Back ArrowLogo
Info
Profile

ਸਿਆਲ ਦੇ ਮਹੀਨਿਆਂ ਵਿਚ ਬੜੀ ਉਮਰ ਵਾਲੇ ਬਜ਼ੁਰਗ ਤੇ ਜੁਆਨ ਵੀ ਇਨ੍ਹਾਂ ਸੱਥਾਂ, ਦਰਵਾਜ਼ਿਆਂ ਅਤੇ ਧਰਮਸ਼ਾਲਾ ਵਿਚ ਬੈਠ ਕੇ ਸਣ ਕੱਢਦੇ ਹੁੰਦੇ ਸਨ। ਘਰੋਂ ਗਰਨੇ ਚੱਕ ਲਿਆਉਣੇ, ਸਣ ਕੱਢ ਕੇ ਤੀਲਾਂ ਦੀ ਹੇਠਾਂ ਧੂਣੀ ਲਾ ਲੈਣੀ। ਫੇਰ ਜਿਵੇਂ ਜਿਵੇਂ ਸਣ ਕੱਢੀ ਜਾਣੀ, ਤੀਲਾਂ ਦੀ ਧੂਣੀ 'ਤੇ ਸਿੱਟੀ ਜਾਣੀਆਂ, ਨਾਲੇ ਸਰਦੀ ਤੋਂ ਬੱਚਤ ਹੁੰਦੀ ਰਹਿੰਦੀ ਸੀ, ਨਾਲੇ ਕੰਮ ਹੁੰਦਾ ਰਹਿੰਦਾ ਸੀ।

ਸੱਥ ਆਮ ਤੌਰ 'ਤੇ ਕਿਸੇ ਚੁਰਾਹੇ ਵਿਚ ਹੁੰਦੀ ਸੀ। ਏਸ ਲਈ ਪਿੰਡ ਵਿਚ ਕੌਣ ਆਉਂਦਾ ਸੀ, ਕੌਣ ਬਾਹਰ ਜਾਂਦਾ ਸੀ, ਸੱਥ ਵਿਚ ਬੈਠੇ ਬੰਦਿਆਂ ਨੂੰ ਸਭ ਪਤਾ ਹੁੰਦਾ ਸੀ। ਗੱਭਰੂ ਮੁੰਡਿਆਂ ਦੀ ਆਪਣੀ ਸੱਥ ਹੁੰਦੀ ਸੀ, ਜਿਥੇ ਉਹ ਦੁਪਹਿਰਾਂ ਨੂੰ ਬੈਠ ਕੇ ਚਿੱਠੇ ਪੜ੍ਹਦੇ ਹੁੰਦੇ ਸਨ। ਇਨ੍ਹਾਂ ਚਿੱਠਿਆਂ ਨੂੰ ਕਿੱਸੇ ਵੀ ਕਹਿੰਦੇ ਸਨ। ਉਨ੍ਹਾਂ ਸਮਿਆਂ ਵਿਚ ਚਿੱਠੇ ਹੀ ਮਨੋਰੰਜਨ ਦਾ ਸਾਧਨ ਹੁੰਦੇ ਸਨ। ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਤੇ ਧਾਰਮਿਕ ਕਿੱਸੇ ਵੀ ਪੜ੍ਹੇ ਜਾਂਦੇ ਸਨ। ਜਿਸ ਦਾ ਵੀਰ ਸੱਥ ਵਿਚ ਟੌਹਰ ਕੱਢ ਕੇ ਬੈਠਦਾ ਹੁੰਦਾ ਸੀ, ਉਸ ਦੀ ਭੈਣ ਦੀ ਮੜਕ ਵੀ ਨਹੀਂ ਝੱਲੀ ਜਾਂਦੀ ਸੀ-

ਮੇਰਾ ਵੀਰ ਤਾਂ ਬੈਠਾ ਸੱਥ ਵਿਚ ਨੀ,

ਸੋਨੇ ਦੀ ਮੁੰਦਰੀ ਉਹਦੇ ਹੱਥ ਵਿਚ ਨੀ।

ਉਨ੍ਹਾਂ ਸਮਿਆਂ ਵਿਚ ਸੋਨਾ ਖਰੀਦਣਾ ਹਰ ਇਕ ਦੀ ਪਹੁੰਚ ਵਿਚ ਨਹੀਂ ਹੁੰਦਾ ਸੀ। ਭੈਣਾਂ ਨੂੰ ਆਪਣੇ ਵੀਰਾਂ 'ਤੇ ਬਹੁਤ ਮਾਣ ਹੁੰਦਾ ਸੀ। ਹੁਣ ਤਾਂ ਲਾਲਚ ਨੇ ਸਾਰੇ ਰਿਸ਼ਤਿਆਂ ਵਿਚ ਤੇੜਾਂ ਪਾ ਦਿੱਤੀਆਂ ਹਨ। ਅੱਜ ਸਭ ਨੇ ਪੈਸੇ ਨੂੰ ਪ੍ਰਧਾਨ ਬਣਾਇਆ ਹੋਇਆ ਹੈ। ਪਿਆਰ ਦਿਨੋ ਦਿਨ ਖ਼ਤਮ ਹੁੰਦਾ ਜਾ ਰਿਹਾ ਹੈ।

ਕਿਸੇ ਸਮੇਂ ਸੱਥ ਦੀ ਪਿੰਡ ਵਿਚ ਵਿਸ਼ੇਸ਼ ਥਾਂ ਹੁੰਦੀ ਸੀ। ਪਿੰਡ ਦਾ ਸ਼ਿੰਗਾਰ ਹੁੰਦੀ ਸੀ ਸੱਥ। ਸੱਥਾਂ ਹੀ ਪਿੰਡ ਦੇ ਲੋਕਾਂ ਦਾ ਮਨੋਰੰਜਨ ਸਥਾਨ ਹੁੰਦੀਆਂ ਸਨ। ਸੱਥਾਂ ਵਿਚੋਂ ਹੀ ਸਾਰੇ ਪਿੰਡ ਤੇ ਇਲਾਕੇ ਦੀਆਂ ਖ਼ਬਰਾਂ ਮਿਲ ਜਾਂਦੀਆਂ ਸਨ। ਸੱਥਾਂ ਵਿਚ ਹੀ ਫ਼ੈਸਲੇ ਹੁੰਦੇ ਸਨ। ਸੱਥਾਂ ਸਾਡੇ ਸਭਿਆਚਾਰ ਦਾ ਅਹਿਮ ਹਿੱਸਾ ਹੁੰਦੀਆਂ ਸਨ। ਪਿੱਪਲਾਂ, ਬੋਹੜਾਂ ਹੇਠ ਵੀ ਸੱਥਾਂ ਲੱਗਦੀਆਂ ਸਨ। ਪਿੰਡ ਦੇ ਬਜ਼ੁਰਗ ਸੱਥਾਂ ਵਿਚ ਆਮ ਬੈਠੇ ਰਹਿੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਬਹੁਤ ਹੁੰਦਾ ਸੀ। ਜਦ ਅੰਨ ਸੰਕਟ ਨੂੰ ਦੂਰ ਕਰਨ ਲਈ ਹਰੀ ਕ੍ਰਾਂਤੀ ਆਈ ਤਾਂ ਲੋਕਾਂ ਦਾ ਜ਼ਿਆਦਾ ਸਮਾਂ ਖੇਤੀ ਵਿਚ ਲੱਗਣ ਲੱਗਿਆ। ਖੇਤੀ ਦੀ ਆਮਦਨ ਵਧੀ। ਹੌਲੀ ਹੌਲੀ ਪਿਆਰ ਦੀ ਥਾਂ ਪੈਸੇ ਨੇ ਲੈ ਲਈ। ਸਾਂਝੇ ਟੱਬਰਾਂ ਦੀ ਪ੍ਰਥਾ ਖ਼ਤਮ ਹੋਣ ਲੱਗੀ। ਇਕਹਿਰੇ ਪਰਿਵਾਰ ਬਣਨ ਲੱਗੇ। ਇਕਹਿਰੇ ਪਰਿਵਾਰਾਂ ਨੇ ਆਪਸੀ ਪਿਆਰ ਵਿਚ ਹੋਰ ਫਿੱਕ ਪਾ ਦਿੱਤੀ। ਪੰਚਾਇਤੀ ਸਿਸਟਮ ਸ਼ੁਰੂ ਹੋਣ ਨਾਲ ਪਿੰਡਾਂ ਵਿਚ ਪਾਰਟੀਬਾਜ਼ੀ ਬਹੁਤ ਵਧ ਗਈ ਹੈ। ਪਿੰਡਾਂ

356 / 361
Previous
Next