

ਦੀਆਂ ਜਨਾਨੀਆਂ ਇਹ ਸਾਰੇ ਕੰਮ ਛੱਡ ਗਈਆਂ ਹਨ। ਏਸੇ ਕਰਕੇ ਅੱਜ ਦੀਆਂ ਜਨਾਨੀਆਂ ਨੂੰ ਬੀਮਾਰੀਆਂ ਜ਼ਿਆਦਾ ਚਿੰਬੜਦੀਆਂ ਹਨ-
ਛੱਡ ਛੱਡਾ ਕੇ ਮਾਹੀ ਵੇ,
ਘਰ ਦੇ ਕੰਮ ਕਾਰ ਢੋਲਾ।
ਰੋਗੀ ਹੋਈਆਂ ਮਾਹੀ ਵੇ,
ਨਮੀਆਂ ਮੁਟਿਆਰਾਂ ਢੋਲਾ।
ਰਾਤ ਨੂੰ ਦਾਦੀਆਂ ਬੱਚਿਆਂ ਨੂੰ ਬਾਤਾਂ, ਕਹਾਣੀਆ ਸੁਣਾਉਂਦੀਆਂ ਸਨ। ਕਹਾਣੀਆਂ ਬੱਚਿਆਂ ਦੇ ਮਨਾਂ ਵਿਚ ਚੰਗੇ ਗੁਣ ਪੈਦਾ ਕਰਦੀਆਂ ਸਨ। ਬੱਚਿਆਂ ਨੂੰ ਬਾਤਾਂ ਦਾ ਐਨਾ ਚਾਅ ਹੁੰਦਾ ਸੀ ਕਿ ਰਾਤ ਪੈਂਦੀ ਸਾਰ ਹੀ ਬੱਚੇ ਦਾਦੀਆਂ ਦੁਆਲੇ ਹੋ ਜਾਂਦੇ ਸਨ।
ਹੌਲੀ ਹੌਲੀ ਪਰਿਵਾਰਾਂ ਵਿਚ ਪੈਸੇ ਦੀ ਪ੍ਰਧਾਨਤਾ ਹੋਣੀ ਸ਼ੁਰੂ ਹੋ ਗਈ। ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ ਹੋਣ ਕਰਕੇ ਕਈ ਭਰਾ ਘੱਟ ਕੰਮ ਕਰਦੇ ਸਨ, ਜਿਸ ਕਰਕੇ ਪਰਿਵਾਰਾਂ ਵਿਚ ਮਨ ਮੁਟਾਵ ਤੇ ਕਲੇਸ਼ ਹੋਣੇ ਸ਼ੁਰੂ ਹੋ ਗਏ। ਘਰ ਵਿਚ ਬੱਚੇ ਜ਼ਿਆਦਾ ਹੋਣ ਕਰਕੇ ਘਰ ਦੀਆਂ ਜਨਾਨੀਆਂ ਦੇ ਬੱਚਿਆਂ ਕਰਕੇ ਛੋਟੇ ਛੋਟੇ ਝਗੜੇ ਹੋਣੇ ਸ਼ੁਰੂ ਹੋ ਗਏ। ਖੂਹਾਂ, ਟਿਉਬੈੱਲਾਂ ਦੇ ਲੱਗਣ ਤੇ ਨਵੇਂ ਬੀਜ ਆਉਣ ਤੇ ਪਰਿਵਾਰਾਂ ਦੀ ਆਮਦਨ ਵਧਣ ਲੱਗੀ। ਹਰੇ ਇਨਕਲਾਬ ਆਉਣ ਤੇ ਪਰਿਵਾਰਾਂ ਕੋਲ ਪੈਸਾ ਵੀ ਹੋਣ ਲਗ ਪਿਆ। ਜਿਥੇ ਪੈਸਾ ਹੋਵੇ ਤੇ ਇਕ ਬੰਦੇ ਦੇ ਹੱਥ ਵਿਚ ਹੋਵੇ, ਉਥੇ ਵਿਤਕਰਾ ਵੀ ਆ ਜਾਂਦਾ ਹੈ।
ਜਨਸੰਖਿਆ ਵਧਣ ਕਰਕੇ, ਜ਼ਮੀਨਾਂ ਦੀ ਵੰਡ ਦਰ ਵੰਡ ਹੋਣ ਕਰਕੇ ਜ਼ਮੀਨਾਂ ਵੀ ਘਟਣ ਲੱਗੀਆਂ। ਪਰਿਵਾਰ ਨਿਯੋਜਨ ਦੇ ਫਾਇਦੇ ਹੋਣ ਕਰਕੇ ਪਰਿਵਾਰ ਛੋਟੇ ਹੋਣ ਲੱਗ ਪਏ। ਜਿਥੇ ਭੈਣਾਂ ਪਹਿਲਾਂ ਪੰਜ ਵੀਰਾਂ ਦੀ ਮੰਗ ਕਰਦੀਆ ਸਨ, ਉਥੇ ਸਰਕਾਰ ਦਾ ਨਾਹਰਾ ਹੋ ਗਿਆ-
'ਛੋਟਾ ਪਰਿਵਾਰ, ਸੁਖੀ ਪਰਿਵਾਰ'
ਹੁਣ ਤਾਂ ਗੱਲ ਏਸ ਤੋਂ ਵੀ ਅੱਗੇ ਲੰਘ ਗਈ ਹੈ
'ਇਕ ਹੀ ਕਾਫ਼ੀ, ਦੂਜੇ ਤੋਂ ਮੁਆਫ਼ੀ’
ਹੁਣ ਤਾਂ ਦੋ ਭਰਾ ਆਪਸ ਵਿਚ 'ਕੱਠੇ ਨਹੀਂ ਰਹਿ ਸਕਦੇ। ਮਾਂ ਬਾਪ ਨੂੰ ਵੀ ਕੋਈ ਆਪਣੇ ਨਾਲ ਰੱਖ ਕੇ ਰਾਜ਼ੀ ਨਹੀਂ। ਹੁਣ ਇਕਹਿਰੇ ਪਰਿਵਾਰਾਂ ਦਾ ਯੁੱਗ ਆ ਗਿਆ ਹੈ। ਸਾਂਝੇ/ਸੰਯੁਕਤ ਪਰਿਵਾਰਾਂ ਦਾ ਯੁੱਗ ਬੀਤ ਗਿਆ ਹੈ।
0