Back ArrowLogo
Info
Profile

ਜਿਹੀਆਂ ਵਸਤਾਂ ਹੀ ਪਿੰਡਾਂ ਦੇ ਹੱਟ-ਬਾਣੀਏ ਸ਼ਹਿਰਾਂ ਤੋਂ ਲਿਆਉਂਦੇ ਸਨ। ਹੁਣ ਹਰ ਜ਼ਿਮੀਂਦਾਰ ਨੇ ਟਿਊਬਵੈੱਲ ਲਾਇਆ ਹੋਇਆ ਹੈ। ਪਾਣੀ ਦੀ ਕੋਈ ਮੁਸ਼ਕਲ ਨਹੀਂ। ਪਰ ਫੇਰ ਵੀ ਕੋਈ ਵੀ ਜ਼ਿਮੀਂਦਾਰ ਖਰਬੂਜ਼ੇ, ਕਕੜੀਆਂ, ਮਤੀਰੇ ਲਾਉਣਾ ਤਾਂ ਇਕ ਪਾਸੇ ਰਿਹਾ, ਸਬਜ਼ੀ ਵੀ ਟਿਊਬਵੈੱਲ ਤੇ ਨਹੀਂ ਲਾਉਂਦੇ। ਅੱਜ ਸਾਰੇ ਪਿੰਡਾਂ ਵਾਲੇ ਸ਼ਹਿਰੋਂ ਆਏ ਖ਼ਰਬੂਜ਼ੇ, ਕਕੜੀਆਂ, ਮਤੀਰੇ ਅਤੇ ਸਬਜ਼ੀ ਖਰੀਦਦੇ ਹਨ। ਜਿਹੜੀ ਕੀੜੇਮਾਰ ਦਵਾਈਆਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪੈਦਾ ਕੀਤੀ ਹੁੰਦੀ ਹੈ। ਕੀੜੇਮਾਰ ਦਵਾਈਆਂ ਦੀ ਸਪਰੇਅ ਵਾਲੇ ਫ਼ਲ, ਸਬਜ਼ੀਆਂ ਖਾਣ ਕਾਰਨ ਅੱਜ ਬਹੁਤ ਕਿਸਮ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਹੋਈਆਂ ਹਨ। ਇਨ੍ਹਾਂ ਦਵਾਈਆਂ ਨੇ ਤਾਂ ਹੁਣ ਪਾਣੀ ਨੂੰ ਵੀ ਪ੍ਰਦੂਸ਼ਤ ਕਰ ਦਿੱਤਾ ਹੈ। ਜ਼ਮੀਨਾਂ ਹੁਣ ਸਾਰੀਆਂ ਆਬਾਦ ਹੋ ਗਈਆਂ ਹਨ। ਇਸ ਲਈ ਚਿੱਭੜ ਹੁਣ ਖੇਤਾਂ ਵਿਚੋਂ ਨਹੀਂ ਮਿਲਦੇ। ਹਾਂ, ਕਿਸੇ ਪੰਚਾਇਤੀ ਜਾਂ ਸਰਕਾਰੀ ਗ਼ੈਰ-ਆਬਾਦ ਪਈਆਂ ਜ਼ਮੀਨਾਂ ਵਿਚੋਂ ਜ਼ਰੂਰ ਮਿਲ ਸਕਦੇ ਹਨ।

0

324 / 361
Previous
Next