

ਹੁਣ ਤਕਰੀਬਨ ਪੰਜਾਬ ਦੇ ਬਹੁਤੇ ਘਰ ਪੱਕੇ ਹਨ। ਏਸ ਲਈ ਘਰਾਂ ਦੀਆਂ ਕੰਧਾਂ ਵਿਚ ਪੱਕੇ ਤੌਰ ਤੇ ਅਲਮਾਰੀਆਂ ਬਣਾਈਆਂ ਜਾਂਦੀਆਂ ਹਨ। ਜਿਥੇ ਘਰ ਦੇ ਕਪੜੇ ਰੱਖੇ ਜਾਂਦੇ ਹਨ। ਅੱਜ ਕੱਲ੍ਹ ਬਕਸਿਆਂ ਵਾਲੇ ਬੈਂਡ ਵੀ ਬਣਦੇ ਹਨ, ਜਿਥੇ ਰਜਾਈਆਂ, ਗਦੈਲੇ, ਦਰੀਆਂ, ਖੇਸ, ਕਪੜੇ ਰੱਖੇ ਜਾਂਦੇ ਹਨ। ਗੌਡਰਜ ਦੀਆਂ ਅਲਮਾਰੀਆਂ ਵੀ ਘਰਾਂ ਵਿਚ ਰੱਖੀਆਂ ਜਾਂਦੀਆਂ ਹਨ। ਹੁਣ ਤੁਹਾਨੂੰ ਪੰਜਾਬ ਦੇ ਕਿਸੇ ਪਛੜੇ ਪਿੰਡ ਦੇ ਘਰਾਂ ਵਿਚ ਹੀ ਇਹ ਕੱਚੀਆਂ ਕੋਠੀਆਂ ਪਾਈਆਂ ਮਿਲਣਗੀਆਂ।
0
ਭੜੋਲੇ, ਭੜੋਲੀਆਂ
ਭੜੋਲੇ, ਭੜੋਲੀਆਂ ਕਿਹੋ ਜਿਹੇ ਹੁੰਦੇ ਸਨ? ਕਿਵੇਂ ਬਣਦੇ ਸਨ? ਦੱਸਣ ਤੋਂ ਪਹਿਲਾਂ ਮੈਂ ਉਸ ਸਮੇਂ ਦੇ ਹਾਲਾਤ ਦਾ ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੁੰਦਾ ਹਾਂ।
ਪਹਿਲਾਂ ਧਰਤੀ ਤੇ ਜੰਗਲ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਸਭ ਕੁਝ ਮਿੱਟੀ ਦਾ, ਜੰਗਲੀ ਘਾਹ, ਫੂਸ, ਲੱਕੜ ਦਾ ਹੀ ਬਣਾਇਆ ਜਾਂਦਾ ਸੀ। ਸਮੇਂ ਦੇ ਨਾਲ ਨਾਲ ਜਿਉਂ ਜਿਉਂ ਮਨੁੱਖ ਦੀ ਸੂਝ ਵਧੀ, ਤਿਉਂ ਤਿਉਂ ਰਹਿਣ ਸਹਿਣ ਵਿਚ ਵੀ ਤਬਦੀਲੀ ਹੁੰਦੀ ਗਈ। ਕੁੱਲੀਆਂ ਤੋਂ ਕੱਚੇ ਘਰ ਬਣਨ ਲੱਗੇ। ਵਰਤਣ ਵਾਲੀਆਂ ਚੀਜ਼ਾਂ ਵੀ ਮਿੱਟੀ ਦੀਆਂ ਬਣਾਈਆਂ ਜਾਣ ਲੱਗੀਆਂ, ਜਿਨ੍ਹਾਂ ਨੂੰ ਆਵੀ ਵਿਚ ਪਾ ਕੇ ਪਕਾ ਲਿਆ ਜਾਂਦਾ ਸੀ। ਸਾਮਾਨ ਰੱਖਣ ਲਈ ਉਸ ਸਮੇਂ ਕੱਚੀਆਂ ਭੜੋਲੀਆਂ, ਭੜੋਲੇ, ਕੋਠੀਆਂ ਬਣਨੀਆਂ ਸ਼ੁਰੂ ਹੋਈਆਂ। ਭੜੋਲੀਆਂ ਵਿਚ ਗੁੜ, ਆਟਾ ਅਤੇ ਹੋਰ ਸਾਮਾਨ ਰੱਖਿਆ ਜਾਂਦਾ ਸੀ। ਫ਼ਸਲਾਂ ਦੇ ਦਾਣਿਆਂ ਨੂੰ ਘਰ ਦੇ ਕਿਸੇ ਹਿੱਸੇ ਵਿਚ ਹੇਠਾਂ ਰੱਖਿਆ ਜਾਂਦਾ ਸੀ। ਫ਼ਸਲਾਂ ਵੀ ਉਸ ਸਮੇਂ ਥੋੜ੍ਹੀਆਂ ਹੀ ਹੁੰਦੀਆਂ ਸਨ। ਸਾਰੀ ਖੇਤੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਮੋਠ, ਮੂੰਗੀ, ਮਾਂਹ, ਛੋਲੇ ਦਾਲਾਂ ਭੜੋਲਿਆਂ ਵਿਚ ਰੱਖੀਆਂ ਜਾਂਦੀਆਂ ਸਨ। ਭੜੋਲੇ ਉੱਚੇ ਹੁੰਦੇ ਸਨ, ਜਦ ਕਿ ਭੜੋਲੀਆਂ ਘੱਟ ਉੱਚੀਆਂ ਤੇ ਚੌੜੀਆਂ ਜ਼ਿਆਦਾ ਹੁੰਦੀਆਂ ਸਨ। ਆਮ ਤੌਰ ਤੇ ਭੜੋਲਾ ਚਾਰ ਕੁ ਫੁੱਟ ਉੱਚਾ ਹੁੰਦਾ ਸੀ। ਢਾਈ ਕੁ ਫੁੱਟ ਗੁਲਾਈ ਵਿਚ ਹੁੰਦਾ ਸੀ। ਏਸੇ ਕਰਕੇ ਮੋਟੀ ਜਨਾਨੀ ਨੂੰ ਜਿਹੜੀ ਹੌਲੀ ਹੌਲੀ ਨੱਚਦੀ ਹੁੰਦੀ ਸੀ, ਭੜੋਲੇ ਨਾਲ ਤੁਲਨਾ ਕੀਤੀ ਜਾਂਦੀ ਸੀ-
ਇਹਨੇ ਕੀ ਨੱਚਣਾ,
ਇਹ ਤਾਂ ਛੋਲਿਆਂ ਦਾ ਭੜੋਲਾ।
ਲੱਗਦੇ ਹੱਥ ਵਿਹਲੇ ਬੈਠੇ ਬੰਦੇ ਬਾਰੇ ਇਕ ਲੋਕ ਗੀਤ ਵੀ ਸੁਣ ਲਵੋ-
ਹਰਦੇਵ ਸਿਹੁੰ ਭੈੜਾ ਇਉਂ ਬੈਠਾ,