Back ArrowLogo
Info
Profile

ਰੱਖੇ ਹੁੰਦੇ ਸਨ, ਜਿਨ੍ਹਾਂ ਰਾਹੀਂ ਸ਼ਹਿਰਾਂ ਅੰਦਰ ਦਾਖ਼ਲ ਹੋਇਆ ਜਾ ਸਕਦਾ ਸੀ। ਹੁਣ ਬਹੁਤੇ ਸ਼ਹਿਰਾਂ ਵਿਚ ਚਾਹੇ ਇਹ ਦਰਵਾਜ਼ੇ ਨਹੀਂ ਰਹੇ, ਪਰ ਤੁਹਾਨੂੰ ਅੱਜ ਵੀ ਇਨ੍ਹਾਂ ਦਰਵਾਜ਼ਿਆਂ ਦੀ ਹੋਂਦ ਬਾਰੇ ਪਤਾ ਲੱਗਦਾ ਹੈ। ਮੇਰੇ ਪਿੰਡ ਦੇ ਨਜ਼ਦੀਕ ਮਲੇਰ ਕੋਟਲਾ ਸ਼ਹਿਰ ਹੈ। ਜਦ ਮੇਰੇ ਪਿੰਡ ਸੰਦੌੜ ਵਾਲੀ ਸੜਕ ਮਲੇਰ ਕੋਟਲੇ ਸ਼ਹਿਰ ਵਿਚ ਪਹੁੰਚਦੀ ਹੈ ਤਾਂ ਉਸ ਦਰਵਾਜ਼ੇ ਦਾ ਨਾਂ ਕੋਲੋਂ ਵਾਲਾ ਦਰਵਾਜ਼ਾ ਹੈ। (ਕੋਲੋਂ ਇਕ ਪਿੰਡ ਦਾ ਨਾਂ ਹੈ) ਜਿਹੜਾ ਦਰਵਾਜ਼ਾ ਬੱਸ ਸਟੈਂਡ ਦੇ ਨਜ਼ਦੀਕ ਹੈ, ਉਸ ਨੂੰ ਸਰਹਿੰਦੀ ਦਰਵਾਜ਼ਾ ਕਹਿੰਦੇ ਹਨ। ਏਸ ਤਰ੍ਹਾਂ ਹਰ ਸ਼ਹਿਰ ਵਿਚ ਦਰਵਾਜ਼ੇ ਹੁੰਦੇ ਸਨ। ਏਸੇ ਤਰ੍ਹਾਂ ਪਿੰਡਾਂ ਦੇ ਦਰਵਾਜ਼ਿਆਂ ਦੇ ਨਾਂ ਪੈਂਦੇ ਸਨ। ਜਿਵੇਂ ਮੇਰੇ ਪਿੰਡ ਦੇ ਦਰਵਾਜ਼ਿਆਂ ਦੇ ਨਾਂ ਬੜਾ ਦਰਵਾਜ਼ਾ, ਛੋਟਾ ਦਰਵਾਜ਼ਾ ਅਤੇ ਹਰੀਜਨਾਂ ਦਾ ਦਰਵਾਜ਼ਾ ਹੈ।

Page Image

ਇਹ ਦਰਵਾਜ਼ੇ ਆਕਾਰ ਵਿਚ ਆਮ ਤੌਰ ਤੇ 15 ਕੁ ਫੁੱਟ ਡਾਟਦਾਰ, ਨੋਕਦਾਰ ਉੱਚੇ ਅਤੇ 15 ਕੁ ਫੁੱਟ ਚੌੜੇ ਹੁੰਦੇ ਸਨ। ਆਮ ਤੌਰ ਤੇ ਇਨ੍ਹਾਂ ਦਰਵਾਜ਼ਿਆਂ ਦੇ ਅੰਦਰ ਬੜੇ ਬੜੇ ਦਲਾਣ ਬਣੇ ਹੁੰਦੇ ਸਨ। ਦਰਵਾਜ਼ਿਆਂ ਵਿਚ ਦੀ ਲੰਘਣ ਵਾਲੀ ਥਾਂ ਗਲੀ/ਬੀਹੀ ਦੇ ਪੱਧਰ ਦੀ ਹੁੰਦੀ ਸੀ। ਸਾਈਡਾਂ ਤੇ ਆਮ ਤੋਰ ਤੇ ਦੋ ਤੋਂ ਤਿੰਨ ਫੁੱਟ ਉਚੀਆਂ ਚੌਕੜੀਆਂ ਬਣੀਆਂ ਹੁੰਦੀਆਂ ਸਨ। ਇਨ੍ਹਾਂ ਦਰਵਾਜ਼ਿਆਂ ਦੇ ਅੰਦਰਲੇ ਤੇ ਬਾਹਰਲੇ ਪਾਸੇ ਵੀ ਆਮ ਤੌਰ 'ਤੇ ਜਗ੍ਹਾ ਪਈ ਹੁੰਦੀ ਸੀ। ਇਹ ਦਰਵਾਜ਼ੇ ਹੀ ਪਿੰਡ ਦੀਆਂ ਸੱਥਾਂ ਹੁੰਦੇ ਸਨ।

ਇਨ੍ਹਾਂ ਦਰਵਾਜ਼ਿਆਂ ਵਿਚ ਹੀ ਪਿੰਡ ਦਾ ਇਕੱਠ ਹੁੰਦਾ ਸੀ। ਗਰਮੀਆਂ ਦੇ ਮੌਸਮ ਵਿਚ ਦੁਪਹਿਰਾਂ ਨੂੰ ਏਥੇ ਕਿੱਸੇ ਵੀ ਪੜ੍ਹੇ ਜਾਂਦੇ ਸਨ। ਲੋਕ ਤਾਸ਼ ਵੀ ਖੇਡਦੇ ਸਨ। ਮੁੰਡੇ ਹੋਰ ਵੀ ਖੇਡਾਂ ਖੇਡਦੇ ਰਹਿੰਦੇ ਸਨ। ਸਰਦੀਆਂ ਦੇ ਮੌਸਮ ਵਿਚ ਲੋਕ ਏਥੇ ਸਣ ਕੱਢਦੇ ਰਹਿੰਦੇ ਸਨ। ਤੀਲਾਂ ਨੂੰ ਧੂਣੀ ਲਾ ਕੇ ਉਨ੍ਹਾਂ ਉਪਰ ਸਿੱਟਦੇ ਰਹਿੰਦੇ ਸਨ।

358 / 361
Previous
Next