

ਵਾਲਾ ਰਿਸ਼ਤਾ ਹੁੰਦਾ ਸੀ। ਇਸ ਲਈ ਕਈ ਵੇਰ ਦਿਉਰ ਭਾਬੀ ਦੀ ਚੱਕੀ ਪੀਹਣ ਵਿਚ ਮਦਦ ਵੀ ਕਰ ਦਿੰਦਾ ਸੀ-
ਲਿਆ ਭਾਬੀ ਤੇਰੀ ਚੱਕੀ ਪੀਹ ਦਿਆਂ,
ਤੈਂ ਕਦ ਕਹਿਣਾ ਆ ਕੇ।
ਘਰ ਵਿਚ ਤਾਂ ਹਮੇਸ਼ਾ ਸੱਸ ਦੀ ਹੀ ਚਲਦੀ ਰਹੀ ਹੈ। ਕਈ ਵੇਰ ਨੂੰਹ ਨੂੰ ਵੀ ਆਪਣੀ ਸੱਸ ਨਾਲ ਵਿਗਾੜਣ ਤੇ ਪਛਤਾਵਾ ਹੋਣ ਲੱਗਦਾ ਸੀ-
ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰਾ,
ਸੱਸ ਨਾਲ ਬਣਾ ਕੇ ਰੱਖਦੀ।
ਜਦ ਆਟਾ ਪੀਹਣ ਵਾਲੇ ਖਰਾਸ ਲੱਗੇ, ਨਹਿਰਾਂ ਤੇ ਘਰਾਟ ਲੱਗੇ ਤਾਂ ਜਨਾਨੀਆਂ ਦਾ ਚੱਕੀ ਪੀਹਣ ਤੋਂ ਖਹਿੜਾ ਛੁੱਟਿਆ –
ਜਿਉਂਦੇ ਰਹਿਣ ਘਰਾਟਾਂ ਵਾਲੇ,
ਸੁੱਤੀਆਂ ਨਾ ਜਾਗਦੀਆਂ।
ਹੁਣ ਉਹ ਚੁੱਲ੍ਹੇ ਦੇ ਛੁੱਟ ਜਾਣ ਦੀਆਂ ਆਸਾਂ ਵੀ ਕਰਨ ਲੱਗੀਆਂ ਹਨ-
ਚੱਕੀ ਛੁੱਟ ਗੀ, ਚੁੱਲ੍ਹੇ ਨੇ ਛੁੱਟ ਜਾਣਾ,
ਤੀਵੀਆਂ ਦਾ ਰਾਜ ਆ ਗਿਆ।
ਹੁਣ ਮੈਂ ਤੁਹਾਨੂੰ ਚੱਕੀ ਦੀ ਬਣਤਰ ਬਾਰੇ ਦੱਸਦਾ ਹਾਂ।
ਚੱਕੀ ਦਾ ਹੇਠਲਾ ਹਿੱਸਾ, ਜਿਸ ਤੇ ਚੱਕੀ ਦਾ ਹੇਠਲਾ ਪੁੜ ਫਿੱਟ ਕੀਤਾ ਹੁੰਦਾ ਸੀ, ਉਹ ਮਿੱਟੀ ਦਾ ਗੋਲ ਆਕਾਰ ਦਾ ਬਣਿਆ ਹੁੰਦਾ ਸੀ। ਉਸ ਨੂੰ ਗੰਡ ਕਹਿੰਦੇ ਸਨ। ਗੰਡ ਜਨਾਨੀਆਂ ਆਪ ਹੀ ਚੀਕਣੀ ਮਿੱਟੀ ਵਿਚ ਤੂੜੀ ਮਿਲਾ ਕੇ ਘਰ ਬਣਾਉਂਦੀਆਂ ਸਨ। ਗੰਡ ਦੇ ਹੇਠਾਂ ਤਿੰਨ ਪੈਰ ਹੁੰਦੇ ਸਨ। ਚੱਕੀ ਦੇ ਹੇਠਲੇ ਪੁੜ ਦੇ ਬਾਹਰ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਗੰਡ ਉਪਰ ਮਿੱਟੀ ਦੀ ਹੀ ਛੋਟੀ ਜਿਹੀ ਉੱਚੀ ਬੀਡਲ ਬਣਾਈ ਜਾਂਦੀ ਸੀ। ਏਸ ਜਗ੍ਹਾ ਤੇ ਆਟਾ ਪੀਸੇ ਜਾਣ ਤੋਂ ਬਾਅਦ ਬਾਹਰ ਨਿਕਲਦਾ ਰਹਿੰਦਾ ਸੀ। ਗੰਡ ਵਿਚ ਹੀ ਇਕ ਪਰਨਾਲਾ ਬਣਾਇਆ ਹੁੰਦਾ ਸੀ, ਜਿਥੋਂ ਦੀ ਆਟਾ ਹੇਠਾਂ ਪ੍ਰਾਂਤ, ਕੂੰਡੇ ਵਿਚ ਡਿੱਗਦਾ ਰਹਿੰਦਾ ਸੀ।
ਚੱਕੀ ਦੇ ਹੇਠਲੇ ਪੁੜ ਦੇ ਸੈਂਟਰ ਵਿਚ ਗੋਲ ਆਕਾਰ ਦੀ ਮੇਰੀ ਬਣਾ ਕੇ ਉਸ ਵਿਚ ਲੱਕੜ ਲਾ ਕੇ ਉਸ ਲੱਕੜ ਵਿਚ ਲੋਹੇ ਦੀ ਕਿੱਲੀ ਫਿੱਟ ਕੀਤੀ ਹੁੰਦੀ ਸੀ। ਏਸ ਲੱਗੀ ਲੱਕੜ ਦੇ ਟੁਕੜੇ ਨੂੰ ਪੱਥਾ ਕਹਿੰਦੇ ਸਨ। ਚੱਕੀ ਦੇ ਉਪਰਲੇ ਪੁੜ ਦੇ ਸੈਂਟਰ ਦੀ ਗੋਲ ਆਕਾਰ ਦੀ ਮੋਰੀ ਵਿਚ ਇਕ ਛੋਟੀ ਜਿਹੀ ਲੱਕੜ ਲਾਈ ਹੁੰਦੀ ਸੀ, ਜਿਸ ਨੂੰ ਮੰਨਮੀ ਕਹਿੰਦੇ ਸਨ। ਮੰਨਮੀ ਦੇ ਵਿਚਾਲੇ ਗਲੀ ਹੁੰਦੀ ਸੀ। ਹੇਠਲੇ ਪੁੜ ਵਿਚ ਲੱਗੀ ਕੀਲੀ ਵਿਚ ਉਪਰਲੇ ਪੁੜ ਦੀ ਮੰਨਮੀ ਪਾਈ ਜਾਂਦੀ ਸੀ । ਏਸ ਜਗ੍ਹਾ ਰਾਹੀਂ ਹੀ ਦਾਣੇ