

ਹੁੰਦੀ ਸੀ ਤਾਂ ਜੋ ਰਸ ਬਾਹਰ ਨਾ ਡੁੱਲ੍ਹੇ। ਪਾਰੀ ਦਾ ਅਗਲਾ ਹਿੱਸਾ ਪਰਨਾਲੇ ਦੀ ਸ਼ਕਲ ਦਾ ਬਣਿਆ ਹੁੰਦਾ ਸੀ, ਜਿਸ ਨੂੰ ਪਰਨਾਲਾ ਹੀ ਕਹਿੰਦੇ ਸਨ। ਪਰਨਾਲੇ ਵਿਚੋਂ ਦੀ ਰਸ ਨਿਕਲ ਕੇ ਪੀਪੇ ਵਿਚ ਪੈਂਦਾ ਸੀ। ਘੁਲਾੜੀ ਦੇ ਅਗਲੇ ਹਿੱਸੇ ਵਿਚ ਦੋ ਵੇਲਨੇ ਲੱਗੇ ਹੁੰਦੇ ਸਨ ਤੇ ਇਕ ਵੇਲਨਾ ਪਿਛਲੇ ਪਾਸੇ ਹੁੰਦਾ ਸੀ। ਇਨ੍ਹਾਂ ਵੇਲਨਿਆਂ ਦੇ ਹੇਠਲੇ ਹਿੱਸੇ ਪਾਰੀ ਵਿਚ ਸੈੱਟ ਕੀਤੇ ਹੁੰਦੇ ਸਨ। ਵੇਲਨਿਆਂ ਉਪਰ ਦੋਗ ਦਾ ਢੱਕਣ ਲੱਗਿਆ ਹੁੰਦਾ ਸੀ, ਜਿਸ ਨੂੰ ਧੱਕੜ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਸਿਰਕੋਪ ਵੀ ਕਹਿੰਦੇ ਸਨ। ਏਸ ਧੱਕੜ ਵਿਚ ਵੇਲਨਿਆਂ ਦੇ ਉਪਰਲੇ ਸਿਰੇ ਫਿੱਟ ਕੀਤੇ ਹੁੰਦੇ ਸਨ। ਧੱਕੜ ਵਿਚ ਇਕ ਮੋਰੀ ਹੁੰਦੀ ਸੀ, ਜਿਥੋਂ ਦੀ ਇਕ ਵੇਲਨੇ ਦਾ ਸਿਰਾ ਬਾਹਰ ਨਿਕਲਿਆ ਹੁੰਦਾ ਸੀ। ਏਸ ਸਿਰੇ ਉਪਰ ਦੇਗ ਦਾ ਟੋਪਾ ਫਿੱਟ ਕੀਤਾ ਜਾਂਦਾ ਸੀ, ਜਿਸ ਵਿਚ ਘੁਲਾੜੀ ਨੂੰ ਚਲਾਉਣ ਲਈ ਲੱਕੜ ਦੀ ਗਰਦਲ ਪਾਈ ਜਾਂਦੀ ਸੀ। ਪਾਰੀ ਤੇ ਧੱਕੜ ਨੂੰ ਮੇਲਣ ਲਈ ਵੇਲਨਿਆਂ ਤੋਂ ਬਾਹਰ ਦੋ ਪਾਸੇ ਬਾਹੀਆਂ ਲੱਗੀਆਂ ਹੁੰਦੀਆਂ ਸਨ। ਇਹ ਬਾਹੀਆਂ ਪਾਰੀ, ਧੱਕੜ ਤੇ ਵੇਲਨਿਆਂ ਨੂੰ ਕੰਟਰੋਲ ਕਰਦੀਆਂ ਸਨ।
ਵੇਲਨਿਆਂ ਦੇ ਉਪਰਲੇ ਸਿਰਿਆਂ ਵਿਚ ਦੰਦੇ ਹੁੰਦੇ ਸਨ। ਅਗਲੇ ਦੋਵਾਂ ਵੇਲਨਿਆਂ ਦੇ ਅੱਗੇ ਇਕ ਦੇਗ ਦੀ ਫੱਟੀ ਲਾਈ ਹੁੰਦੀ ਸੀ, ਜਿਸ ਦੇ ਵਿਚਾਲੇ ਬੜਾ ਸਾਰਾ ਸੁਰਾਖ਼ ਹੁੰਦਾ ਸੀ, ਜਿਸ ਨੂੰ ਘੁਲਾੜੀ ਦਾ ਮੂੰਹ ਕਹਿੰਦੇ ਸਨ। ਏਸ ਮੂੰਹ ਵਿਚ ਦੀ ਹੀ ਗੰਨੇ ਘੁਲਾੜੀ ਵਿਚ ਲਾਏ ਜਾਂਦੇ ਸਨ। ਘੁਲਾੜੀ ਵਿਚ ਗੰਨੇ ਲਾਉਣ ਵਾਲੇ ਬੰਦੇ ਦੇ ਬੈਠਣ ਲਈ ਜ਼ਮੀਨ ਨੀਵੀਂ ਪੱਟ ਕੇ ਜਗ੍ਹਾ ਬਣਾਈ ਹੁੰਦੀ ਸੀ। ਨੀਵੀਂ ਥਾਂ ਏਸ ਕਰ ਕੇ ਬਣਾਈ ਜਾਂਦੀ ਸੀ ਤਾਂ ਜੋ ਘੁਲਾੜੀ ਦੀ ਗਰਦਲ ਆਸਾਨੀ ਨਾਲ ਗੰਨੇ ਲਾਉਣ ਵਾਲੇ ਬੰਦੇ ਦੇ ਉਪਰ ਦੀ ਲੰਘ ਸਕੇ। ਏਸ ਤਰ੍ਹਾ ਹੀ ਜਿਥੇ ਗੰਨੇ ਘੁਲਾੜੀ ਵਿਚ ਲਾਉਣ ਲਈ ਰੱਖੋ ਜਾਂਦੇ ਸਨ, ਉਹ ਥਾਂ ਵੀ ਧਰਤੀ ਪੱਟ ਕੇ ਨੀਵੀਂ ਕੀਤੀ ਹੁੰਦੀ ਸੀ ਤਾਂ ਜੋ ਗੰਨਿਆਂ ਦੀ ਭਰੀ ਉਪਰ ਦੀ ਘੁਲਾੜੀ ਦੀ ਗਰਦਲ ਆਸਾਨੀ ਨਾਲ ਲੰਘ ਸਕੇ।
ਘੁਲਾੜੀ ਨੂੰ ਧਰਤੀ ਵਿਚ ਗੱਡਣ ਲਈ ਘੁਲਾੜੀ ਦੀ ਪਾਰੀ ਦੇ ਹੇਠਲੇ ਹਿੱਸੇ ਹੇਠਾਂ ਨੂੰ ਵਧਾਏ ਹੁੰਦੇ ਸਨ । ਬਾਹੀਆਂ ਦੇ ਹੇਠਾਂ ਵੀ ਇਹ ਹੇਠਲੇ ਹਿੱਸੇ ਵਧੇ ਹੁੰਦੇ ਸਨ। ਇਨ੍ਹਾਂ ਹਿੱਸਿਆਂ ਵਿਚ ਗਲੀਆਂ ਰੱਖੀਆਂ ਹੁੰਦੀਆਂ ਸਨ। ਇਨ੍ਹਾਂ ਵਧੇ ਹੋਏ ਹਿੱਸਿਆਂ ਦੇ ਥੱਲੇ ਦੋ ਦੋ ਮਜ਼ਬੂਤ ਲੱਕੜਾਂ ਧਰਤੀ ਵਿਚ ਡੂੰਘੀਆਂ ਗੱਡੀਆਂ ਹੁੰਦੀਆਂ ਸਨ। ਇਨ੍ਹਾਂ ਲੱਕੜਾਂ ਦੇ ਸਿਰਿਆਂ ਵਿਚ ਦੀ ਤੇ ਪਾਰੀ ਦੇ ਹੇਠਲੇ ਹਿੱਸੇ ਵਿਚ ਛੱਡੇ ਸੁਰਾਖ਼ਾਂ ਵਿਚ ਦੀ ਲੋਹੇ ਦੇ ਕਾਬਲੇ ਪਾਏ ਜਾਂਦੇ ਸਨ, ਜਿਹੜੇ ਘੁਲਾੜੀ ਨੂੰ ਜਕੜ ਕੇ ਰੱਖਦੇ ਸਨ।
ਘੁਲਾੜੀ ਬਲਦਾਂ ਦੀ ਜੋੜੀ ਜਾਂ ਊਠ ਨਾਲ ਚਲਾਈ ਜਾਂਦੀ ਸੀ। ਬਲਦਾਂ ਦੀ