Back ArrowLogo
Info
Profile

ਇਕ ਮੰਗੀਏ, ਇਕ ਵਿਆਹੀਏ,

ਮੇਰਾ ਸ਼ਾਦੀਆਂ ਦੇ ਵਿਚ ਹੱਥ।

ਬਾਬਲ ਤੇਰਾ ਪੁੰਨ ਹੋਵੇ।

ਉਨ੍ਹਾਂ ਸਮਿਆਂ ਵਿਚ ਸਾਰਾ ਕੰਮ ਹੱਥੀਂ ਕਰਨਾ ਪੈਂਦਾ ਸੀ। ਇਸ ਲਈ ਖ਼ੁਰਾਕ ਦੀ ਪੂਰੀ ਲੋੜ ਹੁੰਦੀ ਸੀ। ਜਿਥੇ ਧੀ ਦਾ ਰਿਸ਼ਤਾ ਕਰਨ ਸਮੇਂ ਬਹੁਤੇ ਸੱਸ ਦੇ ਪੁੱਤ ਹੋਣ ਦੀ ਗੱਲ ਕਰਦੀ ਸੀ, ਉਥੇ ਚੰਗੀ ਖ਼ੁਰਾਕ ਲਈ ਬਹੁਤੀਆਂ ਮੱਝਾਂ ਹੋਣ ਲਈ ਵੀ ਕਹਿੰਦੀ ਸੀ।

ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਸਕੂਲ ਨਹੀਂ ਹੁੰਦੇ ਸਨ। ਏਸ ਲਈ ਕੁੜੀਆਂ ਦੀ ਪੜ੍ਹਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਕੁੜੀਆਂ ਨੂੰ ਘਰ ਦੇ ਕੰਮ ਕਾਰ ਵਿਚ ਮਾਹਰ ਬਣਾਇਆ ਜਾਂਦਾ ਸੀ ਤਾਂ ਜੋ ਉਹ ਆਪਣੇ ਸਹੁਰੇ ਘਰ ਜਾ ਕੇ ਔਖੀਆਂ ਨਾ ਹੋਣ। ਉਨ੍ਹਾਂ ਸਮਿਆਂ ਵਿਚ ਸੰਯੁਕਤ ਪਰਿਵਾਰ ਹੁੰਦੇ ਸਨ।

ਨੂੰਹ ਸੱਸ ਦੀ ਕਦੇ ਵੀ ਆਪਸ ਵਿਚ ਨਹੀਂ ਬਣੀ। ਦੋਵਾਂ ਦਾ ਸਾਰੀ ਉਮਰ ਇੱਟ ਖੜੱਕਾ ਚਲਦਾ ਹੀ ਰਹਿੰਦਾ ਸੀ। ਸੱਸ ਨੂੰਹ ਨੂੰ ਔਖੇ ਤੋਂ ਔਖੇ ਕੰਮ ਲਾਉਣਾ ਚਾਹੁੰਦੀ ਹੁੰਦੀ ਸੀ-

ਆਪ ਸੱਸ ਮੰਜੇ ਲੇਟਦੀ,

ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ।

X        X        X        X

ਜਿਹੜੀ ਤਾਂ ਤੇਰੀ ਮਾਂ ਵੇ, ਸਾਡੀ ਸੱਸ ਵੇ,

ਸਾਨੂੰ ਬਹੁਤ ਸਤਾਵੇ।

ਗਿੱਲੀ ਤਾਂ ਪਾਣੀ ਜਵਾਰ ਵੇ,

ਸਾਥੋਂ ਮੈਦਾ ਪਿਹਾਵੇ।

ਕਈ ਵੇਰ ਨੂੰਹ ਵੀ ਨਿਤ ਦੀ ਕਿੜ ਕਿੜ ਤੋਂ ਔਖੀ ਹੋ ਕੇ ਚੱਕੀ ਪੀਹਣ ਤੋਂ ਜਵਾਬ ਦੇ ਦਿੰਦੀ ਸੀ-

ਸਾਥੋਂ ਚੱਕੀ ਨਹੀਂ ਪੀਸਦੀ,

ਆਪੇ ਪੀਹਣਗੀਆਂ ਸਹੁਰੇ ਦੀਆਂ ਜਾਈਆਂ।

ਸੱਸ ਕਿਹੜਾ ਘੱਟ ਹੁੰਦੀ ਸੀ। ਉਹ ਨੂੰਹ ਨੂੰ ਆਪਣੇ ਪੁੱਤ ਦਾ ਡਰਾਵਾ ਦੇ ਕੇ ਚੱਕੀ ਪਿਹਾਉਣਾ ਚਾਹੁੰਦੀ ਸੀ-

ਆਪੇ ਚੱਕੀ ਪੀਸ ਜਾਊਗੀ,

ਜਦੋਂ ਡਾਂਗ ਸੰਮਾਂ ਵਾਲੀ ਖੜਕੀ।

ਪਹਿਲੇ ਸਮਿਆਂ ਵਿਚ ਛੋਟੇ ਦਿਉਰ ਤੇ ਭਾਬੀ ਦੀ ਬੜੀ ਨੇੜਤਾ ਤੇ ਪਿਆਰ

327 / 361
Previous
Next