Back ArrowLogo
Info
Profile

ਵਜਾਉਂਦੇ ਹਨ। ਹੁਣ ਇਕਹਿਰੇ ਪਰਿਵਾਰ ਹੋਣ ਕਰਕੇ ਰਲ ਮਿਲ ਕੇ ਰਹਿਣ ਦੀ ਭਾਵਨਾ ਹੀ ਬੱਚਿਆਂ ਵਿਚ ਪੈਦਾ ਨਹੀਂ ਹੁੰਦੀ। ਲੋਕਾਂ ਦੀਆਂ ਇਛਾਵਾਂ ਉਨ੍ਹਾਂ ਦੀਆਂ ਸਮਰਥਾਵਾਂ ਨਾਲੋਂ ਬਹੁਤ ਵਧੀਆਂ ਹੋਈਆਂ ਹਨ, ਜਿਸ ਨੂੰ ਪੂਰੀਆਂ ਕਰਨ ਲਈ ਸਾਰਾ ਪਰਿਵਾਰ ਸਾਰੇ ਦਿਨ ਗਧੀ ਗੇੜ ਵਿਚ ਪਿਆ ਰਹਿੰਦਾ ਹੈ। ਇਛਾਵਾਂ ਪੂਰੀਆਂ ਨਾ ਹੋਣ ਕਰਕੇ ਲੋਕਾਂ ਵਿਚ ਮਾਨਸਿਕ ਤਣਾਓ (ਟੈਨਸ਼ਨ) ਵਧਿਆ ਹੋਇਆ ਹੈ। ਏਸ ਮਾਨਸਿਕ ਤਣਾਉ ਨੇ ਪਿਆਰ ਤੇ ਪ੍ਰਾਹੁਣਾਚਾਰੀ ਨੂੰ ਸਭ ਤੋਂ ਵੱਧ ਢਾਹ ਲਾਈ ਹੈ।

ਪਹਿਲੇ ਸਮਿਆਂ ਵਿਚ ਲੋਕਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਸਨ। ਇਛਾਵਾਂ ਸਮਰਥਾਵਾਂ ਅਨੁਸਾਰ ਹੁੰਦੀਆਂ ਸਨ, ਜਿਹੜੀਆਂ ਪੂਰੀਆਂ ਹੋ ਜਾਂਦੀਆਂ ਸਨ। ਏਸ ਕਰਕੇ ਲੋਕ ਸੰਤੁਸ਼ਟ ਹੁੰਦੇ ਸਨ। ਸੰਤੁਸ਼ਟ ਵਿਅਕਤੀ, ਸੰਤੁਸ਼ਟ ਪਰਿਵਾਰ ਹੀ ਪਿਆਰ ਦੇ ਪ੍ਰਾਹੁਣਚਾਰੀ ਮਨੋ ਕਰ ਸਕਦਾ ਹੈ। ਹੁਣ ਲੋਕਾਂ ਦਾ ਮਨ ਕਿਤੇ ਹੋਰ ਹੁੰਦਾ ਹੈ। ਬੰਦਾ ਸਰੀਰਕ ਤੌਰ 'ਤੇ ਹੀ ਹਾਜ਼ਰ ਹੁੰਦਾ ਹੈ। ਪਹਿਲਾਂ ਪ੍ਰਾਹੁਣਿਆਂ ਦੇ ਆਇਆਂ ਤੇ ਘਰ ਵਾਲਿਆਂ ਨੂੰ ਚਾਅ ਚੜ੍ਹ ਜਾਂਦਾ ਸੀ। ਪੂਰੀ ਸੇਵਾ ਕੀਤੀ ਜਾਂਦੀ ਸੀ। ਹੁਣ ਜੇਕਰ ਬੁਲਾਏ ਪ੍ਰਾਹੁਣਿਆਂ ਨਾਲੋਂ ਵਧ ਪ੍ਰਾਹੁਣੇ ਆ ਜਾਣ ਤਾਂ ਪਰਿਵਾਰ ਵਾਲਿਆਂ ਦੇ ਮੱਥੇ ਵੱਟ ਪੈ ਜਾਂਦਾ ਹੈ। ਉਨ੍ਹਾਂ ਦੀ ਸੇਵਾ ਤਾਂ ਕੀ ਕਰਨੀ ਹੈ, ਡੰਗ ਟਪਾਈ ਕੀਤੀ ਜਾਂਦੀ ਹੈ। ਲਓ, ਅਜਿਹਾ ਹੀ ਇਕ ਅਖਾਣ ਸੁਣੋ-

ਤਿੰਨ ਬੁਲਾਏ ਤੇਰਾਂ ਆਏ,

ਸੁਣ ਸੰਤਨ ਕੀ ਬਾਣੀ।

ਰਾਧਾ, ਕ੍ਰਿਸ਼ਨਾ, ਗੋਬਿੰਦਾ,

ਠੇਲ੍ਹ ਦਾਲ ਵਿਚ ਪਾਣੀ।

ਹੁਣ ਦੇ ਪ੍ਰਾਹੁਣੇ ਜ਼ਿਆਦਾ ਦਿਨ ਠਹਿਰ ਜਾਣ ਤਾਂ ਘਰ ਵਾਲੇ ਉਨ੍ਹਾਂ ਨੂੰ ਘਰੋਂ ਕੱਢਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਨ-

ਪਹਿਲੇ ਦਿਨ ਪ੍ਰਾਹੁਣਾ,

ਦੂਜੇ ਦਿਨ ਧਰਾਹੁਣਾ,

ਤੀਜੇ ਦਿਨ ਦਾਦੇ ਮਘਾਉਣਾ,

ਚੌਥੇ ਦਿਨ ਟਾਹੁਣਾ।

ਅੱਜ ਬਹੁਤੇ ਬੱਚੇ ਆਪਣੇ ਮਾਂ-ਬਾਪ ਦੀ ਸੇਵਾ ਕਰਨ ਨੂੰ ਤਿਆਰ ਨਹੀਂ। ਮਾਂ- ਬਾਪ ਨੂੰ ਵਾਧੂ, ਬੇਲੋੜੇ ਸਮਝਿਆ ਜਾਂਦਾ ਹੈ। ਭਰਾਵਾਂ ਭਰਾਵਾਂ ਵਿਚ ਕੋਈ ਪਿਆਰ ਨਹੀਂ। ਅੱਜ ਸਾਰੇ ਰਿਸ਼ਤੇ ਪੈਸੇ ਨਾਲ ਨਾਪੇ ਜਾਂਦੇ ਹਨ। ਅੱਜ ਪੈਸਾ ਹੀ ਪ੍ਰਧਾਨ ਹੈ। ਪਿਆਰ ਤੇ ਪ੍ਰਾਹੁਣਚਾਰੀ ਹੁਣ ਗੌਂ ਦੇ ਰਹਿ ਗਏ ਹਨ, ਪਿਆਰ ਦੇ ਨਹੀਂ।

354 / 361
Previous
Next