

ਵਿਚ ਸੱਥ ਦੀ ਜਿਹੜੀ ਪਹਿਲਾਂ ਆਦਰਯੋਗ ਥਾਂ ਹੁੰਦੀ ਸੀ, ਉਹ ਹੁਣ ਨਹੀਂ ਰਹੀ। ਸੱਥ ਹੁਣ ਸ਼ਰੀਕੇਬਾਜ਼ੀ ਦੀ ਤੇ ਤੋਹਮਤਬਾਜ਼ੀ ਦੀ ਥਾਂ ਬਣ ਕੇ ਰਹਿ ਗਈ ਹੈ।
0
ਦਰਵਾਜ਼ੇ
ਕੋਈ ਸਮਾਂ ਸੀ ਜਦ ਤਕੜੇ, ਸ਼ਕਤੀਸ਼ਾਲੀ, ਜ਼ੋਰਾਵਰ ਤੇ ਬਾਹੂਬਲ ਵਾਲੇ ਬੰਦਿਆਂ ਦਾ ਬੋਲਬਾਲਾ ਹੁੰਦਾ ਸੀ। ਉਹ ਜ਼ੋਰਦਾਰ ਬੰਦੇ ਸੱਤਾਂ ਬੀਹਾਂ ਦਾ ਸੌ ਗਿਣਦੇ ਹੁੰਦੇ ਸਨ। ਕਿਉਂ ਜੋ ਉਨ੍ਹਾਂ ਅੱਗੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਸੀ। ਧੱਕੇ ਦਾ ਜ਼ਮਾਨਾ ਸੀ। 20 ਦੀ ਗਿਣਤੀ ਨੂੰ ਬੀਹਾਂ ਕਿਹਾ ਜਾਂਦਾ ਸੀ। ਏਸ ਤਰ੍ਹਾਂ ਸੱਤਾਂ ਬੀਹਾਂ ਦੇ ਬਣਦੇ ਤਾਂ ਇਕ ਸੌ ਚਾਲੀ ਹੁੰਦੇ ਸਨ। ਪਰ ਜ਼ੋਰਾਵਰ ਨਾਲ ਪੰਗਾ ਕੌਣ ਲਵੇ? ਸਪਸ਼ਟ ਸੀ, ਤਕੜਾ ਬੰਦਾ ਆਪਣੀ ਮਨ ਮਰਜ਼ੀ ਕਰਦਾ ਹੁੰਦਾ ਸੀ। ਸਮਾਜ ਵਿਚ ਹਰ ਸਮੇਂ ਹੀ ਜ਼ੋਰਾਵਰ ਤੇ ਬਾਹੂਬਲ ਵਾਲੇ ਬੰਦਿਆਂ ਦਾ ਰਾਜ ਰਿਹਾ ਹੈ। ਅੱਜ ਅਮਰੀਕਾ ਸਾਰੇ ਦੇਸ਼ਾਂ ਨਾਲੋਂ ਤਕੜਾ ਹੋਣ ਕਰਕੇ ਉਸ ਦੀ ਸਾਰੀ ਦੁਨੀਆਂ ਤੇ ਸਰਦਾਰੀ ਹੈ। ਜ਼ੋਰਾਵਰ ਹੋਣ ਲਈ ਬਾਹੂਬਲ ਦੇ ਨਾਲ ਆਰਥਿਕ ਤੌਰ ਤੇ ਵੀ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੁੰਦਾ ਹੈ। ਪਹਿਲੇ ਸਮਿਆਂ ਵਿਚ ਆਰਥਿਕ ਤੌਰ 'ਤੇ ਸ਼ਕਤੀਸ਼ਾਲੀ ਦੂਸਰਿਆਂ ਦੀ ਧਨ ਦੌਲਤ ਨੂੰ ਲੁੱਟ ਕੇ ਹੀ ਹੋਇਆ ਜਾ ਸਕਦਾ ਸੀ। ਏਸ ਤਰ੍ਹਾਂ ਬਾਹੂਬਲ ਵਾਲਾ ਬੰਦਾ ਆਪਣਾ ਇਕ ਧੜਾ ਬਣਾ ਲੈਂਦਾ ਸੀ। ਆਪ ਉਸ ਧੜੇ ਦਾ ਲੀਡਰ ਬਣ ਜਾਂਦਾ ਸੀ । ਲੁੱਟਮਾਰ ਧਨ ਦੌਲਤ ਦੀ ਤੇ ਇਲਾਕੇ ਦੀ ਕਰਨੀ ਸ਼ੁਰੂ ਕਰ ਦਿੰਦਾ ਸੀ। ਉਨ੍ਹਾਂ ਸਮਿਆਂ ਵਿਚ ਇਨ੍ਹਾਂ ਨੂੰ ਧਾੜਵੀ ਕਿਹਾ ਜਾਂਦਾ ਸੀ। ਪਿਛਲੇ ਸਮੇਂ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ, ਜਿੰਨੇ ਵੀ ਰਾਜੇ, ਮਹਾਰਾਜੇ, ਨਵਾਬ ਹੋਏ ਹਨ, ਉਨ੍ਹਾਂ ਸਾਰਿਆਂ ਦਾ ਪਿਛੋਕੜ ਧਾੜਵੀ, ਲੁਟੇਰਿਆਂ ਅਤੇ ਡਾਕੂਆਂ ਦਾ ਹੈ।
ਮੈਂ ਇਹ ਭੂਮਿਕਾ ਏਸ ਲਈ ਲਿਖੀ ਹੈ ਕਿਉਂ ਜੋ ਉਨ੍ਹਾਂ ਸਮਿਆਂ ਵਿਚ ਧਾੜਵੀਆਂ, ਲੁਟੇਰਿਆਂ ਤੋਂ ਬਚਣ ਲਈ ਇਨ੍ਹਾਂ ਦਰਵਾਜ਼ਿਆਂ ਦੀ ਲੋੜ ਸੀ। ਪਹਿਲਾਂ ਪਿੰਡ ਹੋਂਦ ਵਿਚ ਆਏ, ਜਿਥੇ ਲੋਕ ਬੜੀ ਥੋੜ੍ਹੀ ਥੋੜ੍ਹੀ ਗਿਣਤੀ ਵਿਚ ਇਕੱਠੇ ਹੋ ਕੇ ਰਹਿਣ ਲੱਗੇ। ਇਨ੍ਹਾਂ ਧਾੜਵੀਆਂ, ਲੁਟੇਰਿਆਂ ਤੋਂ ਪਿੰਡ ਵਾਸੀਆਂ ਨੂੰ ਬਚਾਣ ਲਈ ਦਰਵਾਜ਼ੇ ਬਣਾਏ ਗਏ। ਪਿੰਡਾਂ ਦੇ ਘਰਾਂ ਦੀ ਬਣਤਰ ਅਜਿਹੀ ਹੁੰਦੀ ਸੀ ਕਿ ਘਰਾਂ ਦੀਆਂ ਪਿੱਠਾਂ ਬਾਹਰ ਵੱਲ ਹੁੰਦੀਆਂ ਸਨ ਤੇ ਮੂੰਹ ਪਿੰਡ ਦੇ ਅੰਦਰ ਵੱਲ ਹੁੰਦੇ ਸਨ। ਪਿੰਡਾਂ ਅੰਦਰ ਸਿਰਫ਼ ਪਿੰਡਾਂ ਵਿਚ ਬਣਾਏ ਦਰਵਾਜ਼ਿਆਂ ਰਾਹੀਂ ਅੰਦਰ ਜਾਇਆ ਜਾ ਸਕਦਾ ਸੀ। ਸ਼ਹਿਰਾਂ ਦੀ ਆਰਥਿਕ ਹਾਲਤ ਚੰਗੀ ਹੁੰਦੀ ਸੀ। ਏਸ ਲਈ ਸ਼ਹਿਰਾਂ ਦੇ ਚਾਰੇ ਪਾਸੇ ਚਾਰ ਦੀਵਾਰੀ ਕੀਤੀ ਹੁੰਦੀ ਸੀ। ਇਸ ਚਾਰ-ਦੀਵਾਰੀ ਵਿਚ ਹੀ ਦਰਵਾਜ਼ੇ