Back ArrowLogo
Info
Profile

ਆਵਾਜਾਈ ਤੇ ਸੰਚਾਰ

 

ਪੈਦਲ

ਮਨੁੱਖੀ ਵਿਕਾਸ ਦਾ ਇਤਿਹਾਸ ਦੱਸਦਾ ਹੈ ਕਿ ਸ਼ੁਰੂ ਦਾ ਮਨੁੱਖ ਚਾਰ ਪੈਰਾਂ ਨਾਲ ਤੁਰਦਾ ਸੀ। ਸਮੇਂ ਦੇ ਗੁਜ਼ਰਨ ਨਾਲ ਉਸ ਨੇ ਆਪਣੇ ਅਗਲੇ ਦੋਵੇਂ ਪੈਰਾਂ ਦੀ ਵਰਤੋਂ ਕਰ ਕੇ ਹੱਥ ਬਣਾ ਲਏ। ਪਿਛਲੇ ਦੋਵੇਂ ਪੈਰਾਂ ਨਾਲ ਸਿੱਧਾ ਖੜ੍ਹਾ ਹੋ ਕੇ ਤੁਰਨਾ ਸਿੱਖ ਲਿਆ। ਇਹ ਤੋਰ ਹੀ ਮਨੁੱਖ ਦੇ ਵਿਕਾਸ ਦੀ ਲੜੀ ਬਣ ਗਈ। ਪਹਿਲਾਂ ਸਾਰੀ ਮਨੁੱਖੀ ਵਸੋਂ ਨੰਗੇ ਪੈਰੀਂ ਹੀ ਤੁਰਦੀ ਸੀ। ਏਸੇ ਲਈ ਤਾਂ ਸੋਹਣੀ ਮੁਟਿਆਰ ਨੂੰ ਕੱਚੇ ਰਾਹਾਂ ਤੇ ਤੁਰਨ ਲਈ ਵਰਜਿਤ ਕੀਤਾ ਜਾਂਦਾ ਸੀ-

ਨੀ ਸੋਹਣੀਏ! ਮਨਮੋਹਣੀਏ!

ਕੱਚੇ ਰਾਹਾਂ ਦੇ ਰੋੜੇ,

ਪੈਰਾਂ ਵਿਚ ਚੁੱਭ ਜਾਣਗੇ।

Page Image

ਪਹਿਲੇ ਸਮਿਆਂ ਵਿਚ ਫੌਜ ਵੀ ਪੈਦਲ ਸਫ਼ਰ ਕਰਦੀ ਸੀ, ਜਿਸ ਨੂੰ ਪੈਦਲ ਸੈਨਾ ਕਹਿੰਦੇ ਸਨ। ਪੈਦਲ ਦੌੜਾਂ ਸਾਡੀਆਂ ਖੇਡਾਂ ਦਾ ਹਿੱਸਾ ਹਨ। ਪਰ ਪਹਿਲੀਆਂ ਦੌੜਾਂ ਵੀ ਨੰਗੇ ਪੈਰੀਂ ਕੀਤੀਆਂ ਜਾਂਦੀਆਂ ਸਨ।

ਨੰਗੇ ਪੈਰਾਂ ਨੂੰ ਰਾਹਾਂ ਦੇ ਕੰਡਿਆਂ, ਕੰਕਰਾਂ ਤੋਂ ਬਚਾਣ ਲਈ ਮਨੁੱਖ ਨੇ ਜੁੱਤੀ ਦੀ ਈਜ਼ਾਦ ਕਰ ਲਈ। ਸ਼ੁਰੂ ਸ਼ੁਰੂ ਵਿਚ ਜੁੱਤੀ ਦੀ ਵਰਤੋਂ ਖ਼ਾਸ ਖ਼ਾਸ ਮੌਕਿਆਂ ਤੇ ਕੀਤੀ ਜਾਂਦੀ ਸੀ। ਆਮ ਤਾਂ ਨੰਗੇ ਪੈਰੀਂ ਹੀ ਤੁਰਦੇ ਹੁੰਦੇ ਸਨ। ਤੁਰਨਾ ਤੇ ਮੜਕ ਨਾਲ ਤੁਰਨਾ ਪੰਜਾਬੀਆਂ ਦੇ ਹੀ ਹਿੱਸੇ ਆਇਆ ਹੈ-

80 / 361
Previous
Next