

ਡਿਜ਼ਾਇਨ ਬਣਾ ਕੇ ਬਣਾਈ ਜਾਂਦੀ ਸੀ। ਕੱਤਣੀ ਤਿਆਰ ਕਰਨ ਲਈ ਕਈ ਪਰਿਵਾਰ ਮੋਰ ਦੇ ਖੰਭਾਂ ਦੀ ਵੀ ਵਰਤੋਂ ਕਰ ਲੈਂਦੇ ਸਨ। ਏਸੇ ਕਰਕੇ ਹੀ ਲੋਕ ਗੀਤ ਹੈ-
ਅਸੀਂ ਮੋਰ ਦਾ ਪਾਪ ਨਹੀਂ ਕਰਨਾ,
ਅੱਗ ਲੱਗੇ ਕੱਤਣੀ ਨੂੰ।
X X X X
ਚਾਂਦੀ ਦੀ ਲਿਆ ਦੇਊਂ ਕੱਤਣੀ,
ਮੈਂ ਮੋਰ ਦਾ ਪਾਪ ਨਹੀਂ ਲੈਣਾ।
ਕਈ ਸਰਦੇ ਪੁੱਜਦੇ ਪਰਿਵਾਰ ਚਾਂਦੀ ਦੀਆਂ ਤਾਰਾਂ ਨਾਲ ਮੜ੍ਹੀ ਹੋਈ ਕੱਤਣੀ ਵੀ ਦਾਜ ਵਿਚ ਦੇ ਦਿੰਦੇ ਸਨ –
ਮੇਰੇ ਵੀਰ ਨੇ ਸੰਧਾਰੇ ਵਿਚ ਭੇਜੀ,
ਕੱਤਣੀ ਚਾਂਦੀ ਦੀ।
ਜਿਸ ਮੁਟਿਆਰ ਦਾ ਰੂਪ ਦਿਨ ਚੜ੍ਹਦੇ ਦੀ ਲਾਲੀ ਵਰਗਾ ਹੁੰਦਾ ਸੀ, ਜੇਕਰ ਉਸ ਨੂੰ ਚਾਂਦੀ ਨਾਲ ਮੜ੍ਹੀ ਹੋਈ ਕੱਤਣੀ ਮਿਲ ਜਾਂਦੀ ਸੀ, ਉਸ ਦਾ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਬਣ ਜਾਂਦਾ ਸੀ। ਅਜਿਹੀ ਮੁਟਿਆਰ ਦੇ ਪਤੀ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਸੀ-
ਤੈਨੂੰ ਵੇਖਾਂ ਕਿ ਵੇਖਾਂ ਤੇਰੀ ਕੱਤਣੀ,
ਚੰਨ ਜਿਹੇ ਮੁੱਖ ਵਾਲੀਏ!

ਚਰਖਾ ਕੱਚੇ ਮਾਲ (ਪੂਣੀਆਂ) ਤੋਂ ਨਿਰਮਤ ਵਸਤ (ਗਲੋਟੇ) ਪੈਦਾ ਕਰਦਾ ਸੀ।