

ਹਨ। ਕਪੜੇ ਰੱਖਣ ਲਈ ਟਰੰਕ, ਅਟੈਚੀ ਅਤੇ ਗਾਡਰਜ਼ ਦੀਆਂ ਅਲਮਾਰੀਆਂ ਹਨ। ਘਰ ਹੁਣ ਸਾਰਿਆਂ ਦੇ ਹੀ ਪੱਕੇ ਹਨ।
ਹੁਣ ਤੁਹਾਨੂੰ ਪੰਜਾਬ ਵਿਚੋਂ ਕਿਤੇ ਹੀ ਭੜੋਲੇ ਭੜੋਲੀਆਂ ਮਿਲਣਗੇ।
0
ਹਾਰੇ ਹਾਰੀਆਂ
ਸ਼ੁਰੂ ਸ਼ੁਰੂ ਵਿਚ ਜਦ ਮਨੁੱਖ ਦੀ ਸੂਝ ਬਹੁਤੀ ਨਹੀਂ ਸੀ, ਉਸ ਸਮੇਂ ਘਰ ਕੱਚੀ ਮਿੱਟੀ ਦੀਆਂ ਇੱਟਾਂ ਦੇ ਬਣੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਦੁੱਧ ਕਾੜ੍ਹਣ ਲਈ, ਦਾਲਾਂ ਬਣਾਉਣ ਲਈ, ਪਾਣੀ ਗਰਮ ਕਰਨ ਲਈ ਮਿੱਟੀ ਦੇ ਹਾਰੇ ਹਾਰੀਆਂ ਬਣਾਏ ਜਾਂਦੇ ਸਨ। ਰੋਟੀਆਂ ਵੀ ਮਿੱਟੀ ਦੇ ਚੁੱਲ੍ਹਿਆਂ ਅਤੇ ਚੂਰਾਂ ਤੇ ਪਕਾਈਆਂ ਜਾਂਦੀਆਂ ਸਨ। ਹਾਰੇ, ਹਾਰੀਆਂ ਚੰਗੀ ਚਿਉਕਣੀ ਕਾਲੀ ਮਿੱਟੀ ਦੇ ਬਣਾਏ ਜਾਂਦੇ ਸਨ। ਦੁੱਧ ਸਾਰਾ ਦਿਨ ਹੀ ਹਾਰਿਆਂ ਵਿਚ ਕੜ੍ਹਦਾ ਰਹਿੰਦਾ ਸੀ। ਹਾਰੇ ਵਿਚੋਂ ਦੁੱਧ ਕੱਢਦੀ ਦੇ ਦੁੱਧ ਡੁੱਲਣ ਬਾਰੇ ਲੋਕ ਗੀਤ ਹੈ –
ਖੜੋਤੀ ਕੁੜੀਏ, ਚਿਉਕਣੀ ਮਿੱਟੀ ਦੇ ਹਾਰੇ,
ਬਈ ਦੁੱਧ ਦਾ ਗਲਾਸ ਡੁੱਲ੍ਹ ਗਿਆ,
ਸਾਰਾ ਟੱਬਰ ਚੰਘਿਆੜਾਂ ਮਾਰੇ।

ਦੁੱਧ ਹੀ ਉਨ੍ਹਾਂ ਸਮਿਆਂ ਦੀ ਅਹਿਮ ਖ਼ੁਰਾਕ ਹੁੰਦੀ ਸੀ। ਕੁੜੀਆਂ ਵੀ ਰਿਸ਼ਤਾ ਕਰਨ ਸਮੇਂ ਆਪਣੇ ਬਾਬਲ ਨੂੰ ਉਸ ਘਰ ਰਿਸ਼ਤਾ ਕਰਨ ਲਈ ਕਹਿੰਦੀਆਂ ਹੁੰਦੀਆਂ ਸਨ, ਜਿਸ ਘਰ ਵਿਚ ਜ਼ਿਆਦਾ ਮੱਝਾਂ ਹੋਣ-