

ਲੋਹੜੀ ਮੰਗਣ ਵਾਲੇ ਵੀ ਗੁੜ ਦੇ ਨਾਲ ਨਾਲ ਪਾਥੀਆਂ ਦੀ ਮੰਗ ਵੀ ਕਰਦੇ ਹੁੰਦੇ ਸਨ-
ਵਿਹੜੇ ਵਿਚ ਪਾਥੀ,
ਤੇਰਾ ਪੁੱਤ ਚੜ੍ਹੇ ਹਾਥੀ,
ਸਾਨੂੰ ਦੇਹ ਲੋਹੜੀ।
X X X
ਮੇਰੇ ਪੈਰਾਂ ਹੇਠ ਬਤਾਊਂ,
ਮੈਂ ਤਾਂ ਪਾਥੀ ਲੈ ਕੇ ਜਾਊਂ।
ਪਾਥੀਆਂ ਕਿਵੇਂ ਬਣਾਈਆਂ ਜਾਂਦੀਆਂ ਸਨ, ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ।
ਮੱਝਾਂ, ਕੱਟੀਆਂ, ਗਾਈਆਂ, ਵੱਛੀਆਂ, ਬਲਦ, ਵਹਿੜਕਿਆਂ ਦੇ ਗੋਹੇ ਨੂੰ 'ਕੱਠਾ ਕਰ ਕੇ ਉਸ ਥਾਂ ਤੇ ਢੇਰ ਲਾਇਆ ਜਾਂਦਾ ਸੀ, ਜਿਥੇ ਵੱਧ ਤੋਂ ਵੱਧ ਸਮੇਂ ਤੱਕ ਧੁੱਪ ਰਹਿੰਦੀ ਸੀ। ਜਦ ਕਾਫ਼ੀ ਸਾਰਾ ਗੋਹਾ 'ਕੱਠਾ ਹੋ ਜਾਂਦਾ ਸੀ, ਫੇਰ ਘਰ ਦੀਆਂ ਜਨਾਨੀਆਂ, ਕੁੜੀਆਂ ਏਸ ਗੋਹੇ ਦੀਆਂ ਪਾਥੀਆਂ ਪੱਥਦੀਆਂ ਹੁੰਦੀਆਂ ਸਨ। ਪਾਥੀਆਂ ਪੱਥਣ ਸਬੰਧੀ ਸਾਲੀ ਵਲੋਂ ਵਿਆਹ ਸਮੇਂ ਆਪਣੇ ਜੀਜੇ ਨੂੰ ਦਿੱਤੀ ਸਿੱਠਣੀ ਵੀ ਲਗਦੇ ਹੱਥ ਸੁਣ ਲਵੋ-
ਤੈਨੂੰ ਵੀ ਮਾਰਾਂ ਜੀਜਿਆ ਚੁੱਕ ਕੇ,
ਸਿੱਟਾਂ ਖੁਰਲੀ ਦੇ ਵਿਚ।
ਆਈਆਂ ਮੱਝੀਆਂ ਚਰ ਗਈਆਂ,
ਤੈਨੂੰ ਪੱਥਾਂ ਗੋਹੇ ਦੇ ਵਿਚ।
ਪਾਥੀਆਂ ਸਬੰਧੀ ਇਕ ਹੋਰ ਲੋਕਗੀਤ ਹੈ-
ਉੱਚੇ ਟਿੱਬੇ ਮੈਂ ਪਾਥੀਆਂ ਪੱਥਦੀ,
ਉਤੋਂ ਦੀ ਲੰਘ ਗਿਆ ਮੋਰ।
ਬੋਲੇ ਬਾਹਰਲੀਓ,
ਵਿਚਲੀਆਂ ਨੂੰ ਲੈ ਗਏ ਚੋਰ।
ਜੇ ਘਰ ਵਿਚ 'ਕੱਲੀ ਜਨਾਨੀ ਹੁੰਦੀ ਸੀ ਤਾਂ ਉਹ ਆਪਣੀ ਗੁਆਂਢਣ ਜਾਂ ਕਿਸੇ ਲਾਗਣ ਨੂੰ ਆਪਣੇ ਨਾਲ ਪਾਥੀਆਂ ਪਥਾਉਣ ਲਈ ਲਾ ਲੈਂਦੀ ਸੀ। ਪਹਿਲਾਂ ਗੋਹੇ ਦੇ ਢੇਰ ਵਿਚੋਂ ਥੋੜ੍ਹਾ ਜਿਹਾ ਗੋਹਾ ਲੈ ਕੇ ਆਪਣੇ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰਦੀਆਂ ਸਨ। ਫੇਰ ਦੋਹਾਂ ਹੱਥਾਂ ਨਾਲ ਥਾਪੜ ਕੇ ਇਕ ਵੱਡੇ ਕੱਛੂ ਪਾਥੀ (ਪਾਣੀ ਵਿਚ ਟੋਬਿਆਂ ਵਿਚ ਰਹਿਣ ਵਾਲਾ ਜਾਨਵਰ) ਜਿਹੀ ਛੇਪ ਦੀ ਪਾਥੀ ਬਣਾ ਲੈਂਦੀਆਂ ਸਨ। ਜਿਥੇ ਕੱਛੂ ਪਾਥੀ ਦੀ ਪਿੱਠ ਉਪਰ ਤੋਂ ਮਲੈਮ ਹੁੰਦੀ ਸੀ, ਉਥੇ ਪਾਥੀਆਂ ਨੂੰ ਹੱਥ