ਆਉਂਦੇ ਸਨ। ਮੈਨੂੰ ਯਾਦ ਹੈ, ਸਾਡੇ ਬਾਪੂ ਜੀ ਕਈ ਵੇਰ ਸਾਨੂੰ ਸਾਉਣੀ ਦੀ ਵਾਢੀ ਸਮੇਂ ਚਿੱਭੜ ਖਾਣ ਨੂੰ ਦਿੰਦੇ ਹੁੰਦੇ ਸਨ । ਕਪਾਹ ਚੁਗਦੀਆਂ ਚੋਗੀਆਂ ਵੀ ਕਪਾਹ ਵਿਚੋਂ ਪੱਕੇ ਹੋਏ ਚਿੱਭੜ ਚੁਗ ਲੈਂਦੀਆਂ ਸਨ। ਘਰੀਂ ਆ ਕੇ ਚਟਣੀ ਕਰ ਲੈਂਦੀਆਂ ਸਨ। ਚਿੱਭੜਾਂ ਨੂੰ ਵਿਚਾਲੇ ਤੋਂ ਕੱਟ ਕੇ ਧਾਗੇ ਵਿਚ ਪਰੋ ਕੇ ਸੁਕਾਉਣ ਦਾ ਰਿਵਾਜ ਵੀ ਹੁੰਦਾ ਸੀ। ਸੁੱਕੇ ਹੋਏ ਚਿੱਭੜਾਂ ਨੂੰ ਬੀਰਕ ਕਟ ਕੇ ਰੱਖ ਲੈਂਦੇ ਸਨ। ਲੋੜ ਅਨੁਸਾਰ ਇਨ੍ਹਾਂ ਕੁੱਟੇ ਹੋਏ ਚਿੱਭੜਾਂ ਦੀ ਚਟਣੀ ਬਣਾਉਂਦੇ ਰਹਿੰਦੇ ਸਨ।

ਗ਼ੈਰ ਆਬਾਦ ਰੇਤਲੀ ਜ਼ਮੀਨ ਵਿਚ ਕੌੜਤੁੰਮੇ ਦੀਆਂ ਵੇਲਾਂ ਵੀ ਆਮ ਹੁੰਦੀਆਂ ਸਨ। ਇਨ੍ਹਾਂ ਦੇ ਪੀਲੇ ਰੰਗ ਦੇ ਫੁੱਲ ਹੁੰਦੇ ਸਨ। ਫ਼ਲ ਛੋਟਾ ਗੋਲ ਆਕਾਰ ਦਾ ਹੁੰਦਾ ਸੀ, ਵਿੱਚ ਚਿੱਟੀਆਂ ਧਾਰੀਆਂ ਹੁੰਦੀਆਂ ਸਨ ਤੇ ਰੰਗ ਹਰਾ ਹੁੰਦਾ ਸੀ। ਜਦ ਫਲ ਪੱਕ ਜਾਂਦਾ ਸੀ ਤਾਂ ਪੀਲੇ ਰੰਗ ਦਾ ਹੋ ਜਾਂਦਾ ਸੀ । ਵੇਲਾਂ ਨੂੰ ਕੌੜਤੁੰਮੇ ਲੱਗਦੇ ਵੀ ਬਹੁਤ ਹੁੰਦੇ ਸਨ। ਇਹ ਜ਼ਹਿਰ ਵਰਗੇ ਕੌੜੇ ਹੁੰਦੇ ਸਨ। ਇਨ੍ਹਾਂ ਨੂੰ ਨਾ ਪਸ਼ੂ, ਨਾ ਜਾਨਵਰ ਅਤੇ ਨਾ ਹੀ ਬੰਦੇ ਖਾਂਦੇ ਸਨ। ਕੌੜ ਤੁੰਮਿਆਂ ਦਾ ਤਕਰੀਬਨ ਹਰ ਪਰਿਵਾਰ ਪਸ਼ੂਆਂ ਲਈ ਚੂਰਨ ਬਣਾਉਂਦਾ ਹੁੰਦਾ ਸੀ। ਕੌੜ ਤੁੰਮਿਆਂ ਨੂੰ ਕੱਟ ਕੇ ਵਿਚ ਚਾਰੇ ਜਮੈਣਾਂ ਪਾ ਕੇ, ਲੂਣ ਆਦਿ ਪਾ ਕੇ ਚੂਰਨ ਬਣਦਾ ਹੁੰਦਾ ਸੀ। ਪਸ਼ੂਆਂ ਦੇ ਪੇਟ ਦਰਦ ਅਤੇ ਹਾਜ਼ਮੇ ਲਈ ਏਸ ਚੂਰਨ ਦੀ ਵਰਤੋਂ ਕੀਤੀ ਜਾਂਦੀ ਸੀ । ਬੰਦਿਆਂ ਲਈ ਵੀ ਇਹ ਚੂਰਨ ਕੰਮ ਆ ਜਾਂਦਾ ਸੀ। ਇਸ ਦੇ ਫਲ ਤੇ ਜੜ੍ਹਾਂ ਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਸੀ। ਜਦ ਗ਼ੈਰ ਆਬਾਦ ਜ਼ਮੀਨਾਂ ਆਬਾਦ ਹੋ ਗਈਆਂ, ਪਾਣੀ ਦੇ ਹੋਰ ਪ੍ਰਬੰਧ ਹੋ ਗਏ, ਜ਼ਿਮੀਂਦਾਰ ਕਪਾਹ ਨਰਮੇ ਦੀ ਖੇਤੀ ਕਰਨ ਲੱਗੇ। ਉਸ ਸਮੇਂ ਦਾ ਟੱਪਾ ਹੈ –

ਤੁੰਮਿਆਂ ਦੀ ਵੇਲ ਪੱਟ ਕੇ,

ਜੱਟਾ ਬੀਜ ਦੇ ਖੇਤ ਵਿਚ ਨਰਮਾ।

ਪਹਿਲੇ ਸਮਿਆਂ ਵਿਚ ਲੋਕਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਸਨ। ਪਿੰਡ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਜੋ ਕਮਾਉਂਦੇ ਸਨ, ਉਸ ਨਾਲ ਹੀ ਗੁਜ਼ਾਰਾ ਕਰ ਲੈਂਦੇ ਸਨ। ਪਿੰਡ ਉਨ੍ਹਾਂ ਸਮਿਆਂ ਵਿਚ ਸਵੈ-ਨਿਰਭਰ ਹੁੰਦੇ ਸਨ। ਥੋੜ੍ਹੀਆਂ

323 / 361
Previous
Next