Back ArrowLogo
Info
Profile

ਹੁਣ ਮਾਲਵੇ ਵਿਚ ਘੁਲਾੜੀਆ ਘੱਟ ਹੀ ਨਜ਼ਰ ਆਉਂਦੀਆਂ ਹਨ। ਦੁਆਬੇ ਅਤੇ ਮਾਝੇ ਵਿਚ ਅਜੇ ਵੀ ਸੜਕਾਂ ਦੇ ਆਲੇ ਦੁਆਲੇ ਕਈ ਘੁਲਾੜੀਆਂ ਚਲਦੀਆਂ ਮਿਲਦੀਆਂ ਹਨ। ਇਨ੍ਹਾਂ ਨੂੰ ਯੂ.ਪੀ. ਦੇ ਪ੍ਰਵਾਸੀ ਮਜ਼ਦੂਰ ਤੇ ਠੇਕੇਦਾਰ ਚਲਾਉਂਦੇ ਹਨ। ਇਹ ਜ਼ਿਮੀਂਦਾਰਾਂ ਤੋਂ ਜ਼ਮੀਨ ਠੇਕੇ 'ਤੇ ਲੈ ਕੇ ਘੁਲਾੜੀਆਂ ਲਾ ਲੈਂਦੇ ਹਨ। ਗੋਨਾ ਜ਼ਿਮੀਂਦਾਰਾਂ ਤੋਂ ਖ਼ਰੀਦ ਲੈਂਦੇ ਹਨ। ਪਰ ਇਹ ਘੁਲਾੜੀਆਂ ਬਲਦਾਂ ਜਾਂ ਊਠਾਂ ਨਾਲ ਚਲਾਉਣ ਦੀ ਥਾਂ ਇੰਜਣਾਂ ਨਾਲ ਚਲਾਈਆਂ ਜਾਂਦੀਆਂ ਹਨ।

0

ਬਾਜ਼ੀ ਪਾਉਣੀ

ਕਲਾਬਾਜ਼ੀ ਲਾਉਣ, ਕਲਾਬਾਜ਼ੀ ਖਾਣ, ਨੂੰ ਬਾਜ਼ੀ ਪਾਉਣੀ ਕਹਿੰਦੇ ਹਨ।

ਪਹਿਲੇ ਸਮਿਆਂ ਵਿਚ ਹਰ ਕਿੱਤੇ ਨਾਲ ਸਬੰਧਤ ਲੋਕ ਪਿੰਡਾਂ ਵਿਚ ਰਹਿੰਦੇ ਸਨ। ਆਪਣੇ ਕਿੱਤੇ ਕਰਦੇ ਸਨ। ਏਸੇ ਕਰਕੇ ਹੀ ਉਨ੍ਹਾਂ ਸਮਿਆਂ ਵਿਚ ਪਿੰਡ ਸਵੈ- ਨਿਰਭਰ ਹੁੰਦੇ ਸਨ। ਬਾਜ਼ੀ ਬਾਜ਼ੀਗਰ ਜਾਤੀ ਵਾਲੇ ਪਾਉਂਦੇ ਸਨ। ਉਨ੍ਹਾਂ ਸਮਿਆਂ ਵਿਚ ਸਾਰੇ ਪਿੰਡਾਂ ਵਿਚ ਬਾਜ਼ੀਗਰ ਨਹੀਂ ਹੁੰਦੇ ਸਨ। ਆਮ ਤੌਰ 'ਤੇ 12 ਸਾਲਾਂ ਬਾਅਦ ਬਾਜ਼ੀ ਪਾਈ ਜਾਂਦੀ ਸੀ। ਬਾਜ਼ੀ ਨਾਲ ਸਬੰਧਿਤ ਸਾਨੂੰ ਕਈ ਮੁਹਾਵਰੇ ਵੀ ਮਿਲਦੇ ਹਨ ਜਿਵੇਂ ਕੰਮ ਸਿਰੇ ਚੜ੍ਹ ਜਾਣ ਨੂੰ 'ਬਾਜ਼ੀ ਲੈ ਜਾਣਾ' ਕਹਿੰਦੇ ਹਨ। ਆਸ ਦੇ ਉਲਟ ਕੰਮ ਹੋਣ ਨੂੰ ‘ਬਾਜ਼ੀ ਪੁੱਠੀ ਪੈਣੀ' ਕਹਿੰਦੇ ਹਨ।

ਬਾਜ਼ੀਗਰਾਂ ਨੇ ਜਿਸ ਪਿੰਡ ਵਿਚ ਬਾਜ਼ੀ ਪਾਉਣੀ ਹੁੰਦੀ ਸੀ, ਉਹ ਆਪਣਾ ਸਾਰਾ ਸ਼ਰੀਕਾ ਕਬੀਲਾ ਲੈ ਕੇ ਉਸ ਪਿੰਡ ਵਿਚ ਬਾਜ਼ੀ ਪਾਉਣ ਤੋਂ ਇਕ ਮਹੀਨਾ ਪਹਿਲਾਂ ਪਹੁੰਚ ਜਾਂਦੇ ਸਨ। ਪਿੰਡ ਵਾਲੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਦੇ ਸਨ। ਖਾਣ ਪੀਣ ਲਈ ਰਸਦ 'ਕੱਠੀ ਕਰਕੇ ਦਿੰਦੇ ਸਨ।

Page Image

343 / 361
Previous
Next