

ਛੋਟੀਆਂ ਗਲੀਆਂ ਹੁੰਦੀਆਂ ਸਨ, ਇਨ੍ਹਾਂ ਗਲੀਆਂ ਵਿਚ ਮੁੰਜ ਦੇ ਗੁੰਦ ਕੇ ਜਾਂ ਚਮੜੇ ਦੇ ਛੋਟੇ ਛੋਟੇ ਬਣਾਏ ਹੋਏ ਡੱਕੇ ਪਾਏ ਹੁੰਦੇ ਸਨ। ਇਨ੍ਹਾਂ ਨੂੰ ਚਰਮਖਾਂ ਕਿਹਾ ਜਾਂਦਾ ਸੀ। ਇਨ੍ਹਾਂ ਚਰਮਖਾਂ ਦੇ ਵਿਚਾਲੇ ਦੀ ਲੋਹੇ ਦਾ ਬਰੀਕ ਤੱਕਲਾ ਪਾਇਆ ਹੁੰਦਾ ਸੀ। ਏਸ ਤੱਕਲੇ ਦਾ ਅਗਲਾ ਤੇ ਪਿਛਲਾ ਸਿਰਾ ਪਤਲਾ, ਤਿੱਖਾ ਹੁੰਦਾ ਸੀ, ਵਿਚਕਾਰੋਂ ਥੋੜ੍ਹਾ ਜਿਹਾ ਮੋਟਾ ਹੁੰਦਾ ਸੀ। ਜਿਥੇ ਮਾਲ੍ਹ ਫਿਰਨ ਲਈ ਸੂਤ ਵਲ੍ਹੇਟਿਆ ਹੁੰਦਾ ਸੀ, ਉਸ ਨੂੰ ਬੀੜੀ ਕਹਿੰਦੇ ਸਨ। ਤਕਲੇ ਦੇ ਅਗਲੇ ਪਾਸੇ ਜਿੱਥੇ ਸੂਤ ਕੱਤ ਕੇ ਗਲੋਟਾ ਬਣਾਇਆ ਜਾਂਦਾ ਸੀ, ਉਸ ਗਲੋਟੇ ਦੇ ਪਿਛਲੇ ਪਾਸੇ ਇਕ ਵਾਸ਼ਲ ਪਾਈ ਹੁੰਦੀ ਸੀ, ਜਿਸ ਨੂੰ ਦਮਕੜਾ ਕਹਿੰਦੇ ਸਨ। ਕਸਣ ਦੇ ਉਪਰ ਸੂਤ ਦਾ ਵੱਟ ਕੇ ਧਾਗਾ ਪਾਇਆ ਹੁੰਦਾ ਸੀ, ਜਿਸ ਨੂੰ ਮਾਲ੍ਹ ਕਹਿੰਦੇ ਸਨ। ਇਹ ਮਾਲ੍ਹ ਕਸਣ ਦੇ ਉਪਰ ਦੀ ਹੁੰਦੀ ਹੋਈ ਵਿਚਾਲੇ ਲੱਗੀ ਗੁੱਡੀ ਵਿਚ ਜੇ ਬੜੀ ਮੇਰੀ ਰੱਖੀ ਹੁੰਦੀ ਸੀ, ਉਸ ਵਿਚੋਂ ਦੀ ਲੰਘ ਕੇ ਤਕਲੇ ਦੇ ਮੋਟੇ ਭਾਗ ਦੇ ਉਪਰ ਦੀ ਲੰਘਦੀ ਹੁੰਦੀ ਸੀ। ਇਹ ਮਾਲ੍ਹ ਹੀ ਤੱਕਲੇ ਨੂੰ ਘੁੰਮਾਉਂਦੀ ਸੀ। ਕੱਤਣ ਵਾਲੀਆਂ ਕੁੜੀਆਂ, ਬਹੂਆਂ ਤੇ ਬੁੜੀਆਂ ਹੱਥ ਨੂੰ ਘੁੰਮਾਉਂਦੀਆਂ ਸਨ। ਹੱਥਾ ਘੁਮਾਉਣ ਨਲ ਮਾਲ੍ਹ ਘੁੰਮਦੀ ਸੀ। ਮਾਲ੍ਹ ਦੇ ਘੁੰਮਣ ਨਾਲ ਤੱਕਲਾ ਚਲਦਾ ਸੀ। ਤੱਕਲੇ ਨਾਲ ਫਿਰ ਰੂੰ ਜਾਂ ਹੋਰ ਕਿਸੇ ਵਸਤੂ ਦੀ ਬਣਾਈ ਹੋਈ ਪੂਣੀ ਦਾ ਇਕ ਸਿਰਾ ਜੋੜ ਕੇ ਸੂਤ ਕੱਤਣਾ ਸ਼ੁਰੂ ਕੀਤਾ ਜਾਂਦਾ ਸੀ। ਪੂਣੀਆਂ ਕੱਤ ਕੱਤ ਕੇ ਲੰਬੂਤਰੇ ਤੇ ਵਿਚਕਾਰ ਤੋਂ ਉੱਚੇ ਜਿਹੇ ਆਕਾਰ ਦੇ ਗਲੋਟੇ ਬਣਾਏ ਜਾਂਦੇ ਸਨ। ਇਨ੍ਹਾਂ ਗਲੋਟਿਆਂ ਨੂੰ ਰੱਖਣ ਲਈ ਕੱਤਣੀ ਬਣਾਈ ਹੁੰਦੀ ਸੀ। ਕੱਤਣੀ ਆਮ ਤੌਰ 'ਤੇ ਕਣਕ ਦੀਆਂ ਤੀਲਾਂ ਦੀ ਬਣਦੀ ਸੀ। ਕਈ ਕੱਤਣੀਆਂ ਨੂੰ ਤਾਂ ਲੋਗੜੀ ਦੇ ਫੁੱਲ ਵੀ ਲਾਏ ਹੁੰਦੇ ਸਨ।
ਗਲੋਟੇ ਰੱਖਣ ਲਈ ਆਮ ਵਰਤੋਂ ਬੋਹੀਆਂ ਦੀ ਕੀਤੀ ਜਾਂਦੀ ਸੀ। ਸਾਰੇ ਚਰਖੇ ਨੂੰ ਕਈ ਕਿਸਮ ਦਾ ਰੰਗ ਕੀਤਾ ਹੁੰਦਾ ਸੀ। ਕਈ ਚਰਖਿਆਂ ਵਿਚ ਕਈ ਥਾਵਾਂ ਤੇ ਛੋਟੇ ਛੋਟੇ ਸ਼ੀਸ਼ੇ ਵੀ ਲਾਏ ਹੁੰਦੇ ਸਨ। ਇਹ ਹੁੰਦੀ ਸੀ ਚਰਖੇ ਦੀ ਬਣਤਰ।
0
ਕੱਤਣੀ
ਕੱਤਣੀ ਦਾਜ ਵਿਚ ਦਿੱਤੀ ਜਾਂਦੀ ਸੀ। ਏਸੇ ਕਰਕੇ ਤਾਂ ਕੱਤਣੀ ਤਿਆਰ ਕਰਦੀ ਮੁਟਿਆਰ ਨੂੰ ਮਿੱਠੀ ਚੋਭ ਲਾਈ ਜਾਂਦੀ ਸੀ-
ਹੁੰਦੀ ਆ ਪਟੋਲਿਆ ਤਿਆਰੀ,
ਕੱਤਣੀ ਨੂੰ ਫੁੱਲ ਲੱਗਦੇ।
ਕੱਤਣੀ ਸਲਵਾੜ ਦੀਆਂ ਤੀਲਾਂ ਜਾਂ ਕਣਕ ਦੀ ਨਾਲੀ ਨੂੰ ਸੂਤ ਦੇ ਰੰਗ ਬਰੰਗੇ ਧਾਗੇ ਨਾਲ ਜਾਂ ਲੱਗੜੀ ਨਾਲ ਮੜ੍ਹ ਕੇ ਤੇ ਧਾਗੇ ਨਾਲ ਕਈ ਕਿਸਮ ਦੇ