Back ArrowLogo
Info
Profile

ਬਣਤਰ, ਰੂਪ ਰੇਖਾ ਵਖਰੇ ਵਖਰੇ ਦੇਸ਼ਾਂ, ਪ੍ਰਦੇਸਾਂ ਵਿਚ ਵੱਖ ਵੱਖ ਕਿਸਮ ਦੀ ਹੈ। ਪਰ ਸ਼ੁਰੂ ਤੋਂ ਹੀ ਚਰਖੇ ਦੇ ਤੱਕਲੇ ਦਾ ਇਕ ਹੀ ਕੰਮ ਕਿਸੇ ਵਸਤੂ ਵਿਚੋਂ ਤਾਰ, ਧਾਗਾ ਕੱਢਣ ਦਾ ਰਿਹਾ ਹੈ। ਭਾਰਤ ਵਿਚ ਪਹਿਲੇ ਸਮਿਆਂ ਵਿਚ ਘਰੇਲੂ ਉਦਯੋਗਾਂ ਦੀ ਪ੍ਰਧਾਨਤਾ ਹੁੰਦੀ ਸੀ। ਹਰ ਪਿੰਡ ਆਪਣੇ ਆਪ ਵਿਚ ਇਕ ਪੂਰਨ ਇਕਾਈ ਹੁੰਦਾ ਸੀ। ਪਿੰਡ ਦੀਆਂ ਬਹੁਤੀਆਂ ਲੋੜਾਂ ਪਿੰਡ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਮਨੁੱਖ ਦੀਆਂ ਤਿੰਨ ਅਹਿਮ ਲੋੜਾਂ ਰੋਟੀ, ਕਪੜਾ ਅਤੇ ਮਕਾਨ ਹਨ। ਕਪੜਾ ਤਿਆਰ ਕਰਨ ਲਈ ਧਾਗੇ ਦੀ ਲੋੜ ਹੁੰਦੀ ਹੈ। ਧਾਗਾ ਬਣਾਉਣ ਲਈ ਚਰਖੇ ਦੀ ਲੋੜ ਪੈਂਦੀ ਹੈ। ਮਸ਼ੀਨੀ ਯੁੱਗ ਤੋਂ ਪਹਿਲਾਂ ਸਾਰਾ ਧਾਗਾ ਚਰਖੇ ਨਾਲ ਹੀ ਕੱਤਿਆ ਜਾਂਦਾ ਸੀ।

Page Image

ਪਹਿਲੇ ਸਮਿਆਂ ਵਿਚ ਲੜਕੀਆਂ ਦੀ ਪੜ੍ਹਾਈ ਨਾਮਾਤਰ ਹੀ ਸੀ। ਲੜਕੀਆਂ ਦਾ ਬਹੁਤਾ ਸਮਾਂ ਸੂਤ ਕੱਤਣ, ਕੱਢਾਈ ਕਰਨ ਤੇ ਬੁਣਾਈ ਕਰਨ ਵਿਚ ਲੱਗਦਾ ਸੀ। ਘਰ ਵਿਚ ਜਿੰਨੀਆਂ ਕੁੜੀਆਂ, ਬਹੂਆਂ ਤੇ ਬੁੜੀਆਂ ਹੁੰਦੀਆਂ ਸਨ, ਉਨੇ ਹੀ ਚਰਖੇ ਹੁੰਦੇ ਸਨ। ਗਲੀ ਗੁਆਂਢ ਦੀਆਂ ਕੁੜੀਆਂ 'ਕੱਠੀਆਂ ਹੋ ਕੇ ਛੋਪ ਪਾ ਕੇ ਗਰਮੀਆਂ ਵਿਚ ਦੁਪਹਿਰਾਂ ਨੂੰ ਤੇ ਸਰਦੀਆਂ ਵਿਚ ਦੇਰ ਰਾਤਾਂ ਤੱਕ ਕੱਤਦੀਆਂ ਰਹਿੰਦੀਆਂ ਸਨ। ਕਈ ਆਪਣੇ ਚਰਖੇ ਦੀਆਂ ਤਾਰੀਫ਼ਾਂ ਕਰਦੀਆਂ ਨਹੀਂ ਥੱਕਦੀਆਂ ਹੁੰਦੀਆਂ ਸਨ-

ਚਰਖਾ ਤਾਂ ਮੇਰਾ,

ਤਿੰਝਣਾਂ ਦਾ ਸਰਦਾਰ ਨੀ ਮਾਏ!

ਸਹੇਲੀਆਂ ਵੀ ਕਈ ਵੇਰ ਚਰਖੇ ਦੀ ਤਾਰੀਫ਼ ਕਰਨ ਤੋਂ ਪਿਛੇ ਨਹੀਂ ਰਹਿੰਦੀਆਂ

330 / 361
Previous
Next