Back ArrowLogo
Info
Profile

ਮਿੱਟੀ ਦਾ ਹਾਰਾ ਪੱਥਦੀਏ, ਮਾਏ ਮੇਰੀਏ!

ਮੁੜ ਮੁੜ ਦੇਨੀ ਏਂ ਵਾਰ, ਬੁੱਢਾ ਵਰ ਦੇਂਦੀਏ।

ਏਸ ਮਿੱਟੀ ਵਿਚ ਤੂੜੀ ਮਿਲਾ ਕੇ ਏਸ ਦੀ ਘਾਣੀ ਬਣਾ ਲੈਂਦੀਆਂ ਸਨ। ਚਾਰ ਕੁ ਦਿਨ ਏਸ ਘਾਣੀ ਨੂੰ ਬਣੀ ਰਹਿਣ ਪਿਛੋਂ ਹਾਰੇ, ਹਾਰੀਆਂ ਬਣਾਉਣੇ ਸ਼ੁਰੂ ਕੀਤੇ ਜਾਂਦੇ ਸਨ। ਜੇਕਰ ਚੱਕਮਾ ਦੁੱਧ ਵਾਲਾ ਹਾਰਾ ਬਣਾਉਣਾ ਹੁੰਦਾ ਸੀ ਤਾਂ ਪਹਿਲਾਂ ਕਿਸੇ ਟੁੱਟੀ ਹੋਈ ਚਾਟੀ ਦਾ ਗਲ ਲੈਂਦੇ ਸਨ, ਜਿਸ ਨੂੰ ਕਲੀਂਡਰ ਕਹਿੰਦੇ ਸਨ। ਏਸ ਕਲੀਂਡਰ ਉਪਰ ਕਾੜ੍ਹਨੀ ਦੇ ਆਕਾਰ ਤੋਂ ਕੁਝ ਵੱਡਾ ਗੋਲ ਆਕਾਰ ਦਾ ਥੱਲਾ ਬਣਾਇਆ ਜਾਂਦਾ ਸੀ। ਮਿੱਟੀ ਦੇ ਘੜੇ ਨਿਆਈਂ ਬਣੇ ਬਰਤਨ ਨੂੰ, ਜਿਸ ਦਾ ਮੂੰਹ ਘੜੇ ਨਾਲੋਂ ਥੋੜ੍ਹਾ ਖੁੱਲ੍ਹਾ ਹੁੰਦਾ ਸੀ ਤੇ ਜਿਸ ਦਾ ਥੱਲਾ ਵੀ ਘੜੇ ਨਾਲੋਂ ਵੱਧ ਮੋਟਾ ਹੁੰਦਾ ਸੀ ਤੇ ਥੱਲਾ ਹੇਠੋਂ ਖੁਰਦਰਾ ਬਣਿਆ ਹੁੰਦਾ ਸੀ, ਉਸ ਨੂੰ ਕਾੜ੍ਹਨੀ ਕਹਿੰਦੇ ਸਨ। ਏਸ ਵਿਚ 10/15 ਕਿਲੋ ਦੁੱਧ ਪੈ ਜਾਂਦਾ ਸੀ। ਹਾਰੇ ਦੇ ਥੱਲੇ ਨੂੰ ਬਣਾ ਕੇ ਸੁੱਕਣ ਲਈ ਧੁੱਪੇ ਰੱਖ ਦਿੱਤਾ ਜਾਂਦਾ ਸੀ । ਜਦ ਇਹ ਥੱਲਾ ਚੰਗੀ ਤਰ੍ਹਾਂ ਸੁੱਕ ਜਾਂਦਾ ਸੀ, ਫੇਰ ਏਸ ਥੱਲੇ (ਬੇਸ) ਉਪਰ 2 ਕੁ ਇੰਚ ਮੋਟੀ ਉਸ ਤੂੜੀ ਮਿੱਟੀ ਵਾਲੀ ਮਿੱਟੀ ਨਾਲ ਦੀਵਾਰ ਬਣਾਉਣੀ ਸ਼ੁਰੂ ਕੀਤੀ ਜਾਂਦੀ ਸੀ। ਇਹ ਉਨੀ ਕੁ ਉੱਚੀ ਬਣਾਈ ਜਾਂਦੀ ਸੀ, ਜਿਹੜੀ ਖੜ੍ਹੀ ਰਹਿ ਸਕੇ। ਏਸ ਨੂੰ ਫੇਰ ਸੁੱਕਣ ਦਿੱਤਾ ਜਾਂਦਾ ਸੀ। ਜਦ ਇਹ ਸੁੱਕ ਜਾਂਦੀ ਸੀ, ਏਸ ਉਪਰ ਫੇਰ ਹੋਰ ਉਸਾਰੀ ਕੀਤੀ ਜਾਂਦੀ ਸੀ । ਉਸ ਨੂੰ ਫੇਰ ਸੁੱਕਣ ਦਿੱਤਾ ਜਾਂਦਾ ਸੀ। ਜਦ ਉਹ ਫੇਰ ਸੁੱਕ ਜਾਂਦੀ ਸੀ, ਉਸ ਤੇ ਫੇਰ ਹੋਰ ਉਸਾਰੀ ਕੀਤੀ ਜਾਂਦੀ ਸੀ। ਏਸ ਤਰ੍ਹਾਂ ਹਾਰੇ ਦੀ ਉਨੀ ਉੱਚੀ ਉਸਾਰੀ ਕੀਤੀ ਜਾਂਦੀ ਸੀ, ਜਿਸ ਵਿਚ ਪਾਥੀਆਂ ਪਾ ਕੇ ਦੁੱਧ ਦੀ ਕਾੜ੍ਹਨੀ ਉਸ ਦੇ ਅੰਦਰ ਆਸਾਨੀ ਨਾਲ ਆ ਸਕੇ। ਏਸ ਦੁੱਧ ਦੇ ਹਾਰਿਆਂ ਉਪਰ ਰੱਖਣ ਲਈ ਚਾਪੜ ਵੀ ਬਣਾਏ ਜਾਂਦੇ ਸਨ। ਇਹ ਚਾਪੜ ਗੋਲ ਆਕਾਰ ਦੇ ਤੇ ਸਿੱਧੇ ਵੀ ਹੁੰਦੇ ਸਨ। ਪਰ ਬਹੁਤੇ ਚਾਪੜ ਕੂੰਡੀ ਨੁਮਾ ਸ਼ਕਲ ਦੇ ਹੁੰਦੇ ਸਨ। ਇਨ੍ਹਾਂ ਚਾਪੜਾਂ ਵਿਚ ਛੋਟੀਆਂ ਛੋਟੀਆਂ ਮੋਰੀਆਂ ਧੂਆਂ ਨਿਕਲਣ ਲਈ ਰੱਖੀਆਂ ਹੁੰਦੀਆਂ ਸਨ। ਚਾਪੜ ਦੇ ਵਿਚਾਲੇ ਇਕ ਬੜੀ ਮੇਰੀ ਰੱਖੀ ਹੁੰਦੀ ਸੀ, ਜਿਸ ਵਿਚ ਹੱਥ ਪਾ ਕੇ ਇਹ ਚਾਪੜ ਚੁੱਕੇ ਜਾਂਦੇ ਸਨ। ਇਨ੍ਹਾਂ ਚਕਮੇ ਹਾਰੇ, ਹਾਰੀਆਂ ਤੇ ਚਾਪੜਾਂ ਉਪਰ ਪਾਂਡੂ ਮਿੱਟੀ ਦੇ ਪਰੋਲੇ ਫੇਰੇ ਜਾਂਦੇ ਸਨ, ਜਿਸ ਨਾਲ ਇਨ੍ਹਾਂ ਦੀ ਦਿੱਖ ਬਹੁਤ ਸਾਫ਼ ਹੋ ਜਾਂਦੀ ਸੀ। ਪਰੋਲਾ ਇਕ ਕਿਸਮ ਦੀ ਅੱਜ ਦੀ ਕਲੀ ਕਰਨ (ਵਾਈਟ ਵਾਸ਼) ਨੂੰ ਕਹਿੰਦੇ ਸਨ।

ਜੇਕਰ ਧਰਤੀ ਵਿਚ ਗੱਡ ਕੇ ਰੱਖਣ ਵਾਲਾ ਹਾਰਾ ਬਣਾਉਣਾ ਹੁੰਦਾ ਸੀ ਤਾਂ ਉਸ ਦੇ ਹੇਠ ਕਲੈਂਡਰ ਨਹੀਂ ਲਾਇਆ ਜਾਂਦਾ ਸੀ। ਉਸਾਰੀ ਉਸ ਦੀ ਵੀ ਉੱਪਰ ਅਨੁਸਾਰ ਕੀਤੀ ਜਾਂਦੀ ਸੀ । ਏਸ ਉਸਾਰੇ ਹੋਏ ਹਾਰੇ ਨੂੰ ਫੇਰ ਧਰਤੀ ਵਿਚ ਗੱਡ ਦਿੱਤਾ

75 / 361
Previous
Next