Back ArrowLogo
Info
Profile

ਦੀ ਉਸਾਰੀ ਪੂਰੀ ਹੋ ਜਾਂਦੀ ਸੀ ਤਾਂ ਭੜੋਲੇ ਦੇ ਉਪਰਲੇ ਹਿੱਸੇ ਨੂੰ ਥੋੜ੍ਹਾ ਜਿਹਾ ਅੰਦਰ ਝੁਕਾ ਦਿੱਤਾ ਜਾਂਦਾ ਸੀ। ਭੜੋਲੇ ਨੂੰ ਉਪਰੋਂ ਢਕਣ ਲਈ ਵੱਖਰੇ ਤੌਰ ਤੇ ਚਾਪੜ ਬਣਾਇਆ ਜਾਂਦਾ ਸੀ। ਜਦ ਭੜੋਲਾ ਤੇ ਚਾਪੜ ਚੰਗੀ ਤਰ੍ਹਾਂ ਸੁੱਕ ਜਾਂਦੇ ਸਨ ਤਾਂ ਇਨ੍ਹਾਂ ਨੂੰ ਪਾਂਡੂ ਮਿੱਟੀ ਦਾ ਪੋਚਾ ਫੇਰਿਆ ਜਾਂਦਾ ਸੀ। ਏਸ ਪੋਚੇ ਫੇਰਨ ਨਾਲ ਭੜੋਲੇ ਦੀ ਚਮਕ ਏਸ ਤਰਾਂ ਹੋ ਜਾਂਦੀ ਸੀ ਜਿਵੇਂ ਘਰ ਕਲੀ ਕਰਨ ਤੋਂ ਬਾਅਦ ਚਮਕ ਉੱਠਦਾ ਹੈ।

ਪੋਚੇ ਤੇ ਇਕ ਲੋਕ ਬੋਲੀ ਚੇਤੇ ਆ ਗਈ। ਉਨ੍ਹਾਂ ਸਮਿਆਂ ਵਿਚ ਕਣਕ ਦੀ ਤੂੜੀ ਨੂੰ ਬਾਹਰ ਖੇਤ ਵਿਚ ਜਾਂ ਵਿਹੜੇ ਵਿਚ ਕੁੱਪ ਬਣਾ ਕੇ ਸਾਂਭਿਆ ਜਾਂਦਾ ਸੀ। ਕਈ ਕੁੱਪਾਂ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਪਹਿਲਾਂ ਤੂੜੀ ਮਿੱਟੀ ਫੇਰੀ ਜਾਂਦੀ ਸੀ ਤੇ ਫੇਰ ਉਸ ਉਪਰ ਪੋਚਾ ਫੇਰਿਆ ਜਾਂਦਾ ਸੀ। ਏਸ ਤਰ੍ਹਾਂ ਜੇਕਰ ਨਾਨਕੀਆਂ ਵਿਆਹ ਵਿਚ ਗਿੱਧਾ ਪਾਉਣ, ਨੱਚਣ ਤੋਂ ਟਲਦੀਆਂ ਹੁੰਦੀਆਂ ਸਨ ਤਾਂ ਦਾਦਕੀਆਂ ਬੋਲੀ ਪਾ ਕੇ ਉਨ੍ਹਾਂ ਦਾ ਜਲੂਸ ਕੱਢ ਦਿੰਦੀਆਂ ਸਨ-

ਨਾਨਕੀਆਂ ਦਾ ਕੁੱਪ ਬੰਨ੍ਹ ਦਿਓ,

ਪੀਲੀ ਮਿੱਟੀ ਦਾ ਫੇਰ ਦਿਓ ਪੋਚਾ।

ਭੜੋਲੇ ਨੂੰ ਚੱਕ ਕੇ ਘਰ ਵਿਚ ਜਿਸ ਥਾਂ ਰੱਖਣਾ ਹੁੰਦਾ ਸੀ, ਉਸ ਥਾਂ ਰੱਖ ਦਿੰਦੇ ਸਨ। ਕਈ ਭੜੋਲਿਆਂ ਦੇ ਹੇਠਾਂ ਸਾਈਡ ਤੇ ਭੜੋਲੇ ਦੀ ਬੇਸ ਨਾਲ ਦਾਣੇ ਕੱਢਣ ਲਈ ਮੋਰੀ ਰੱਖੀ ਹੁੰਦੀ ਸੀ। ਕਈ ਇਹ ਮੇਰੀ ਨਹੀਂ ਰੱਖਦੇ ਸਨ। ਉਪਰੋਂ ਚਾਪੜ ਚੱਕ ਕੇ ਦਾਣੇ ਕੱਢ ਲੈਂਦੇ ਸਨ।

ਏਸੇ ਤਰ੍ਹਾਂ ਭੜੋਲੀਆਂ ਨੂੰ ਬਣਾਉਣ ਲਈ ਦੇ ਦੋ ਕਲੀਂਡਰ ਲਏ ਜਾਂਦੇ ਸਨ। ਇਨ੍ਹਾਂ ਦੋਵਾਂ ਕਲੈਂਡਰਾਂ ਤੇ ਉਸਾਰੀ ਕੀਤੀ ਜਾਂਦੀ ਸੀ। ਭੜੋਲੀ ਬਾਹਰੋਂ ਵੇਖਣ ਨੂੰ ਇਕ ਲੱਗਦੀ ਸੀ, ਪਰ ਉਸਾਰੀ ਸਮੇਂ ਹੀ ਏਸ ਦੇ ਵਿਚਾਲੇ ਕੰਧ ਕੀਤੀ ਹੁੰਦੀ ਸੀ। ਭੜੋਲੀ ਆਮ ਤੌਰ ਤੇ ਤਿੰਨ ਕੁ ਫੁੱਟ ਉੱਚੀ ਹੁੰਦੀ ਸੀ ਤੇ ਦੋ ਕੁ ਫੁੱਟ ਚੌੜੀ ਹੁੰਦੀ ਸੀ। ਏਸ ਦੇ ਉਪਰਲੇ ਹਿੱਸਿਆਂ ਨੂੰ ਅੰਦਰ ਵੱਲ ਪੂਰਾ ਮੋੜਿਆ ਜਾਂਦਾ ਸੀ, ਜਿਸ ਦੇ ਉਪਰ ਜਾ ਕੇ ਕਿਸੇ ਟੁੱਟੇ ਘੜੇ ਦਾ ਗਲ ਲਾ ਲੈਂਦੀਆਂ ਸਨ । ਇਨ੍ਹਾਂ ਬਣੇ ਮੂੰਹਾਂ ਤੇ ਘੜਿਆਂ ਦੇ ਚੱਪਣ ਦਿੱਤੇ ਜਾਂਦੇ ਸਨ। ਕਈ ਭੜੋਲੀਆਂ ਉਪਰ ਸਲਵਾੜ ਦੇ ਕਾਨਿਆਂ ਦੀ ਛੱਤ ਵੀ ਪਾ ਦਿੰਦੀਆਂ ਸਨ। ਕਈ ਉਪਰਲੇ ਮੂੰਹ ਜ਼ਿਆਦਾ ਗੁਲਾਈ ਵਾਲਾ ਰੱਖਦੀਆਂ ਸਨ। ਇਨ੍ਹਾਂ ਮੂੰਹਾਂ ਨੂੰ ਚਾਪੜ ਨਾਲ ਢਕਦੀਆਂ ਸਨ। ਕਈ ਭੜੋਲੀਆਂ ਗੋਲ ਆਕਾਰ ਵਿਚ ਵੀ ਬਣਾਈਆਂ ਜਾਂਦੀਆਂ ਸਨ।

ਹੁਣ ਭੜੋਲੇ ਭੜੋਲੀਆਂ ਦੀ ਥਾਂ ਦਾਣੇ ਰੱਖਣ ਲਈ ਲੋਹੇ ਦੇ ਢੋਲ ਬਣਾਏ ਜਾਂਦੇ ਹਨ। ਲੋਹੇ, ਐਲਮੂਨੀਅਮ ਦੇ ਛੋਟੇ ਢੋਲਾਂ ਵਿਚ ਆਟਾ, ਦਾਲਾਂ ਰੱਖੀਆਂ ਜਾਂਦੀਆਂ

72 / 361
Previous
Next