Back ArrowLogo
Info
Profile

ਸੱਥ

ਜਿਸ ਸਾਂਝੀ ਥਾਂ ਤੇ ਲੋਕ ਇਕੱਠੇ ਹੋ ਕੇ ਬੈਠਦੇ ਹਨ, ਉਸ ਨੂੰ ਸੱਥ ਕਿਹਾ ਜਾਂਦਾ ਹੈ। ਮਨੁੱਖ ਇਕ ਸਮਾਜਿਕ ਜੀਵ ਹੈ, ਜਿਹੜਾ ਆਪਣੇ ਭਾਈਚਾਰੇ 'ਚ ਰਹਿਣਾ ਪਸੰਦ ਕਰਦਾ ਹੈ। ਜਿਹੜਾ ਆਪਣੇ ਭਾਈਚਾਰੇ, ਸਮਾਜ ਵਿਚ ਨਹੀਂ ਰਹਿੰਦਾ, ਉਹ ਜਾਂ ਤਾਂ ਦੇਵਤਾ ਹੈ ਜਾਂ ਜਾਨਵਰ। ਏਸ ਲਈ ਮਨੁੱਖ ਦੀ ਮਿਲ ਬੈਠਣ ਦੀ ਰੁਚੀ ਜਮਾਂਦਰੂ ਹੈ।

ਭਾਰਤ ਪਿੰਡਾਂ ਦਾ ਦੇਸ਼ ਹੈ। ਭਾਰਤ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਹਿਲੇ ਸਮਿਆਂ ਵਿਚ ਜਦ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਸੀ, ਉਸ ਸਮੇਂ ਲੋਕਾਂ ਕੋਲ ਵਿਹਲ ਬਹੁਤ ਹੁੰਦੀ ਸੀ। ਇਸ ਲਈ ਲੋਕ ਸੱਥਾਂ ਵਿਚ ਬੈਠੇ ਰਹਿੰਦੇ ਸਨ।

Page Image

ਉਨ੍ਹਾਂ ਸਮਿਆਂ ਵਿਚ ਖਾਣ ਜੋਗੇ ਦਾਣੇ ਹੀ ਮਸਾਂ ਹੁੰਦੇ ਸਨ। ਆਬਾਦੀ ਵੀ ਥੋੜ੍ਹੀ ਸੀ। ਪਿੰਡਾਂ ਦੇ ਚਾਰ ਚੁਫੇਰੇ ਜੰਗਲ ਹੀ ਹੁੰਦੇ ਸਨ। ਲੋਕ ਲੱਕੜਾਂ ਵੱਢ ਕੇ ਪਿੰਡ ਵਿਚ ਖੁਲ੍ਹੀ ਥਾਂ 'ਤੇ ਰੱਖ ਦਿੰਦੇ ਸਨ। ਫੇਰ ਲੋੜ ਅਨੁਸਾਰ ਵਰਤਦੇ ਰਹਿੰਦੇ ਸਨ। ਸ਼ੁਰੂ ਦੇ ਸਮਿਆਂ ਵਿਚ ਇਨ੍ਹਾਂ ਲੱਕੜਾਂ ਤੇ ਹੀ ਸੱਥ ਵਿਚ ਲੋਕ ਬੈਠਦੇ ਹੁੰਦੇ ਸਨ। ਆਪਣਾ ਟਾਈਮ ਪਾਸ ਕਰਦੇ ਸਨ। ਪਿੰਡ ਦੇ ਮਸਲੇ ਵਿਚਾਰਦੇ ਸਨ। ਇਨ੍ਹਾਂ ਲੱਕੜਾਂ ਵਿਚ ਖੁੰਢ ਵੀ ਪਏ ਹੁੰਦੇ ਸਨ । ਖੁੰਢ ਚਰਚਾ ਸ਼ਬਦ ਦੀ ਈਜਾਦ ਵੀ ਇਨ੍ਹਾਂ ਖੁੰਢਾਂ ਤੋਂ ਹੀ ਸ਼ੁਰੂ ਹੋਈ ਹੈ। ਫੇਰ ਪਿੰਡਾਂ ਵਿਚ ਦਰਵਾਜ਼ੇ ਬਣੇ। ਲੋਕ ਦਰਵਾਜ਼ਿਆਂ ਵਿਚ ਬੈਠਣ ਲੱਗੇ। ਫੇਰ ਧਰਮਸ਼ਾਲਾਂ ਬਣੀਆਂ। ਲੋਕ ਧਰਮਸ਼ਾਲਾ ਵਿਚ ਬੈਠਣ ਲੱਗੇ।

355 / 361
Previous
Next