Back ArrowLogo
Info
Profile

ਸਨ-

ਕਾਰੀਗਰ ਨੂੰ ਦੇ ਨੀ ਵਧਾਈ,

ਜੀਹਨੇ ਰੰਗਲਾ ਚਰਖਾ ਬਣਾਇਆ।

ਖੂਬ ਖਰਾਦੇ ਮੁੰਨੇ ਗੁੱਡੀਆਂ,

ਗੋਲ ਮਝੇਰੂ ਪਾਇਆ।

ਵਿਚ ਵਿਚ ਮੇਖਾਂ ਲਾਈਆਂ ਸੁਨਹਿਰੀ,

ਹੀਰਿਆਂ ਜੜਤ ਜੜਾਇਆ।

ਬੀੜੇ ਦੇ ਨਾਲ ਖਹੇ ਦਮਕੜਾ,

ਤੱਕਲਾ ਫਿਰੇ ਸਵਾਇਆ।

ਕੱਤ ਲੈ ਹੀਰੇ ਨੀ,

ਤੇਰਾ ਭਾਦੋਂ ਦਾ ਵਿਆਹ ਆਇਆ।

ਕਈ ਆਪਣੇ ਮਾੜੇ ਚਰਖੇ ਦੇ ਦੁੱਖ ਵੀ ਰੋਂਦੀਆਂ ਰਹਿੰਦੀਆਂ ਸਨ-

ਕਿੱਕਰ ਦਾ ਮੇਰਾ ਚਰਖਾ ਮਾਏ,

ਟਾਹਲੀ ਦਾ ਕਰਵਾ ਦੇ।

ਏਸ ਚਰਖੇ ਦਾ ਹਿੱਲੇ ਮਝੇਰੂ,

ਮਾਲ੍ਹਾਂ ਬਹੁਤੀਆਂ ਖਾਵੇ।

ਮੇਰੇ ਨਾਲ ਦੀਆਂ ਕੱਤ ਕੇ ਸੌਂ ਗਈਆਂ,

ਮੈਥੋਂ ਕੱਤਿਆ ਨਾ ਜਾਵੇ।

ਚਰਖਾ ਬੂ! ਚੰਦਰਾ।

ਮੇਰੀ ਨੀਂਦ ਗਵਾਵੇ।

ਚਰਖੇ ਦੀ ਗੂੰਜ ਤਾਂ ਕਈ ਵੇਰ ਪਹਾੜਾਂ ਵਿਚ ਭਗਤੀ ਕਰਦੇ ਜੋਗੀਆਂ ਨੂੰ ਵੀ ਕੀਲ ਲੈਂਦੀ ਸੀ-

ਚਰਖੇ ਦੀ ਗੂੰਜ ਸੁਣ ਕੇ,

ਜੋਗੀ ਉਤਰ ਪਹਾੜੋਂ ਆਇਆ।

ਲੜਕੀਆਂ ਦੇ ਵਿਆਹਾਂ ਵਿਚ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿਚ ਦਹੇਜ ਦੇਣ ਦਾ ਰਿਵਾਜ ਰਿਹਾ ਹੈ। ਲੜਕੇ, ਲੜਕੀ ਦੇ ਵਿਆਹ ਨਾਲ ਇਕ ਨਵੇਂ ਪਰਿਵਾਰ, ਘਰ ਦੀ ਨਵੀਂ ਪੀੜ੍ਹੀ ਸ਼ੁਰੂ ਹੁੰਦੀ ਹੈ। ਨਵੇਂ ਘਰ ਨੂੰ ਸਥਾਪਤ ਕਰਨ ਲਈ ਹਰ ਲੋੜ ਦੀਆਂ ਵਸਤਾਂ ਕੁੜੀਆਂ ਦੇ ਵਿਆਹ ਮੁਕਲਾਵਿਆਂ ਵਿਚ ਦਹੇਜ ਦੇ ਰੂਪ ਵਿਚ ਦਿੱਤੀਆਂ ਜਾਂਦੀਆਂ ਸਨ। ਪਹਿਲੇ ਬੱਚੇ ਦੇ ਪੈਦਾਇਸ਼ ਤੇ ਲੜਕੀ ਨੂੰ ਚਰਖਾ ਜ਼ਰੂਰ ਦਿੱਤਾ ਜਾਂਦਾ ਸੀ। ਜੇਕਰ ਚਰਖੇ ਦੇ ਨਾਲ ਪੀੜ੍ਹੀ ਨਹੀਂ ਆਉਂਦੀ ਸੀ ਤਾਂ ਪੀੜ੍ਹੀ ਦੀ

331 / 361
Previous
Next