Back ArrowLogo
Info
Profile

ਘਰੇਲੂ ਵਸਤਾਂ ਤੇ ਧੰਦੇ

ਚੱਕੀ

ਪਹਿਲੇ ਸਮਿਆਂ ਵਿਚ ਲੋਕ ਮੋਟੇ ਅਨਾਜ ਬੀਜਦੇ ਸਨ। ਇਨ੍ਹਾਂ ਮੋਟੇ ਅਨਾਜਾਂ ਦੀ ਖਿਚੜੀ, ਖਿੱਚੜ ਬਣਾ ਕੇ ਖਾਂਦੇ ਸਨ। ਖਿਚੜੀ, ਖਿੱਚੜ ਬਣਾਉਣ ਲਈ ਦਹੀਂ, ਲੱਸੀ, ਦੁੱਧ ਦੀ ਆਮ ਵਰਤੋਂ ਹੁੰਦੀ ਸੀ। ਫੇਰ ਕਣਕ, ਜੌਂ, ਛੋਲੇ, ਜੁਆਰ ਫ਼ਸਲਾਂ ਹੋਣ ਲੱਗੀਆਂ। ਚੱਕੀ ਹੋਂਦ ਵਿਚ ਆਈ। ਚੱਕੀ ਨਾਲ ਅਨਾਜ ਪੀਸਿਆ ਜਾਣ ਲੱਗਿਆ। ਘਰ ਦੇ ਕੰਮਾਂ ਕਾਰਾਂ ਵਿਚੋਂ ਸਭ ਤੋਂ ਔਖਾ ਕੰਮ ਚੱਕੀ ਪੀਹਣਾ ਗਿਣਿਆ ਜਾਂਦਾ ਸੀ। ਚੱਕੀ ਸਬੰਧੀ ਇਕ ਅਖਾਣ ਹੈ –

ਚਰਖਾ ਰਾਜਾ, ਕਸੀਦਾ ਰਾਣੀ,

ਚੱਕੀ ਦੋਜ਼ਖ਼ ਦੀ ਨਿਸ਼ਾਨੀ।

ਉਨ੍ਹਾਂ ਸਮਿਆਂ ਵਿਚ ਹਰ ਘਰ ਵਿਚ ਕਈ ਕਈ ਚੱਕੀਆਂ ਹੁੰਦੀਆਂ ਸਨ। ਚੱਕੀਆਂ ਜਨਾਨੀਆਂ ਹੀ ਚਲਾਉਂਦੀਆਂ ਸਨ। ਉਨ੍ਹਾਂ ਸਮਿਆਂ ਵਿਚ ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਰਿਵਾਜ ਸੀ। ਕੁੜੀਆਂ ਦੇ ਮਾਰੇ ਜਾਣ ਕਰਕੇ ਮੁੰਡਿਆਂ ਦੀ ਸੰਖਿਆ ਜ਼ਿਆਦਾ ਹੁੰਦੀ ਸੀ। ਏਸ ਲਈ ਹਰ ਪਰਿਵਾਰ ਵਿਚ ਕੋਈ ਨਾ ਕੋਈ ਛੜਾ ਰਹਿ ਜਾਂਦਾ ਸੀ। ਕਈ ਬਹੁਤੇ ਘਤਿੱਤੀ ਛੜਿਆਂ ਨੂੰ ਜਦ ਅੱਡ ਕੀਤਾ ਜਾਂਦਾ ਸੀ ਤਾਂ ਆਟਾ ਉਨ੍ਹਾਂ ਨੂੰ ਆਪ ਚੱਕੀ ਤੇ ਪੀਹਣਾ ਪੈਂਦਾ ਸੀ। ਮਰਦਾਂ ਨੂੰ ਵਿਸ਼ੇਸ਼ ਕਰਕੇ ਛੜਿਆਂ ਨੂੰ ਤਾਂ ਕੋਈ ਮੰਗਣ ਤੇ ਵੀ ਆਟਾ ਨਹੀਂ ਦਿੰਦਾ ਸੀ-

ਮਰਦ ਮੰਗੇ ਆਟਾ, ਉਹਨੂੰ ਆਟੇ ਦਾ ਵੀ ਘਾਟਾ

ਤੀਮੀਂ ਮੰਗੇ ਪੇੜੇ, ਉਹਨੂੰ ਦੇਣ ਵਾਲੇ ਬਥੇਰੇ।

Page Image

325 / 361
Previous
Next