Back ArrowLogo
Info
Profile

Page Image

ਗੁਹਾਰੇ ਕਿਸ ਨੂੰ ਕਹਿੰਦੇ ਹਨ, ਅੱਜ ਦੀ ਬਹੁਤੀ ਪੀੜ੍ਹੀ ਨਹੀਂ ਜਾਣਦੀ। ਜਦ ਪਾਥੀਆਂ ਸੁੱਕ ਜਾਂਦੀਆਂ ਸਨ, ਇਨ੍ਹਾਂ ਸੁੱਕੀਆਂ ਪਾਥੀਆਂ ਨੂੰ ਆਪਣੇ ਘਰਾਂ ਵਿਚ ਰੱਖਣ ਲਈ ਬਹੁਤੇ ਪਰਿਵਾਰਾਂ ਕੋਲ ਛੱਤੀ ਹੋਈ ਥਾਂ ਨਹੀਂ ਹੁੰਦੀ ਸੀ। ਏਸ ਲਈ ਇਨ੍ਹਾਂ ਪਾਥੀਆਂ ਨੂੰ ਜਿਥੇ ਉਹ ਪੱਥੀਆਂ ਜਾਂਦੀਆਂ ਸਨ, ਖੁੱਲ੍ਹੇ ਅਸਮਾਨ ਥੱਲੇ ਇਕ ਨਿਯੁਕਤ ਵਿਧੀ ਅਨੁਸਾਰ ਗੋਲ ਘੇਰੇ ਵਿਚ ਪਾਥੀਆਂ ਦੇ ਉਪਰ ਟੇਢੇ ਲੋਟ ਪਾਥੀਆਂ ਰੱਖ ਕੇ ਗੁਹਾਰੇ ਬਣਾਏ ਜਾਂਦੇ ਸਨ। ਗੁਹਾਰਾ ਬਣਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਸ਼ਗਨ ਕੀਤਾ ਜਾਂਦਾ ਸੀ। ਗੁਹਾਰਾ ਬਣਾਉਣ ਵਾਲੀ ਥਾਂ ਤੇ ਪਹਿਲਾਂ ਇਕ ਪਾਥੀ ਪੁੱਠੀ ਕਰ ਕੇ ਰੱਖੀ ਜਾਂਦੀ ਸੀ। ਫੇਰ ਉਸ ਪਾਥੀ ਉਪਰ ਤੇਲ ਤੇ ਗੁੜ ਦਾ ਸ਼ਗਨ ਕਰਕੇ ਗੋਲਾਈ ਲੋਟ ਗੁਹਾਰਾ ਬਣਾਉਣਾ ਸ਼ੁਰੂ ਕੀਤਾ ਜਾਂਦਾ ਸੀ। ਇਹ ਪਾਥੀਆਂ ਦੇ ਘੇਰੇ ਵਿਚ ਕੁਝ ਉਚਾਈ ਤੋਂ ਬਾਅਦ ਜਿਉਂ ਜਿਉਂ ਉਪਰ ਵੱਲ ਜਾਂਦੇ ਹੁੰਦੇ ਸਨ, ਤਿਉਂ ਤਿਉਂ ਇਨ੍ਹਾਂ ਦੀ ਗੁਲਾਈ ਨੂੰ ਘੱਟ ਕੀਤਾ ਜਾਂਦਾ ਸੀ । ਹੌਲੀ ਹੌਲੀ ਇਹ ਗੁਹਾਰੇ ਦੀ ਗੁਲਾਈ ਘਟ ਕੇ ਟੀਸੀ ਤੇ ਜਾਣ ਤੇ ਸਿਰਫ਼ ਇਕ ਪਾਥੀ ਜਿੰਨੀ ਰਹਿ ਜਾਂਦੀ ਸੀ। ਇਹ ਗੁਹਾਰੇ ਆਮ ਤੌਰ 'ਤੇ 6 ਫੁੱਟ ਤੋਂ ਲੈ ਕੇ 8 ਫੁੱਟ ਤੱਕ ਦੇ ਉੱਚੇ ਹੁੰਦੇ ਸਨ। ਇਨ੍ਹਾਂ ਗੁਹਾਰਿਆਂ ਨੂੰ ਫੇਰ ਗੋਹੇ ਨਾਲ ਹੀ ਸਾਰੇ ਪਾਸਿਆਂ ਤੋਂ ਲਿੱਪ ਦਿੱਤਾ ਜਾਂਦਾ ਸੀ ਤਾਂ ਜੋ ਗੁਹਾਰੇ ਵਿਚ ਨਾ ਕੋਈ ਜੀਵ ਜੰਤੂ ਅਤੇ ਨਾ ਹੀ ਸੱਪ ਸਲੂੰਡੀ ਵੜ ਸਕੇ। ਗੁਹਾਰੇ ਨੂੰ ਉਪਰ ਤੋਂ ਏਸ ਕਰ ਕੇ ਤਿੱਖਾ ਰੱਖਿਆ ਜਾਂਦਾ ਸੀ ਤਾਂ ਜੋ ਗੁਹਾਰੇ ਵਿਚ ਬਾਰਸ਼ ਦਾ ਪਾਣੀ ਅੰਦਰ ਨਾ ਜਾਵੇ। ਕਈ ਜਨਾਨੀਆਂ ਗੁਹਾਰੇ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਗੁਹਾਰੇ ਦੀ ਸਿਖਰਲੀ ਤਿੱਖੀ ਨੋਕ ਉਪਰ ਕਾਲੀ ਤੋੜੀ ਮੂਧੀ ਮਾਰ ਦਿੰਦੀਆਂ ਸਨ। ਕਈ ਟੁੱਟਾ ਹੋਇਆ ਛਿੱਤਰ ਟੰਗ ਦਿੰਦੀਆਂ ਸਨ।

ਪਹਿਲੇ ਸਮਿਆਂ ਵਿਚ ਲੋਹੜੀ ਬਾਲਣ ਲਈ ਸਭ ਤੋਂ ਜ਼ਿਆਦਾ ਪਾਥੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਲੱਕੜਾਂ ਤਾਂ ਘੱਟ ਹੀ ਵਰਤਦੇ ਸਨ। ਜਿਸ ਘਰ ਲੋਹੜੀ ਹੁੰਦੀ ਸੀ, ਉਹ ਦਰਵਾਜ਼ੇ ਗੁੜ ਦੀ ਭੇਲੀ ਦੇ ਨਾਲ ਪਾਥੀਆਂ ਵੀ ਲੈ ਕੇ ਜਾਂਦੇ ਸਨ।

77 / 361
Previous
Next