Back ArrowLogo
Info
Profile

ਹੁੰਦੀ ਸੀ, ਜਿਸ ਦੀ ਛੇਪ ਅੱਜ ਕਲ੍ਹ ਦੇ ਵਰਜਿਸ਼ ਕਰਨ ਵਾਲੇ ਡੰਬਲਾਂ ਦੀ ਤਰ੍ਹਾਂ ਹੁੰਦੀ ਸੀ। ਮੂੰਗਰੀ 15 ਕੁ ਇੰਚ ਦੀ ਹੁੰਦੀ ਸੀ । ਖਰਾਦ ਕੇ ਬਣਾਈ ਜਾਂਦੀ ਸੀ। ਮੂੰਗਰੀ ਦਾ ਵਿਚਾਲੇ ਵਾਲਾ ਹਿੱਸਾ ਪਤਲਾ ਹੁੰਦਾ ਸੀ। ਵਿਚਾਲੇ ਪਤਲੇ ਹਿੱਸੇ ਤੋਂ ਹੀ ਮੂੰਗਰੀ ਨੂੰ ਚਲਾਉਣ ਸਮੇਂ ਫੜਿਆ ਜਾਂਦਾ ਸੀ। ਮੂੰਗਰੀ ਦੇ ਦੋਵੇਂ ਕਿਨਾਰੇ ਗੁਲਾਈਦਾਰ ਮੋਟੇ ਹੁੰਦੇ ਸਨ। ਮੂੰਗਰੀ ਨੂੰ ਕਈ ਇਲਾਕਿਆਂ ਵਿਚ ਧੁਣਧੁਣੀ ਵੀ ਕਹਿੰਦੇ ਸਨ।

ਤਾੜੇ ਨੂੰ ਚਲਾਉਣ ਲਈ ਪਹਿਲਾਂ ਬਾਂਸ ਦੀ ਲਚਕਦਾਰ ਫਾਕੜ ਲਈ ਜਾਂਦੀ ਸੀ। ਏਸ ਫਾਕੜ ਦੇ ਦੋਵੇਂ ਸਿਰਿਆਂ ਨਾਲ ਰੱਸੀ ਬੰਨ੍ਹ ਕੇ ਇਨ੍ਹਾਂ ਰੱਸੀਆਂ ਨੂੰ ਛੱਤ ਦੀਆਂ ਕੜੀਆਂ ਨਾਲ ਬੰਨ੍ਹਿਆ ਜਾਂਦਾ ਸੀ ਜਾਂ ਦਰਖ਼ਤ ਨਾਲ ਬੰਨ੍ਹ ਦਿੰਦੇ ਸਨ। ਇਸ ਨੂੰ ਟੰਗਣਾ ਕਹਿੰਦੇ ਸਨ। ਟੰਗਣੇ ਦੇ ਸਿਰਿਆਂ ਤੇ ਦੇ ਰੱਸੀਆਂ ਬੰਨ੍ਹੀਆਂ ਜਾਂਦੀਆਂ ਸਨ, ਜੋ ਤਾੜੇ ਤੱਕ ਆਉਂਦੀਆਂ ਸਨ। ਇਨ੍ਹਾ ਰੱਸੀਆਂ ਨੂੰ ਤਾੜੇ ਦੀ ਲੱਠ ਨਾਲ ਬੰਨ੍ਹਿਆ ਜਾਂਦਾ ਸੀ। ਇਨ੍ਹਾਂ ਰੱਸੀਆਂ ਨੂੰ ਤਣੀਆਂ ਕਹਿੰਦੇ ਸਨ। ਟੰਗਣਾ ਤਾੜੇ ਨੂੰ ਸਪਰਿੰਗ ਦਾ ਕੰਮ ਦਿੰਦਾ ਸੀ। ਤੇਲੀ ਦੇ ਇਕ ਹੱਥ ਵਿਚ ਤਾੜੇ ਦਾ ਡੰਡਾ ਫੜਿਆ ਹੁੰਦਾ ਸੀ, ਦੂਸਰੇ ਹੱਥ ਵਿਚ ਮੂੰਗਰੀ ਫੜੀ ਹੁੰਦੀ ਸੀ। ਤਾੜੇ ਹੇਠਾਂ ਵੇਲ੍ਹੀ ਹੋਈ ਰੂੰ ਪਈ ਹੁੰਦੀ ਸੀ। ਤੇਲੀ ਮੂੰਗਰੀ ਤੰਦੀ 'ਤੇ ਮਾਰਦਾ ਸੀ। ਤੰਦੀ ਵੇਲ੍ਹੀ ਹੋਈ ਰੂੰ ਨਾਲ ਲੱਗ ਲੱਗ ਕੇ ਰੂੰ ਨੂੰ ਪਿੰਜੀ ਜਾਂਦੀ ਸੀ। ਏਸ ਤਰ੍ਹਾਂ ਤਾੜਾ ਕੰਮ ਕਰਦਾ ਸੀ, ਰੂੰ ਪਿੰਜਦਾ ਸੀ। ਕਈ ਵੇਰ ਰੂੰ ਦਾ ਕੋਈ ਹਿੱਸਾ ਪਿੰਜਣ ਤੋਂ ਰਹਿ ਜਾਂਦਾ ਸੀ, ਉਸ ਰਹੀ ਰੂੰ ਨੂੰ ਕੱਚੀ ਰੂੰ ਕਹਿੰਦੇ ਸਨ। ਇਹ ਰੂ ਤੇਲੀ ਨੂੰ ਫੇਰ ਪਿੰਜਣੀ ਪੈਂਦੀ ਸੀ। ਇਸ ਸਬੰਧੀ ਲੋਕ ਗੀਤ ਹੈ –

ਲਾ ਦੇ ਤੇਲੀਆ ਤਾੜਾ,

ਰੂੰ ਮੇਰੀ ਕੱਚੀ ਪਈ।

ਹੁਣ ਪਿੰਡਾਂ, ਸ਼ਹਿਰਾਂ ਵਿਚ ਤਾੜੇ ਚਲਾਉਣ ਵਾਲੇ ਤੇਲੀ/ਜੁਲਾਹੇ/ਭਰਾਈ ਹੀ ਨਹੀਂ ਰਹੇ। ਹੁਣ ਕਪਾਹ ਦੀ ਵਿਲਾਈ ਤੇ ਪਿੰਜਾਈ ਮਸ਼ੀਨਾਂ ਨਾਲ ਹੁੰਦੀ ਹੈ। ਤਾੜਾ ਹੁਣ ਪੰਜਾਬ ਵਿਚੋਂ ਤੁਹਾਨੂੰ ਭਾਲਿਆਂ ਵੀ ਨਹੀਂ ਮਿਲੇਗਾ। ਸਾਡਾ ਇਹ ਹੱਥ ਉਦਯੋਗ ਅਲੋਪ ਹੋ ਗਿਆ ਹੈ।

0

347 / 361
Previous
Next