

ਪਿੰਡ ਪਹਿਲੇ ਸਮਿਆਂ ਵਿਚ ਸਵੈ-ਨਿਰਭਰ ਹੁੰਦੇ ਸਨ। ਖਾਣ, ਪਹਿਨਣ, ਰਹਿਣ ਵਾਲੀ ਹਰ ਵਸਤ, ਸਿਵਾਏ ਲੂਣ ਜਾਂ ਇਕ ਅੱਧੀ ਹੋਰ ਵਸਤ ਤੋਂ, ਹਰ ਵਸਤ ਪਿੰਡਾਂ ਵਿਚ ਮਿਲਦੀ ਸੀ। ਹਰ ਜਾਤ ਦੇ ਲੋਕ ਪਿੰਡਾਂ ਵਿਚ ਰਹਿੰਦੇ ਸਨ। ਤਾੜੇ ਦਾ ਕੰਮ ਜੁਲਾਹੇ, ਭਰਾਈ ਅਤੇ ਤੇਲੀ ਕਰਦੇ ਸਨ। ਹੁਣ ਮੈਂ ਤੁਹਾਨੂੰ ਰੂੰ ਪਿੰਜਣੀ/ਤਾੜਾ ਕਿਹੋ ਜਿਹਾ ਹੁੰਦਾ ਸੀ, ਕਿਵੇਂ ਬਣਦਾ ਸੀ, ਉਹ ਦੱਸਣ ਜਾ ਰਿਹਾ ਹਾਂ।
ਤਾੜਾ ਬਣਾਉਣ ਲਈ ਇਕ 6 ਕੁ ਫੁੱਟ ਲੰਮੀ ਤੇ 4 ਕੁ ਇੰਚ ਗੋਲ ਜਿਹੀ ਲੱਕੜ ਲਈ ਜਾਂਦੀ ਸੀ। ਏਸ ਲੱਕੜ ਨੂੰ ਰੰਦੇ ਨਾਲ ਚੰਗੀ ਤਰ੍ਹਾਂ ਰੱਦ ਕੇ ਗੋਲ ਕੀਤਾ ਜਾਂਦਾ ਸੀ। ਏਸ ਗੋਲ ਕੀਤੀ ਲੰਮੀ ਲੱਕੜ ਨੂੰ ਡੰਡਾ ਕਹਿੰਦੇ ਸਨ। ਏਸ ਡੰਡੇ ਦਾ ਇਕ ਸਿਰਾ ਮੋਟਾ ਹੁੰਦਾ ਸੀ। ਜਿਉਂ ਜਿਉਂ ਦੂਜੇ ਪਾਸੇ ਨੂੰ ਜਾਂਦਾ ਸੀ, ਇਹ ਥੋੜ੍ਹਾ ਥੋੜ੍ਹਾ ਪਤਲਾ ਹੁੰਦਾ ਜਾਂਦਾ ਸੀ। ਮੋਟੇ ਸਿਰੇ ਵਾਲੇ ਹਿੱਸੇ ਨਾਲ ਫੱਟੀ ਲੱਗੀ ਹੁੰਦੀ ਸੀ। ਜਿਸ ਦੇ ਦੋ ਪਾਸੇ ਡੇਢ ਕੁ ਫੁੱਟ ਦੇ ਹੁੰਦੇ ਸਨ ਤੇ ਤੀਜਾ ਪਾਸਾ ਗੁਲਾਈ ਦੇ ਕੇ ਬਣਾਇਆ ਹੁੰਦਾ ਸੀ। ਏਸ ਫੱਟੀ ਨੂੰ ਪੱਖਾ ਕਹਿੰਦੇ ਸਨ। ਡੰਡੇ ਦੇ ਦੂਸਰੇ ਸਿਰੇ ਤੇ ਵੀ ਇਕ ਛੋਟੀ ਜਿਹੀ ਅਰਧ ਗੋਲ ਆਕਾਰ ਦੀ ਫੱਟੀ ਲਾਈ ਹੁੰਦੀ ਸੀ, ਜਿਸ ਨੂੰ ਮਾਂਗੀ ਕਹਿੰਦੇ ਸਨ। ਇਸ ਦਾ ਸਾਈਜ਼ 8/9 ਕੁ ਇੰਚ ਦਾ ਹੁੰਦਾ ਸੀ। ਮਾਂਗੀ ਉਪਰ ਇਕ ਗੁਲਾਈਦਾਰ ਅੱਧਾ ਕੁ ਇੰਚ ਦੀ ਫੱਟੀ ਲਾਈ ਹੁੰਦੀ ਸੀ, ਜਿਸ ਦੇ ਉਪਰ ਦੀ ਤੰਦੀ ਲੰਘਾਈ ਜਾਂਦੀ ਸੀ।
ਡੰਡੇ ਦੇ ਮੋਟੇ ਸਿਰੇ ਵਿਚ ਜਿਥੇ ਪੱਖਾ ਜੋੜਿਆ ਹੁੰਦਾ ਸੀ, ਉਸ ਦੇ ਨਾਲ ਇਕ ਕਿੱਲ ਲਾਈ ਹੁੰਦੀ ਸੀ। ਏਸੇ ਤਰ੍ਹਾਂ ਜਿਥੇ ਮਾਂਗੀ ਦੁਸਰੇ ਸਿਰੇ ਨਾਲ ਜੋੜੀ ਹੁੰਦੀ ਸੀ, ਉਸ ਦੇ ਨਾਲ ਵੀ ਇਕ ਕਿੱਲ ਲਾਈ ਹੁੰਦੀ ਸੀ। ਡੰਡੇ ਵਾਲੀ ਕਿੱਲ ਵਿਚ ਤੰਦੀ ਬੰਨ੍ਹ ਕੇ ਤੇ ਪੱਖ ਦੇ ਉਤੋਂ ਦੀ ਤੰਦੀ ਲੰਘਾ ਕੇ ਫੇਰ ਮਾਂਗੀ ਦੇ ਉਪਰ ਦੀ ਤੰਦੀ ਲੰਘਾ ਕੇ ਤੰਦੀ ਨੂੰ ਡੰਡੇ ਵਿਚ ਲੱਗੇ ਕਿੱਲ ਨਾਲ ਬੰਨ੍ਹਿਆ ਜਾਂਦਾ ਸੀ। ਤੰਦੀ ਦਾ ਬਾਕੀ ਬਚਿਆ ਹਿੱਸਾ ਡੰਡੇ ਨਾਲ ਵਲ੍ਹੇਟ ਦਿੱਤਾ ਜਾਂਦਾ ਸੀ। ਤੰਦੀ ਦੀ ਥਰਥਰਾਹਟ ਹੀ ਰੂ ਪਿੰਜਦੀ ਸੀ। ਰੂੰ ਪਿੰਜਦਿਆਂ ਤੋਂ ਤੰਦੀ ਟੁੱਟਦੀ ਰਹਿੰਦੀ ਸੀ । ਏਸ ਲਈ ਜੋ ਬਚੀ ਹੋਈ ਤੰਦੀ ਡੰਡੇ ਨਾਲ ਬੰਨ੍ਹੀ ਹੁੰਦੀ ਸੀ, ਉਸ ਨੂੰ ਖੋਲ੍ਹ ਕੇ ਵਰਤਦੇ ਰਹਿੰਦੇ ਸਨ। ਚੰਦੀ ਦੀ ਲੰਬਾਈ ਕਾਫ਼ੀ ਹੁੰਦੀ ਸੀ । ਤੰਦੀ ਮਰੀ ਮੱਝ ਦੇ ਚਮੜੇ ਦੀ ਸੁਕਾ ਕੇ ਬਣਾਈ ਗਈ ਰੱਸੀ ਨੂੰ ਕਹਿੰਦੇ ਸਨ।
ਪੱਖੇ ਦੇ ਹਿੱਸੇ ਤੇ ਜਿਥੋਂ ਦੇ ਉਪਰ ਦੀ ਤੰਦੀ ਨੂੰ ਲੰਘਾਇਆ ਜਾਂਦਾ ਸੀ, ਉਸ ਉਪਰ ਪੁੱਛੜ ਲਾਇਆ ਜਾਂਦਾ ਸੀ। ਪੁੱਛੜ ਚਮੜੇ ਦੀ ਇੰਚ ਕੁ ਚੌੜੀ ਵੱਧਰੀ ਨੂੰ ਕਹਿੰਦੇ ਸਨ। ਪੁੱਛੜ ਨੂੰ ਕੱਸ ਕੇ ਰੱਖਣ ਲਈ ਵੀਰ ਲੱਗੀ ਹੁੰਦੀ ਸੀ। ਪੁੱਛੜ ਤੰਦੀ ਨੂੰ ਰਗੜ ਲੱਗਣ ਤੋਂ ਬਚਾਉਂਦੀ ਸੀ। ਤਾੜੇ ਨੂੰ ਚਲਾਉਣ ਲਈ ਲੱਕੜ ਦੀ ਮੂੰਗਰੀ