Back ArrowLogo
Info
Profile

ਕਈ ਵੇਰ ਵਹੁਟੀ ਆਪਣੇ ਪਤੀ ਨੂੰ ਬਾਹਰ ਜਾਣ ਤੋਂ ਰੋਕਣ ਲਈ ਆਪ ਚਰਖਾ ਕੱਤ ਕੱਤ ਕੇ ਉਸ ਦੀ ਮਦਦ ਕਰਨ ਲਈ ਵੀ ਵਾਸਤਾ ਪਾਉਂਦੀ ਹੁੰਦੀ ਸੀ-

ਜੇਠ ਹਾੜ ਦੀਆਂ ਧੁੱਪਾਂ,

ਵੇ ਚੰਨਾ ਪੈਣ ਬਲਾਈਂ।

ਵੇ ਲਾਲ ਦੰਮਾਂ ਦਿਆ ਲੋਭੀਆ!

ਪ੍ਰਦੇਸ ਨਾ ਜਾਈਂ।

ਮੈਂ ਕੱਤਾਂਗੀ ਨਿੱਕੜਾ,

ਤੂੰ ਬਹਿ ਕੇ ਖਾਈਂ।

ਹੁਣ ਸਾਰੀਆਂ ਕੁੜੀਆਂ ਪੜ੍ਹਦੀਆਂ ਹਨ। ਪਿੰਡਾਂ ਵਿਚ ਹੁਣ ਕੋਈ ਵੀ ਕੁੜੀ ਤੁਹਾਨੂੰ ਚਰਖਾ ਕੱਤਦੀ ਨਹੀਂ ਮਿਲੇਗੀ। ਹਾਂ, ਕੋਈ ਨਾ ਕੋਈ ਬੁੜੀ ਤੁਹਾਨੂੰ ਚਰਖਾ ਕੱਤਦੀ ਜ਼ਰੂਰ ਮਿਲ ਜਾਵੇਗੀ।

ਹੁਣ ਮੈਂ ਤੁਹਾਨੂੰ ਚਰਖੇ ਦੀ ਬਣਤਰ ਦੱਸਣ ਜਾ ਰਿਹਾ ਹਾਂ।

ਚਰਖੇ ਦੇ ਸਭ ਤੋਂ ਹੇਠਾਂ ਇਕ ਪਤਲੀ ਲੱਕੜ ਲੱਗੀ ਹੁੰਦੀ ਸੀ, ਜਿਸ ਨੂੰ ਕਾਢ ਕਹਿੰਦੇ ਸਨ। ਕਾਢ ਦੇ ਇਕ ਸਿਰੇ ਤੇ ਇਕ ਛੋਟੀ ਚੌੜੀ ਫੱਟੀ ਲੱਗੀ ਹੁੰਦੀ ਸੀ, ਜਿਸ ਨੂੰ ਫੱਲੜ ਕਹਿੰਦੇ ਸਨ। ਏਸ ਫੱਲੜ ਵਿਚ ਤਿੰਨ ਖਰਾਦ ਕੇ ਛੋਟੀਆਂ ਛੋਟੀਆਂ ਮੁੰਨੀਆਂ ਲੱਗੀਆਂ ਹੁੰਦੀਆਂ ਸਨ, ਜਿਸ ਦੇ ਵਿਚਾਲੇ ਗਲੀਆਂ ਹੁੰਦੀਆਂ ਸਨ। ਇਨ੍ਹਾਂ ਨੂੰ ਗੁੱਡੀਆਂ ਕਹਿੰਦੇ ਸਨ। ਏਸ ਕਾਢ ਦੇ ਦੂਸਰੇ ਸਿਰੇ ਤੇ ਇਕ ਹੋਰ ਚੌੜਾ ਫੱਟਾ ਲੱਗਿਆ ਹੁੰਦਾ ਸੀ, ਜਿਸ ਨੂੰ ਵੀ ਫੱਲੜ ਕਹਿੰਦੇ ਸਨ। ਏਸ ਫੱਲੜ ਵਿਚ ਵੀ ਖਰਾਦ ਨਾਲ ਡੀਜ਼ਾਇਨ ਬਣਾ ਕੇ ਦੋ ਵੱਡੇ ਮੁੰਨੇ ਲੱਗੇ ਹੁੰਦੇ ਸਨ। ਇਨ੍ਹਾਂ ਦੋਵੇਂ ਮੁਨਿਆਂ ਦੇ ਅੰਦਰ ਪਤਲੀ ਜਿਹੀ ਲੱਕੜ ਦੇ ਦਿਲਦਾਰ ਫੱਟੇ ਜੋੜ ਕੇ ਦੋ ਗੋਲ ਆਕਾਰ ਬਣਾਏ ਹੁੰਦੇ ਸਨ, ਜਿਨ੍ਹਾਂ ਨੂੰ ਫੱਟ ਹੀ ਕਿਹਾ ਜਾਂਦਾ ਸੀ। ਇਹ ਫੱਟ ਇਨ੍ਹਾਂ ਵਿਚਾਲੇ ਲੱਗੀ ਮੋਟੀ ਗੋਲ ਲੱਕੜ ਨਾਲ ਮੇਖਾਂ ਨਾਲ ਜੜੇ ਹੁੰਦੇ ਸਨ। ਏਸ ਗੋਲ ਲੱਕੜ ਨੂੰ ਮਝੇਰੂ ਕਹਿੰਦੇ ਸਨ। ਇਨ੍ਹਾਂ ਗੋਲ ਅਕਾਰ ਦੇ ਫੱਟਾਂ ਦੇ ਅਖੀਰ ਤੇ ਆਰੀ ਨਾਲ ਤਿਰਸ਼ੇ ਦੰਦੇ ਕੱਢੇ ਹੁੰਦੇ ਸਨ। ਇਨ੍ਹਾਂ ਦੰਦਿਆਂ ਵਿਚ ਸਣ ਦੀ ਰੱਸੀ ਕਰਾਸ ਜਿਹਾ ਬਣਾ ਕੇ ਸਾਰੀ ਗੁਲਾਈ 'ਤੇ ਫੇਰੀ ਜਾਂਦੀ ਸੀ, ਜਿਸ ਨੂੰ ਕਸਣ ਕਹਿੰਦੇ ਸਨ। ਏਸ ਤਰ੍ਹਾਂ ਕਸਣ ਪਾਉਣ ਨਾਲ ਗੁਲਾਈ ਤੇ ਡੱਬੇ ਜਿਹੇ ਬਣ ਜਾਂਦੇ ਸਨ।

ਦੋਵੇਂ ਮੁੰਨਿਆਂ ਦੇ ਵਿਚਾਲੇ ਲੱਗੇ ਮਝੇਰੂ ਵਿਚ ਇਕ ਲੋਹੇ ਦਾ ਚਾਰ ਸੂਤ ਮੋਟਾ ਸਰੀਆ ਪਾਇਆ ਹੁੰਦਾ ਸੀ, ਜਿਸ ਨੂੰ ਗੁੱਜ ਕਹਿੰਦੇ ਸਨ। ਏਸ ਗੁੱਜ ਦੇ ਇਕ ਪਾਸੇ ਲੱਕੜ ਦਾ ਖਰਾਦ ਕੇ ਹੱਥਾ ਲੱਗਿਆ ਹੁੰਦਾ ਸੀ। ਏਸ ਹੱਥੇ ਨਾਲ ਹੀ ਚਰਖਾ ਚਲਾਇਆ ਜਾਂਦਾ ਸੀ ਅਗਲੀਆਂ ਤਿੰਨ ਗੁੱਡੀਆਂ ਦੇ ਵਿਚਾਲੇ ਜਿਹੜੀਆਂ ਛੋਟੀਆਂ

333 / 361
Previous
Next