Back ArrowLogo
Info
Profile

ਇਕੱਠ ਨੂੰ ਆਪਣੀ ਇੱਛਾ ਅਨੁਸਾਰ ਪੈਸੇ, ਕਪੜੇ, ਦਾਣੇ ਦੇਣ ਲਈ ਕਹਿੰਦੇ ਸਨ। ਲੋਕ ਪੈਸੇ ਵੀ ਦਿੰਦੇ ਸਨ, ਸੂਟ, ਦੁਪੱਟੇ, ਖੇਸ, ਪੱਗਾਂ, ਦਾਣੇ, ਗੁੜ, ਸ਼ੱਕਰ ਵੀ ਦਿੰਦੇ ਸਨ।

ਹੁਣ ਪੰਜਾਬ ਦੇ ਕਿਸੇ ਪਿੰਡ ਵਿਚ ਵੀ ਬਾਜ਼ੀ ਨਹੀਂ ਪੈਂਦੀ। ਸਾਡਾ ਇਹ ਵਿਰਸਾ ਗੁਜ਼ਰੇ ਸਮੇਂ ਦੀ ਕਹਾਣੀ ਬਣ ਗਿਆ ਹੈ।

0

ਰੂੰ ਪਿੰਜਣੀ/ਤਾੜਾ

ਰੂੰ ਤਾੜੇ ਨਾਲ ਪਿੰਜੀ ਜਾਂਦੀ ਸੀ। ਅੱਜ ਦੀ ਪੀੜ੍ਹੀ, ਤਾੜਾ ਕੀ ਹੁੰਦਾ ਸੀ? ਕੀ ਕੰਮ ਆਉਂਦਾ ਸੀ? ਬਿਲਕੁਲ ਹੀ ਨਹੀਂ ਦੱਸ ਸਕਦੀ। ਨਾ ਹੀ ਅੱਜ ਦੀ ਪੀੜ੍ਹੀ ਨੇ ਤਾੜਾ ਵੇਖਿਆ ਹੋਵੇਗਾ। ਕਈ ਇਲਾਕਿਆਂ ਵਿਚ ਤਾੜੇ ਨੂੰ ਰੂੰ ਪੇਂਜਾ ਵੀ ਕਹਿੰਦੇ ਸਨ। ਕਪਾਹ ਤੋਂ ਚੰਗੀ ਰੂੰ ਬਣਾਉਣ ਲਈ ਕਪਾਹ ਨੂੰ ਕਈ ਸਟੇਜਾਂ ਵਿਚੋਂ ਲੰਘਣਾ ਪੈਂਦਾ ਸੀ। ਚੁਗੀ ਹੋਈ ਕਪਾਹ ਵਿਚੋਂ ਪਹਿਲਾਂ ਚੰਗੀ ਚੰਗੀ ਕਿਸਮ ਦੀ ਕਪਾਹ, ਜਿਸ ਨੂੰ ਫੁੱਟ ਕਹਿੰਦੇ ਸਨ, ਉਹ ਕੱਢੀ ਜਾਂਦੀ ਸੀ। ਇਨ੍ਹਾਂ ਫੁੱਟਾਂ ਨੂੰ ਧੁੱਪੇ ਸੁਕਾਇਆ ਜਾਂਦਾ ਸੀ। ਸੁੱਕੇ ਹੋਏ ਫੁੱਟਾਂ ਨੂੰ ਫੇਰ ਤੂਤ ਦੀ ਛਟੀ ਨਾਲ ਚੰਗੀ ਤਰ੍ਹਾਂ ਝੰਬ ਕੇ, ਫੁੱਟਾਂ ਵਿਚੋਂ ਜੋ ਕਪਾਹ ਦੇ ਪੱਤਿਆਂ ਦੇ ਬਰੀਕ ਅੰਸ਼, ਮਿੱਟੀ ਦੇ ਕਿਨਕੇ ਅਤੇ ਹੋਰ ਨਿੱਕ-ਸੁੱਕ ਹੁੰਦਾ ਸੀ, ਸਾਫ਼ ਕੀਤਾ ਜਾਂਦਾ ਸੀ। ਸਾਫ਼ ਕੀਤੇ ਫੁੱਟਾਂ ਨੂੰ ਫੇਰ ਜਨਾਨੀਆਂ ਰੂੰ ਵੇਲਣੇ ਨਾਲ ਵੇਲ੍ਹ ਕੇ ਰੂੰ ਬਣਾਉਂਦੀਆਂ ਸਨ। ਏਸ ਬਣੀ ਰੂੰ ਨੂੰ ਤਾੜੇ ਨਾਲ ਪਿੰਜ ਕੇ ਰਜਾਈਆਂ, ਗਦੈਲੇ, ਸਰਹਾਣੇ ਭਰਾਏ ਜਾਂਦੇ ਸਨ । ਪਿੰਜੀ ਰੂੰ ਦੀਆਂ ਪੂਣੀਆਂ ਵੱਟੀਆਂ ਜਾਂਦੀਆਂ ਸਨ। ਪੂਣੀਆਂ ਕੱਤ ਕੇ ਧਾਗਾ, ਸੂਤ ਬਣਾਇਆ ਜਾਂਦਾ ਸੀ। ਸੂਤ, ਧਾਗੇ ਤੋਂ ਕੱਪੜਾ ਤਿਆਰ ਕੀਤਾ ਜਾਂਦਾ ਸੀ। ਗੱਲ ਕੀ, ਮਨੁੱਖ ਜਾਤੀ ਦੀ ਵਰਤਣ ਵਾਲੀ ਹਰ ਵਸਤ ਧਾਗੇ, ਸੂਤ ਤੋਂ ਤਿਆਰ ਹੁੰਦੀ ਸੀ।

Page Image

345 / 361
Previous
Next