Back ArrowLogo
Info
Profile

ਪਿਆਰ ਤੇ ਪ੍ਰਾਹੁਣਚਾਰੀ

ਕਿਸੇ ਸਮੇਂ ਪਿਆਰ ਤੇ ਪ੍ਰਾਹੁਣਚਾਰੀ ਪੰਜਾਬ ਦੇ ਸਭਿਆਚਾਰ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਥੋੜ੍ਹੀ ਜਿਹੀ ਆਬਾਦੀ ਹੁੰਦੀ ਸੀ। ਕੁੜੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਸੀ। ਮੁੰਡੇ ਜ਼ਿਆਦਾ ਹੁੰਦੇ ਸਨ। ਏਸ ਕਰਕੇ ਹਰ ਪਰਿਵਾਰ ਵਿਚੋਂ ਇਕ ਦੋ ਹੀ ਵਿਆਹੇ ਜਾਂਦੇ ਸਨ, ਬਾਕੀ ਛੜੇ ਰਹਿ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਸਿਹਤ ਸਹੂਲਤਾਂ ਵੀ ਨਹੀਂ ਹੁੰਦੀਆਂ ਸਨ। ਇਸ ਲਈ ਮੌਤ ਦਰ ਬਹੁਤ ਹੁੰਦੀ ਸੀ। ਪਲੇਗ ਵਰਗੀਆਂ ਬੀਮਾਰੀਆਂ ਪੈ ਜਾਂਦੀਆਂ ਸਨ। ਥੋੜ੍ਹੀ ਆਬਾਦੀ ਹੋਣ ਕਰਕੇ ਲੋਕਾਂ ਦਾ ਆਪਸ ਵਿਚ ਪਿਆਰ ਬਹੁਤ ਹੁੰਦਾ ਸੀ। ਲਾਲਚ ਨਾਂ ਦੀ ਬਲਾ ਉਸ ਸਮੇਂ ਹੁੰਦੀ ਹੀ ਨਹੀਂ ਸੀ। ਲੋਕਾਂ ਕੋਲ ਖੁਲ੍ਹੀਆਂ ਜ਼ਮੀਨਾਂ ਹੁੰਦੀਆਂ ਸਨ। ਬਹੁਤੀਆਂ ਬੇਆਬਾਦ ਹੁੰਦੀਆਂ ਸਨ। ਖੇਤੀ ਬਾਰਸ਼ਾਂ ਤੇ ਨਿਰਭਰ ਸੀ। ਖਾਣ ਜੋਗੇ ਹੀ ਦਾਣੇ ਹੁੰਦੇ ਸਨ। ਲੋਕ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਕੋਲ ਬੁਲਾ ਕੇ ਵਸਾਉਂਦੇ ਹੁੰਦੇ ਸਨ। ਆਪਣੇ ਕੋਲੋਂ ਜ਼ਮੀਨਾਂ ਵੀ ਦਿੰਦੇ ਸਨ।

Page Image

ਜਿਥੇ ਕੋਈ ਚੀਜ਼, ਵਸਤ, ਬੱਚਾ, ਬੱਚੀ ਲੋੜੋਂ ਘੱਟ ਹੋਵੇ ਜਾਂ ਲੋੜ ਜੋਗੀ ਹੋਵੇ, ਉਸ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਉਸ ਨਾਲ ਪਿਆਰ ਕੀਤਾ ਜਾਂਦਾ ਹੈ। ਏਸ ਕਰਕੇ ਉਨ੍ਹਾਂ ਸਮਿਆਂ ਵਿਚ ਪਰਿਵਾਰਾਂ ਤੇ ਰਿਸ਼ਤੇਦਾਰਾਂ ਵਿਚ ਪਿਆਰ ਤਾਂ ਹੁੰਦਾ ਹੀ ਸੀ, ਆਮ ਲੋਕਾਂ ਨਾਲ ਵੀ ਬਹੁਤ ਪਿਆਰ ਹੁੰਦਾ ਸੀ। ਇਕ ਪਰਿਵਾਰ ਦੀ ਧੀ ਨੂੰ ਸਾਰੇ ਪਿੰਡ ਦੀ ਧੀ ਸਮਝਿਆ ਜਾਂਦਾ ਸੀ। ਇਕ ਪਰਿਵਾਰ ਦੇ ਜੁਆਈ ਨੂੰ ਸਾਰੇ ਪਿੰਡ ਦਾ ਜੁਆਈ ਸਮਝਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਦਰਵਾਜ਼ਿਆਂ ਰਾਹੀਂ ਹੀ ਪਿੰਡਾਂ ਅੰਦਰ ਆਇਆ ਜਾ ਸਕਦਾ ਸੀ। ਪਿੰਡਾਂ ਅੰਦਰ ਜਾਣ ਲਈ ਹੋਰ ਕੋਈ ਰਾਹ

352 / 361
Previous
Next