Back ArrowLogo
Info
Profile

ਪੈਸੇ ਲੈ ਕੇ ਵਿਆਹ ਕਰਨ ਦਾ ਰਿਵਾਜ ਵੀ ਸੀ-

ਉੱਖਲੀ ਭਰਾ ਲੀ ਬਾਬਲਾ,

ਮੇਰੇ ਕੰਮ ਦੀ ਕਦਰ ਨਾ ਪਾਈ।

X        X        X

ਉੱਖਲੀ ਭਰਾ ਲੀ ਬਾਬਲਾ,

ਮੇਰੇ ਰੂਪ ਦੀ ਕਦਰ ਨਾ ਪਾਈ।

ਉਨ੍ਹਾਂ ਸਮਿਆਂ ਵਿਚ ਚਾਂਦੀ ਦੇ ਰੁਪੈ ਹੁੰਦੇ ਸਨ, ਜਿਹੜੇ ਆਮ ਤੌਰ 'ਤੇ ਕਈ ਵੇਰ ਧਰਤੀ ਵਿਚ ਹੀ ਕਿਸੇ ਥਾਂ ਦੱਬ ਕੇ ਰੱਖੇ ਜਾਂਦੇ ਸਨ। ਏਸੇ ਕਰ ਕੇ ਏਸ ਗੀਤ ਵਿਚ ਉੱਖਲੀ ਭਰ ਕੇ ਪੈਸੇ ਲੈਣ ਦਾ ਜ਼ਿਕਰ ਹੈ। ਲੜਕੀ ਆਪ ਦੇ ਬਾਬਲ ਦੇ ਘਰ 18/20 ਸਾਲ ਦੀ ਉਮਰ ਤੱਕ ਕੀਤੇ ਕੰਮ ਦਾ ਤਾਹਨਾ ਦਿੰਦੀ ਸੀ।

ਹੁਣ ਤੁਹਾਨੂੰ ਕਿਸੇ ਘਰ ਵਿਚ ਨਾ ਲੱਕੜ ਦੀ, ਨਾ ਸੀਮਿੰਟ ਨਾਲ ਬਣੀ ਅਤੇ ਨਾ ਹੀ ਪੱਥਰ ਦੀ ਬਣੀ ਬਣਾਈ ਉੱਖਲੀ ਮਿਲੇਗੀ। ਨਾ ਹੀ ਲੋਕ ਹੁਣ ਮੱਝਾਂ ਨੂੰ ਛੋਲਿਆਂ ਦੀਆਂ ਬੱਕਲੀਆਂ ਕੁੱਟ ਕੇ ਪਾਉਂਦੇ ਹਨ। ਮੱਝਾਂ ਲਈ ਹੁਣ ਬਣੀ ਬਣਾਈ ਖ਼ੁਰਾਕ ਮਿਲ ਜਾਂਦੀ ਹੈ।

ਉੱਖਲੀ ਹੁਣ ਸਾਡੇ ਵਿਰਸੇ ਵਿਚੋਂ ਬਿਲਕੁਲ ਅਲੋਪ ਹੋ ਗਈ ਹੈ।

0

ਕੱਚੀਆਂ ਕੋਠੀਆਂ

ਕੱਚੀਆਂ ਕੋਠੀਆਂ ਦੇ ਸਿਰਲੇਖ ਨੂੰ ਵੇਖ ਕੇ ਇਹ ਨਾ ਸਮਝ ਲੈਣਾ ਕਿ ਪਹਿਲੇ ਸਮਿਆਂ ਵਿਚ ਰਹਿਣ ਲਈ ਕੱਚੀਆਂ ਕੋਠੀਆਂ ਬਣਦੀਆਂ ਸਨ। ਮੈਂ ਉਨ੍ਹਾਂ ਕੱਚੀਆਂ ਕਠੀਆਂ ਬਾਰੇ ਦੱਸਣ ਜਾ ਰਿਹਾ ਹਾਂ ਜਿਹੜੀਆਂ ਪਹਿਲੇ ਸਮਿਆਂ ਵਿਚ ਕੱਚੇ ਘਰਾਂ ਵਿਚ, ਘਰਾਂ ਦੀਆਂ ਛੱਤਾਂ ਹੇਠ, ਕੱਚੀਆਂ ਕੰਧਾਂ ਨਾਲ ਤੂੜੀ ਮਿੱਟੀ ਦੀ ਉਸਾਰੀ ਨਾਲ ਘਰਾਂ ਦੀਆਂ ਜਨਾਨੀਆਂ ਆਪ ਹੀ ਬਣਾਉਂਦੀਆਂ ਹੁੰਦੀਆਂ ਸਨ। ਇਨ੍ਹਾਂ ਕੋਠੀਆਂ ਵਿਚ ਕਪੜੇ ਵੀ ਰੱਖੇ ਜਾਂਦੇ ਸਨ, ਪਰ ਕਈ ਵੇਰ ਗੁੜ ਵੀ ਤੇ ਹੋਰ ਸਾਮਾਨ ਵੀ ਰੱਖਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਬਹੁਤੇ ਘਰ ਕੱਚੇ ਅਤੇ ਛੋਟੇ ਛੋਟੇ ਹੁੰਦੇ ਸਨ। ਘਰ ਕਾਹਦੇ ਸਨ, ਇਕ ਜਾਂ ਦੋ ਲਟੈਣਾਂ ਉੱਪਰ 10/15 ਖਣ ਛੱਤੇ ਹੁੰਦੇ ਸਨ। ਉਸ ਘਰ ਵਿਚ ਦਾਣੇ ਵੀ ਰੱਖੇ ਹੁੰਦੇ ਸਨ। ਸੰਦੂਖ, ਜੇਕਰ ਹੁੰਦਾ ਸੀ, ਉਹ ਰੱਖਿਆ ਹੁੰਦਾ ਸੀ। ਸੌਂਦੇ ਵੀ ਉਸ ਘਰ ਵਿਚ ਸਨ। ਰਸੋਈ ਵੀ ਉਹੀ ਹੁੰਦੀ ਸੀ। ਗੁਸਲਖ਼ਾਨਾ ਵੀ ਉਹੀ ਘਰ ਹੁੰਦਾ ਸੀ। ਵੱਧ ਤੋਂ ਵੱਧ ਵਿਉਂਤ ਬਣਾ ਕੇ ਉਸ ਘਰ ਦੀ ਵਰਤੋਂ ਕੀਤੀ ਜਾਂਦੀ ਸੀ।

ਰਜਾਈਆਂ, ਦਰੀਆਂ, ਖੇਸ, ਕਪੜੇ ਸੰਦੂਖ ਅਤੇ ਕੱਚੀਆਂ ਕੋਠੀਆਂ ਵਿਚ ਰੱਖੇ

67 / 361
Previous
Next