

ਪੀਹਣ ਲਈ ਚੱਕੀ ਵਿਚ ਪਾਏ ਜਾਂਦੇ ਸਨ । ਉਪਰਲੇ ਪੁੜ ਵਿਚ ਚੱਕੀ ਨੂੰ ਚਲਾਉਣ ਲਈ ਹੱਥੜਾ ਲਾਇਆ ਹੁੰਦਾ ਸੀ। ਏਸ ਹੱਥੜੇ ਨੂੰ ਘੁਮਾ ਕੇ ਹੀ ਜਨਾਨੀਆਂ ਚੱਕੀ ਚਲਾਉਂਦੀਆਂ ਸਨ। ਚੱਕੀ ਨਾਲ ਆਟਾ ਪੀਹਣ ਤੋਂ ਪਿਛੋਂ ਜਿਸ ਕੱਪੜੇ ਦੇ ਛੋਟੇ ਜਿਹੇ ਟੋਟੇ ਨਾਲ ਗੰਡ ਵਿਚੋਂ ਸਾਰਾ ਆਟਾ ਬਾਹਰ ਕੱਢਿਆ ਜਾਂਦਾ ਸੀ, ਉਸ ਕੱਪੜੇ ਦੇ ਟੋਟੇ ਨੂੰ ਪਰੋਲਾ ਕਹਿੰਦੇ ਸਨ। ਕਹਿੰਦੇ ਹਨ, ਚਲਦੀ ਚੱਕੀ ਵੇਖ ਕੇ ਕਬੀਰ ਜੀ ਰੋ ਪਏ ਸਨ-
ਚਲਦੀ ਚੱਕੀ ਵੇਖ ਕੇ ਭਇਆ ਕਬੀਰਾ ਰੋਇ।
ਦੋ ਪਾਟਨ ਕੇ ਬੀਚ ਮੇਂ ਸਾਬਤ ਰਹਾ ਨਾ ਕੋਇ।
ਪਰ ਜਿਨ੍ਹਾਂ ਨੂੰ ਰੱਬ ਨੇ ਰੱਖਣਾ ਹੁੰਦਾ ਹੈ, ਉਨ੍ਹਾਂ ਦੀ ਵਿਧ ਵੀ ਉਹ ਆਪ ਬਣਾ ਦਿੰਦਾ ਹੈ। ਚੱਕੀ ਦੀ ਕੀਲੀ (ਕਿੱਲੀ) ਦੇ ਦੁਆਲੇ ਜਿਹੜੇ ਦਾਣੇ ਹੁੰਦੇ ਹਨ, ਉਹ ਪੀਸੇ ਜਾਣ ਤੋਂ ਬਚੇ ਰਹਿੰਦੇ ਸਨ। ਉਨ੍ਹਾਂ ਸਬੰਧੀ ਅਖਾਣ ਹੈ –
ਚੱਕੀ ਫਿਰਦੀ ਫਿਰ ਰਹੀ,
ਫਿਰਦੀ ਫਿਰੇ ਨਿਸੰਗ।
ਰੱਬ ਜਿਨ੍ਹਾਂ ਨੂੰ ਰੱਖਸੀ,
ਉਹ ਰਹਿਣ ਕਿੱਲੀ ਦੇ ਸੰਗ।
ਇਹ ਸੀ ਚੱਕੀ ਦੀ ਬਣਤਰ ਤੇ ਚੱਕੀ ਦਾ ਕਰਤਵ।
ਹੁਣ ਜੇਕਰ ਕਿਸੇ ਦੇ ਘਰ ਚੱਕੀ ਹੁੰਦੀ ਵੀ ਹੈ ਤੇ ਘਰ ਵਾਲਾ ਆਪਣੀ ਜਨਾਨੀ ਨੂੰ ਮਾੜੀ ਮੋਟੀ ਦਾਲ ਜਾਂ ਵੇਸਣ ਪੀਹਣ ਲਈ ਹੀ ਕਹਿ ਦੇਵੇ ਤਾਂ ਉਹ ਅੱਗੋਂ ਤੜੱਕ ਕਰ ਕੇ ਕੋਰਾ ਜਵਾਬ ਦੇ ਦਿੰਦੀ ਹੈ –
ਮੇਰਾ ਖੌਂਸੜਾ ਚੱਕੀ ਨੂੰ ਹੱਥ ਲਾਵੇ,
ਲਾਭੇ ਦੀ ਮਸ਼ੀਨ ਚੱਲਦੀ।
0
ਚਰਖਾ
ਮਨੁੱਖ ਜਾਤੀ ਵਿਚ ਜਦ ਸਮਝ, ਅਕਲ ਦਾ ਵਿਕਾਸ ਨਹੀਂ ਹੋਇਆ ਸੀ, ਉਹ ਜੰਗਲਾਂ ਵਿਚ ਨਗਨ ਅਵਸਥਾ ਵਿਚ ਰਹਿੰਦੇ ਸਨ। ਅੱਜ ਵੀ ਭਾਰਤ, ਅਫ਼ਰੀਕਾ ਅਤੇ ਦੁਨੀਆਂ ਦੇ ਹੋਰ ਕਈ ਖਿੱਤਿਆਂ ਵਿਚ ਕਈ ਕਬੀਲੇ, ਆਦਿਵਾਸੀ ਨੰਗੇ ਰਹਿੰਦੇ ਹਨ। ਜਦ ਮਨੁੱਖ ਦੀ ਸਮਝ ਵਧੀ, ਨੰਗੇਪਨ ਦਾ ਅਹਿਸਾਸ ਹੋਇਆ ਤਾਂ ਉਸ ਨੇ ਆਪਣੇ ਗੁਪਤ ਅੰਗਾਂ ਨੂੰ ਦਰਖ਼ਤਾਂ ਦੇ ਪੱਤਿਆਂ, ਵਿਲਕਾ, ਛਿਲਕਾਂ ਨਾਲ ਢੱਕਣਾ ਸ਼ੁਰੂ ਕੀਤਾ। ਫੇਰ ਕਪੜਾ ਬੁਣਨ ਦੀ ਕਾਢ ਨਿਕਲੀ। ਉਸ ਸਮੇਂ ਤੱਕਲਾ ਹੋਂਦ ਵਿਚ ਆਇਆ। ਤੱਕਲੇ ਨੂੰ ਚਲਾਉਣ ਲਈ ਚਰਖੇ ਬਣਾਏ ਗਏ। ਚਰਖੇ ਦੀ