Back ArrowLogo
Info
Profile

ਜਿਉਂ ਭੱਜੇ ਭੜੋਲੇ ਦਾ ਥੱਲਾ।

ਨਿਕੰਮਿਆ ਕੰਮ ਕਰ ਵੇ,

ਤੂੰ ਕਿਉਂ ਛੱਡਿਆ ਧੰਦਾ?

ਹੁਣ ਮੈਂ ਤੁਹਾਨੂੰ ਭੜੋਲਾ, ਭੜੋਲੀ ਦੀ ਬਣਤਰ ਦੱਸਦਾ ਹਾਂ।

ਭੜੋਲੇ ਭੜੋਲੀਆਂ ਨੂੰ ਜਨਾਨੀਆਂ ਆਪ ਹੀ ਬਣਾਉਂਦੀਆਂ ਸਨ। ਇਹ ਕਾਲੀ ਮਿੱਟੀ ਜਿਸ ਵਿਚ ਤੂੜੀ ਮਿਕਸ ਕੀਤੀ ਹੁੰਦੀ ਸੀ, ਨਾਲ ਬਣਾਏ ਜਾਂਦੇ ਸਨ। ਸਭ ਤੋਂ ਹੇਠਾਂ ਕਿਸੇ ਟੁੱਟੀ ਚਾਟੀ ਦਾ ਉਪਰਲਾ ਗੋਲ ਕੰਢਾ ਹੇਠਾਂ ਰੱਖਿਆ ਜਾਂਦਾ ਸੀ। ਇਸ ਨੂੰ ਕਲੀਂਡਰ ਕਹਿੰਦੇ ਸਨ। ਕਲੀਂਡਰ ਤੋਂ ਮੈਨੂੰ ਇਕ ਗੀਤ ਯਾਦ ਆ ਗਿਆ। ਜਿਸ ਲੜਕੀ ਨੂੰ ਆਪਣੇ ਹਾਣ ਦਾ, ਪਸੰਦ ਦਾ ਮੁੰਡਾ ਨਹੀਂ ਮਿਲਦਾ ਸੀ, ਉਹ ਆਪਣੇ ਪਤੀ ਨੂੰ ਕਲੈਂਡਰ ਹੀ ਸਮਝਦੀ ਹੁੰਦੀ ਸੀ –

ਵਿਆਹ ਕਰਵਾਇਆ ਭਰਮ ਗਵਾਇਆ,

ਹਾਣ ਦਾ ਮੁੰਡਾ ਨਾ ਥਿਆਇਆ।

ਮੇਰੇ ਮਾਪਿਆਂ ਨੇ,

ਗਲ 'ਚ ਕਲੀਂਡਰ ਪਾਇਆ।

Page Image

ਏਸ ਕਲੀਂਡਰ ਨੂੰ ਘਰ ਦੇ ਜਿਸ ਹਿੱਸੇ ਵਿਚ ਵੱਧ ਤੋਂ ਵੱਧ ਸਮੇਂ ਤੱਕ ਧੁੱਪ ਰਹਿੰਦੀ ਹੁੰਦੀ ਸੀ, ਉਥੇ ਰੱਖ ਕੇ ਭੜੋਲੇ ਦੀ ਉਸਾਰੀ ਸ਼ੁਰੂ ਕੀਤੀ ਜਾਂਦੀ ਸੀ। ਪਹਿਲਾਂ ਹੇਠਾਂ ਜਿੰਨਾ ਚੌੜਾ ਗੋਲ ਭੜੋਲਾ ਬਣਾਉਣਾ ਹੁੰਦਾ ਸੀ, ਕਲੀਂਡਰ ਉਪਰ ਬੇਸ ਬਣਾਇਆ ਜਾਂਦਾ ਸੀ। ਫੇਰ ਥੋੜ੍ਹਾ ਥੋੜ੍ਹਾ ਕਰ ਕੇ ਭੜੋਲੇ ਨੂੰ ਉਸਾਰਿਆ ਜਾਂਦਾ ਸੀ ਤਾਂ ਜੋ ਉਸਾਰੀ ਨਾਲ ਦੀ ਨਾਲ ਸੁੱਕਦੀ ਰਹੇ। ਪਹਿਲੀ ਉਸਾਰੀ ਸੁੱਕੀ ਤੋਂ ਫੇਰ ਅੱਗੇ ਉਸਾਰੀ ਕੀਤੀ ਜਾਂਦੀ ਸੀ । ਏਸ ਉਸਾਰੀ ਨੂੰ 'ਵਾਰ ਦੇਣਾ ਕਹਿੰਦੇ ਸਨ। ਜਦ ਭੜੋਲੇ

71 / 361
Previous
Next