

ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਵਿਆਹਾਂ ਦੀ ਮਠਿਆਈ ਦੇ ਲੱਡੂ, ਸ਼ਕਰਪਾਰੇ ਤੇ ਪਕੌੜੀਆਂ ਨੂੰ ਵੀ ਇਨ੍ਹਾਂ ਕੋਠੀਆਂ ਵਿਚ ਰੱਖਿਆ ਜਾਂਦਾ ਸੀ। ਮੁੰਡੇ ਕੁੜੀ ਦੇ ਵਿਆਹ ਸੰਪੂਰਨ ਹੋਣ ਦੇ ਕੁਝ ਸਮੇਂ ਪਿਛੋਂ ਨਾਨਕਿਆਂ ਨੂੰ ਮਠਿਆਈ ਦੇਣ ਦਾ ਰਿਵਾਜ ਹੁੰਦਾ ਸੀ, ਜਿਸ ਨੂੰ ਕੋਠੀ ਝਾੜ ਕਹਿੰਦੇ ਸਨ । ਬਚੀ ਮਠਿਆਈ ਕੋਠੀ ਵਿਚ ਰੱਖਣ ਕਰ ਕੇ ਹੀ ਉਸ ਮਠਿਆਈ ਨੂੰ ਕੋਠੀ ਝਾੜ ਦਾ ਨਾਂ ਦਿੱਤਾ ਜਾਂਦਾ ਸੀ।

ਇਨ੍ਹਾਂ ਕੋਠੀਆਂ ਨਾਲ ਕਈ ਅਖਾਣ ਵੀ ਜੁੜੇ ਹੋਏ ਹਨ। ਜਿਸ ਪਰਿਵਾਰ ਦਾ ਲੜਕਾ ਜਾਂ ਘਰ ਵਾਲਾ ਚੋਰੀ ਕਰਦਾ ਫੜ੍ਹਿਆ ਜਾਂਦਾ ਸੀ, ਉਸ ਦੀ ਮਾਂ ਜਾਂ ਘਰ ਵਾਲੀ ਨਮੋਸ਼ੀ ਦੀ ਮਾਰੀ ਕਿਸੇ ਨਾਲ ਗੱਲ ਨਹੀ ਕਰ ਸਕਦੀ ਸੀ। ਸ਼ਰਮ ਮਹਿਸੂਸ ਕਰਦੀ ਸੀ। ਏਸੇ ਕਰ ਕੇ ਹੀ 'ਚੋਰ ਦੀ ਮਾਂ, ਕੋਠੀ 'ਚੋਂ ਮੂੰਹ' ਦਾ ਮੁਹਾਵਰਾ ਪ੍ਰਚਿੱਲਤ ਹੋਇਆ। ਇਹ ਕੱਚੀਆਂ ਕੋਠੀਆਂ ਕਿਵੇਂ ਬਣਾਈਆਂ ਜਾਂਦੀਆਂ ਸਨ, ਦੱਸਣ ਤੋਂ ਪਹਿਲਾਂ ਅੱਜ ਦੀਆਂ ਪੱਕੀਆਂ ਕੋਠੀਆਂ ਸਬੰਧੀ ਇਕ ਲੋਕ ਗੀਤ ਸੁਣੋ। ਜਿਸ ਘਰ ਸੰਤਾਨ ਵਿਸ਼ੇਸ਼ ਕਰਕੇ ਲੜਕਾ ਨਹੀਂ ਹੁੰਦਾ, ਉਸ ਘਰ ਦੀ ਮਾਲਕਣ ਨੂੰ ਪੁੱਤਰ ਦੀ ਅਣਹੋਂਦ ਕਰ ਕੇ ਅੱਜ ਦੀ ਪੱਕੀ ਕੋਠੀ ਬਿਲਕੁਲ ਚੰਗੀ ਨਹੀਂ ਲਗਦੀ-
ਉਸਰੀ ਏ ਕੋਠੀ ਚੂਨੇਦਾਰ,
ਪੁੱਤਰਾਂ ਬਾਝੋਂ ਨਹੀਂ ਸੱਜਦੀ।
ਹੁਣ ਮੈਂ ਤੁਹਾਨੂੰ ਕੱਚੀਆਂ ਕੋਠੀਆਂ ਕਿਵੇਂ ਬਣਦੀਆਂ ਹੁੰਦੀਆਂ ਸਨ, ਬਾਰੇ ਦੱਸਣ ਜਾ ਰਿਹਾ ਹਾਂ।
ਘਰ ਦੇ ਇਕ ਖੂੰਜੇ ਵਿਚ ਜਿਹੜਾ ਵਰਤੋਂ ਵਿਚ ਬਹੁਤ ਘੱਟ ਆਉਂਦਾ ਸੀ, ਉਥੇ ਕੋਠੀਆਂ ਬਣਾਈਆਂ ਜਾਂਦੀਆਂ ਸਨ। ਹਰ ਘਰ ਵਿਚ ਹੀ ਕੱਚੀਆਂ ਕੋਠੀਆਂ ਬਣੀਆਂ